ਅਪਚ ਤੋਂ ਲੈ ਕੇ ਕੈਂਸਰ ਤਕ, ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ ਅਨਾਰ ਦੀ ਚਾਹ

ਨਵੀਂ ਦਿੱਲੀਂ ਮਿੱਠੇ ਅਤੇ ਲਾਲ ਰਸ ਭਰੇ ਅਨਾਰ ਦੀ ਵਰਤੋਂ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਹੈਲਥ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕ ਰੋਜ਼ਾਨਾ ਇਸ ਦੇ ਦਾਣਿਆਂ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਛਿਲਕਾ ਵੀ ਸਿਹਤ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੇ ਛਿਲਕਿਆਂ ਨਾਲ ਬਣੀ ਚਾਹ ‘ਚ ਮੌਜੂਦ ਕਈ ਮਹੱਤਵਪੂਰਨ ਐਂਟੀਆਕਸੀਡੈਂਟ ਕਾਰਨ ਇਹ ਪਾਚਨ ਤੋਂ ਲੈ ਕੇ ਕੈਂਸਰ ਤੱਕ ਦੀਆਂ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦਗਾਰ ਹੁੰਦਾ ਹੈ। ਇਸ ਲਈ ਇਸ ਦੀ ਚਾਹ ਦੀ ਵਰਤੋਂ ਤੁਹਾਡੀ ਕਈ ਹੈਲਥ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਨਾਰ ਦੇ ਛਿਲਕਿਆਂ ਦੀ ਚਾਹ ਬਣਾਉਣ ਦੇ ਤਰੀਕੇ ਅਤੇ ਇਸ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਚਾਹ ਲਈ ਇੰਝ ਤਿਆਰ ਕਰੋ ਅਨਾਰ ਦੇ ਛਿਲਕੇ
ਐਂਟੀਆਕਸੀਡੈਂਟ ਅਤੇ ਮਿਨਰਲਸ ਦੇ ਨਾਲ-ਨਾਲ ਇਸ ਦੇ ਛਿਲਕੇ ‘ਚ ਵਿਟਾਮਿਨ ਸੀ, ਫ਼ੇਨਾਲਿਕਸ ਅਤੇ ਫ਼ਲੈਵੇਨਾਈਡ ਵੀ ਮੌਜੂਦ ਹੁੰਦਾ ਹੈ, ਜੋ ਕਿ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਛਿਲਕਿਆਂ ਨੂੰ ਚਾਹ ਬਣਾਉਣ ਲਈ ਤਿਆਰ ਕਰਨਾ ਹੈ ਤਾਂ ਪਹਿਲਾਂ ਇਸ ਨੂੰ ਸਾਫ਼ ਪਾਣੀ ਨਾਲ ਧੋ ਕੇ ਧੁੱਪ ‘ਚ ਸੁੱਕਾ ਲਓ। ਸੁੱਕਾਉਣ ਦੇ ਬਾਅਦ ਇਨ੍ਹਾਂ ਨੂੰ ਛੋਟੇ-ਛੋਟੇ ਟੁੱਕੜਿਆਂ ‘ਚ ਤੋੜ ਲਓ। ਇਸ ਤੋਂ ਬਾਅਦ ਇਸ ਨੂੰ ਬਲੈਂਡ ਕਰਕੇ ਪਾਊਡਰ ਬਣਾ ਲਓ। ਫ਼ਿਰ ਅਨਾਰ ਦੇ ਛਿਲਕਿਆਂ ਦੇ ਇਸ ਪਾਊਡਰ ਨੂੰ ਕਿਸੇ ਏਅਰ ਟਾਈਟ ਕੰਟੇਨਰ ‘ਚ ਭਰ ਕੇ ਰੱਖ ਦਿਓ ਤਾਂ ਕਿ ਇਹ ਖਰਾਬ ਨਾ ਹੋਵੇ।
ਇੰਝ ਬਣਾਓ ਅਨਾਰ ਦੇ ਛਿਲਕਿਆਂ ਦੀ ਚਾਹ
ਅਨਾਰ ਦੇ ਛਿਲਕਿਆਂ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਪੈਨ ਜਾਂ ਇਲੈਕਟ੍ਰੋਨਿਕ ਕੈਟਲ ‘ਚ ਇੱਕ ਕੱਪ ਪਾਣੀ ਗਰਮ ਕਰੋ। ਇਸ ਤੋਂ ਬਾਅਦ ਇਸ ‘ਚ 1 ਚੱਮਚ ਅਨਾਰ ਦੇ ਛਿਲਕਿਆਂ ਨੂੰ ਪਾਊਡਰ ‘ਚ ਪਾਓ ਅਤੇ ਥੋੜ੍ਹੀ ਦੇਰ ਇੰਝ ਹੀ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਛਾਣ ਕੇ ਇਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਆਰਗੇਨਿਕ ਸ਼ਹਿਦ ਮਿਲਾਓ। ਤੁਹਾਡੀ ਚਾਹ ਤਿਆਰ ਹੈ। ਫ਼ਿਰ ਤੁਸੀਂ ਇਸ ਨੂੰ ਦਿਨ ‘ਚ 2 ਵਾਰ ਪੀ ਸਕਦੇ ਹੋ।
ਅਨਾਰ ਦੇ ਛਿਲਕਿਆਂ ਨਾਲ ਬਣੀ ਚਾਹ ਦੇ ਫ਼ਾਇਦੇ
1. ਪਾਚਨ ਲਈ ਫ਼ਾਇਦੇਮੰਦ
ਜੇ ਤੁਹਾਨੂੰ ਪਾਚਨ ਸੰਬੰਧੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਭੋਜਨ ਦੇ ਬਾਅਦ 1 ਕੱਪ ਅਨਾਰ ਦੀ ਚਾਹ ਦੀ ਵਰਤੋਂ ਕਰੋ। ਇਸ ਨਾਲ ਤੁਹਾਡਾ ਪਾਚਨ ਸਿਸਟਮ ਵੀ ਠੀਕ ਹੋ ਜਾਵੇਗਾ। ਇਸ ਤੋਂ ਇਲਾਵਾ ਡਾਇਰਿਆ ਦੀ ਸਮੱਸਿਆ ਹੋਣ ‘ਤੇ ਵੀ ਇਸ ਦੀ ਵਰਤੋਂ ਕਰਨਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
2. ਦਿਲ ਦੀਆਂ ਬੀਮਾਰੀਆਂ ਤੋਂ ਬਚਾਏ
ਅਨਾਰ ਦੇ ਛਿਲਕਿਆਂ ‘ਚ ਮੌਜੂਦ ਐਂਟੀ ਆਕਸੀਡੈਂਟ, ਫ਼ਲੇਵੋਨਾਈਡਸ, ਫ਼ੈਨਾਲਿਕਸ ਅਤੇ ਵਿਟਾਮਿਨ ਸੀ ਵਰਗੇ ਗੁਣ ਦਿਲ ਨੂੰ ਮਜ਼ਬੂਤ ਕਰਕੇ ਉਸ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ। ਰੋਜ਼ ਇਸ ਚਾਹ ਨੂੰ ਪੀਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ ਅਤੇ ਸਰੀਰ ‘ਚ ਕੋਲੈਸਟਰੋਲ ਸਤਰ ਵੀ ਕੰਟਰੋਲ ‘ਚ ਰਹਿੰਦਾ ਹੈ। ਇਸ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੇ ਹਾਰਟ ਡਿਸੀਜ ਤੋਂ ਦੂਰ ਰਹਿੰਦੇ ਹੋ।
3. ਉਮਰ ਦਾ ਪ੍ਰਭਾਵ ਘੱਟ ਕਰੇ
ਦਿਨ ‘ਚ ਸਿਰਫ਼ ਇੱਕ ਵਾਰ ਇਸ ਚਾਹ ਦੀ ਵਰਤੋਂ ਕਰਨ ਨਾਲ ਉਮਰ ਦਾ ਪ੍ਰਭਾਵ ਘੱਟ ਹੁੰਦਾ ਹੈ। ਅਸਲ ‘ਚ ਇਸ ਚਾਹ ਦੀ ਵਰਤੋਂ ਕਰਨ ਨਾਲ ਐਂਟੀਆਕਸੀਡੈਂਟ ਫ਼੍ਰੀ ਰੈਡਿਕਲਸ ਨੂੰ ਨਿਊਟ੍ਰਿਲਾਈਜ਼ ਕਰਦੇ ਹਨ, ਜਿਸ ਨਾਲ ਝੁਰੜੀਆਂ, ਕਾਲੇ ਘੇਰੇ ਅਤੇ ਫ਼ਾਈਨ ਲਾਈਨ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਜੋੜ੍ਹਾਂ ਦਾ ਦਰਦ, ਕਮਜ਼ੋਰ ਹੱਡੀਆਂ ਅਤੇ ਸਰੀਰ ‘ਚ ਦਰਦ ਦੀ ਸਮੱਸਿਆ ਵੀ ਨਹੀਂ ਹੋਣ ਦਿੰਦਾ।
4. ਕੈਂਸਰ ਤੋਂ ਵੀ ਬਚਾਏਗੀ ਇਹ ਚਾਹ
ਰਿਸਰਚ ਮੁਤਾਬਕ ਅਨਾਰ ਦੇ ਛਿਲਕਿਆਂ ‘ਚ ਮੌਜੂਦ ਤੱਤ ਸਰੀਰ ‘ਚ ਕੈਂਸਰ ਦੀ ਆਸ਼ੰਕਾ ਨੂੰ ਘੱਟ ਕਰਦੇ ਹਨ। ਇੰਨਾ ਹੀ ਨਹੀਂ ਇਸ ਦੀ ਵਰਤੋਂ ਬ੍ਰੈਸਟ ਅਤੇ ਸਕਿਨ ਕੈਂਸਰ ਦੇ ਖਤਰੇ ਤੋਂ ਬਚਾਉਂਦਾ ਹੈ। ਇਸ ਲਈ ਦਿਨ ‘ਚ ਇੱਕ ਵਾਰ ਅਨਾਰ ਦੀ ਚਾਹ ਜ਼ਰੂਰ ਪੀਓ। ਇਸ ਨਾਲ ਤੁਸੀਂ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚੇ ਰਹਿ ਸਕਦੇ ਹੋ।
5. ਵਿਟਾਮਿਨ ਸੀ ਨਾਲ ਭਰਪੂਰ
ਵਿਟਾਮਿਨ ਸੀ ਮਤਲੱਬ ਅਸਕ੍ਰਾਬਿਕ ਐਸਿਡ ਵੀ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਇਸ ਦੀ ਕਮੀ ਹੋਣ ‘ਤੇ ਚਮੜੀ ਰੋਗ, ਝੁਰੜੀਆਂ, ਇਮਊਨ ਸਿਸਟਮ ਕਮਜ਼ੋਰ, ਮਾਹਾਵਾਰੀ ਦੇ ਸਮੇਂ ਹੈਵੀ ਬਲੀਡਿੰਗ, ਦਿਲ ਦੇ ਰੋਗ ਅਤੇ ਅੱਖਾਂ ਸੰਬੰਧੀ ਬੀਮਾਰੀਆਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਅਨਾਰ ਦੀ ਚਾਹ ਦੀ ਵਰਤੋਂ ਤੁਹਾਡੇ ਸਰੀਰ ‘ਚ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਦਾ ਹੈ, ਜਿਸ ਨਾਲ ਤੁਸੀਂ ਕਈ ਸਾਰੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
6. ਗਲੇ ਦੀ ਖਰਾਸ਼
ਜੇ ਤੁਹਾਡੇ ਗਲੇ ‘ਚ ਖਰਾਸ਼ ਹੈ ਤਾਂ ਤੁਸੀਂ ਟਾਨਸਿਲ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਚਾਹ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।
7. ਬਾਡੀ ਨੂੰ ਡਿਟਾਕਸ ਕਰਨ ਲਈ
ਅਨਾਰ ਦੇ ਛਿਲਕਿਆਂ ਨਾਲ ਬਣੀ ਇਸ ਚਾਹ ਦੀ ਵਰਤੋਂ ਸਰੀਰ ਨੂੰ ਡਿਟਾਕਸ ਕਰਨ ਲਈ ਬੇਹੱਦ ਫ਼ਾਇਦੇਮੰਦ ਹੈ। ਐਂਟੀਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਇਹ ਚਾਹ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਤੁਹਾਨੂੰ ਬੀਮਾਰੀਆਂ ਤੋਂ ਬਚਾਈ ਰੱਖਦੀ ਹੈ॥॥॥॥॥॥॥॥