ਅਫਗਾਨਿਸਤਾਨ ਦੇ ਪੂਰਬੀ ਜ਼ਿਲ੍ਹੇ ‘ਤੇ ਸੈਨਾ ਨੇ ਫਿਰ ਕੀਤਾ ਕਬਜ਼ਾ

5 - Copyਕਾਬੁਲ— ਅਫਗਾਨਿਸਤਾਨ ਦੀ ਸੈਨਾ ਨੇ ਪਿਛਲੇ ਇਕ ਹਫਤੇ ਤੋਂ ਤਾਲਿਬਾਨ ਦੇ ਅੱਤਵਾਦੀਆਂ ਦੇ ਕਬਜ਼ੇ ਵਾਲੇ ਪਕਤੀਆ ਸੂਬੇ ਦੇ ਪੂਰਬੀ ਜ਼ਿਲ੍ਹੇ ਜਾਨੀ ਖੇਲ ਨੂੰ ਫਿਰ ਆਪਣੇ ਕਬਜ਼ੇ ‘ਚ ਲੈ ਲਿਆ ਹੈ।
ਅਫਗਾਨੀ ਸੈਨਾ ਦੇ ਇਕ ਅਧਿਕਾਰਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ‘ਚ ਅੱਤਵਾਦੀਆਂ ਦੇ ਖਿਲਾਫ ਅਭਿਆਨ ਹਾਲੇ ਜਾਰੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਮਈ ‘ਚ ਤਾਲਿਬਾਨ ਦੇ ਸਾਬਕਾ ਨੇਤਾ ਅਖਤਰ ਮੰਸੂਰ ਦੀ ਮੌਤ ਹੋਣ ਦੇ ਬਾਅਦ ਤਾਲਿਬਾਨ ਅੱਤਵਾਦੀਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ।