ਚੰਡੀਗੜ੍ਹ – ਪੰਜਾਬ ਰਾਜ ਮਹਿਲਾ ਕਮਿਸ਼ਨ ਦੀਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਪੰਜਾਬ ਪੁਲਿਸ ਦੇਡਾਇਰੈਕਟਰ ਜਨਰਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਆਮ ਆਦਮੀਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਦੀਆਂ ਔਰਤਾਂ ਦੇਸ਼ੋਸ਼ਣ ਦੀਆਂ ਮੀਡੀਆਂ ‘ਤੇ ਚੱਲ ਰਹੀਆਂ ਖ਼ਬਰਾਂ ਸਬੰਧੀ ਤੁਰੰਤਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿੱਠੀ ਵਿਚ ਕਿਹਾ ਹੈ ਕਿ ਮਹਿਲਾਕਮਿਸ਼ਨ ਦੇ ਨੋਟਿਸ ‘ਚ ਆਇਆ ਹੈ ਕਿ ਪੰਜਾਬ ਰਾਜ ਤੇ ਨੈਸ਼ਨਲਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਇਕ ਸਨਸਨੀਖੇਜ਼ ਖ਼ਬਰਚੱਲ ਰਹੀ ਹੈ ਜਿਸ ਅਨੁਸਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੇਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਉਤੇ ਦਿੱਲੀ ਤੋਂ ਚੁਣੇ ਗਏ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਸ੍ਰੀ ਦਵਿੰਦਰ ਸਹਿਰਾਵਤ ਨੇ ਗੰਭੀਰਦੋਸ਼ ਲਾਏ ਹਨ ਕਿ ਇਹ ਦੋਵੇਂ ਆਗੂ ਪੰਜਾਬ ਦੀਆਂ ਵਿਧਾਨ ਸਭਾਚੋਣਾਂ ਲਈ ਪਾਰਟੀ ਦੀ ਟਿਕਟ ਦਾ ਝਾਂਸਾ ਦੇ ਕੇ ਪੰਜਾਬੀ ਔਰਤਾਂ ਦਾਜਿਨਸੀ ਸ਼ੋਸ਼ਣ ਕਰ ਰਹੇ ਹਨ। ਬੀਬੀ ਲਾਂਡਰਾਂ ਨੇ ਕਿਹਾ ਹੈ ਕਿ ਇਸਸੂਬੇ ਵਿਚ ਔਰਤਾਂ ਦਾ ਰੁਤਬਾ ਬਹੁਤ ਮਾਣ ਅਤੇ ਸਤਿਕਾਰ ਵਾਲਾ ਹੈ। ਅਜਿਹੀਆਂ ਘਟਨਾਵਾਂ ਨਾਲ ਔਰਤਾਂ ਦੇ ਮਾਣ ਅਤੇ ਸੂਬੇ ਦੇ ਮਾਣਮੱਤੇ ਵਿਰਸੇ ‘ਤੇ ਸੱਟ ਲੱਗਦੀ ਹੈ। ਉਨ੍ਹਾਂ ਡੀਜੀਪੀ ਨੂੰ ਕਿਹਾ ਹੈ ਕਿਦੋਸ਼ਾਂ ਦੀ ਗੰਭੀਰਤਾ ਨੂੰ ਵੇਖਦਿਆਂ, ਪੜਤਾਲ ਕਰਨ ਮਗਰੋਂ ਤੁਰੰਤਬਣਦੀ ਕਾਰਵਾਈ ਕਰ ਕੇ ਕਮਿਸ਼ਨ ਨੂੰ ਰਿਪੋਰਟ ਕੀਤੀ ਜਾਵੇ।















