ਰਾਸ਼ਟਰੀ ਪੁਰਸਕਾਰ ਵਿਜੇਤਾ ਅਦਾਕਾਰ ਰਾਜਕੁਮਾਰ ਰਾਓ ਦਾ ਮੰਨਣਾ ਹੈ ਕਿ ਅਦਾਕਾਰੀ ਨੇ ਆਖ਼ਿਰਕਾਰ ਉਸ ਨੂੰ ਵੀ ਸੁੰਦਰ ਬਣਾ ਦਿੱਤਾ ਹੈ। ਰਾਜਕੁਮਾਰ ਨੇ ਬਰੇਲੀ ਕੀ ਬਰਫ਼ੀ, ਨਿਊਟਨ ਅਤੇ ਸ਼ਾਹਿਦ ਜਿਹੀਆਂ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਲਈ ਕਈ ਪੁਰਸਕਾਰ ਜਿੱਤੇ ਹਨ। ਰਾਜਕੁਮਾਰ ਰਾਓ ਨੂੰ ਹਾਲ ਹੀ ‘ਚ ਵੋਗ ਬਿਊਟੀ ਐਵਾਰਡ 2018 ‘ਚ ਮੈਨ ਔਫ਼ ਦਾ ਮੋਮੈਂਟ ਪੁਰਸਕਾਰ ਨਾਲ ਨਿਵਾਜਿਆ ਗਿਆ। ਰਾਜਕੁਮਾਰ ਨੇ ਇੱਕ ਬਿਆਨ ‘ਚ ਕਿਹਾ, ”ਮੈਂ ਅਦਾਕਾਰੀ ‘ਚ ਪਿਛਲੇ ਦੋ ਸਾਲਾਂ ਦੌਰਾਨ ਕਈ ਇਨਾਮ ਜਿੱਤੇ ਹਨ, ਪਰ ਹੁਣ ਇਸ ਵੋਗ ਬਿਊਟੀ ਐਵਾਰਡ ਦੇ ਨਾਲ ਮੈਨੂੰ ਲੱਗਦਾ ਹੈ ਕਿ ਆਖ਼ਿਰਕਾਰ ਅਦਾਕਾਰੀ ਨੇ ਮੈਨੂੰ ਸੁੰਦਰ ਬਣਾ ਦਿੱਤਾ ਹੈ।” ਰਾਓ ਨੇ ਅੱਗੇ ਕਿਹਾ ਕਿ ਇਹ ਮੇਰੇ ਲਈ ਕਾਫ਼ੀ ਮਾਇਨੇ ਰੱਖਦੀ ਹੈ। ਮੈਂ ਇਸ ਨੂੰ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਇਥੇ ਤਕ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ ਅਤੇ ਮੈਨੂੰ ਉਤਸ਼ਾਹਿਤ ਕੀਤਾ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ‘ਚ ਰਾਜਕੁਮਾਰ ਰਾਓ ਦੀ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਅਤੇ ਅਦਾਕਰ ਅਨਿਲ ਕਪੂਰ ਨਾਲ ਫ਼ਿਲਮ ਫ਼ੰਨੇ ਖ਼ਾਂ ਰਿਲੀਜ਼ ਹੋਈ ਹੈ। ਇਸ ਫ਼ਿਲਮ ਨਾਲ ਐਸ਼ਵਰਿਆ ਨੇ ਕਈ ਸਾਲਾਂ ਬਾਅਦ ਪਰਦੇ ‘ਤੇ ਮੁੜ ਵਾਪਸੀ ਕੀਤੀ ਹੈ। ਫ਼ਿਲਮ ਪਰਦੇ ‘ਤੇ ਠੀਕ-ਠਾਕ ਚੱਲ ਰਹੀ ਹੈ। ਇਸ ਤੋਂ ਇਲਾਵਾ ਰਾਓ ਦੀਆਂ ਅਗਲੀਆਂ ਆਉਣ ਵਾਲੀਆਂ ਫ਼ਿਲਮਾਂ ‘ਚ ਏਕ ਲੜਕੀ ਕੋ ਦੇਖਾ ਤੋ ਐਸਾ ਲੱਗਾ ਅਤੇ ਸਤ੍ਰੀ (ਇਸਤਰੀ), ਆਦਿ ਹਨ। ਫ਼ਿਲਮ ਏਕ ਲੜਕੀ ਕੋ ਦੇਖਾ ਤੋ ਐਸਾ ਲੱਗਾ ‘ਚ ਰਾਓ ਨਾਲ ਸੋਨਮ ਕਪੂਰ ਜੋੜੀ ਬਣਾਏਗੀ। 31 ਅਗਸਤ ਨੂੰ ਰਾਓ ਦੀ ਫ਼ਿਲਮ ਸਤ੍ਰੀ ਨੂੰ ਰਿਲੀਜ਼ ਹੋਵੇਗੀ।











