ਅਬੁ ਦੁਜਾਨਾ ਦੀ ਮੌਤ ਤੋਂ ਬਾਅਦ ਇਹ ਅੱਤਵਾਦੀ ਬਣਿਆ ਕਸ਼ਮੀਰ ‘ਚ ਲਸ਼ਕਰ ਦਾ ਕਮਾਂਡਰ

ਸ਼੍ਰੀਨਗਰ— ਸੁਰੱਖਿਆ ਫੋਰਸ ਨੇ ਬੀਤੇ ਮੰਗਲਵਾਰ ਨੂੰ ਕਸ਼ਮੀਰ ‘ਚ ਲਸ਼ਕਰ ਦੇ ਅੱਤਵਾਦੀ ਅਬੁ ਦੁਜਾਨਾ ਨੂੰ ਮਾਰ ਦਿੱਤਾ, ਜਿਸ ਤੋਂ ਬਾਅਦ ਇਸ ਸੰਗਠਨ ਦੀ ਕਮਾਨ ਉਸ ਅੱਤਵਾਦੀ ਦੇ ਜਿੰਮੇ ਆ ਗਈ ਹੈ। ਇਸ ਖਤਰਨਾਕ ਅੱਤਵਾਦੀ ਦਾ ਨਾਂ ਅਬੁ ਇਸਮਾਈਲ ਹੈ, ਜਿਸ ਨੇ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ‘ਤੇ ਹਮਲਾ ਕੀਤਾ ਸੀ ਅਤੇ ਇਸ ਹਮਲੇ ‘ਚ 7 ਯਾਤਰੀਆਂ ਦੀ ਮੌਤ ‘ਤੇ 19 ਜ਼ਖਮੀ ਹੋ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਅਬੁ ਇਸਮਾਈਲ ਨੂੰ ਇਸ ਅੱਤਵਾਦ ਸੰਗਠਨ ਦਾ ਜਿੰਮਾ ਦਿੱਤਾ ਗਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਸੁਰੱਖਿਆ ਫੋਰਸ ਨੇ ਉਸ ਨੂੰ ਫੜ੍ਹਨ ਲਈ ਦੱਖਣ ਕਸ਼ਮੀਰ ‘ਚ ਸਰਚ ਆਪਰੇਸ਼ਨ ਚਲਾਇਆ ਸੀ ਪਰ ਅਜੇ ਤੱਕ ਉਹ ਫੋਰਸ ਦੇ ਹੱਥ ਨਹੀਂ ਆਇਆ।