ਹਾਲ ਹੀ ਵਿੱਚ ਕਰਨ ਜੌਹਰ ਨੇ ਅਕਸ਼ੈ ਕੁਮਾਰ ਨੂੰ ਆਪਣੀ ਅਗਲੀ ਫ਼ਿਲਮ ਲਈ ਸਾਈਨ ਕੀਤਾ ਹੈ ਜਿਸ ‘ਚ ਅਭਿਨੇਤਰੀ ਦੇ ਰੂਪ ‘ਚ ਕਰੀਨਾ ਕਪੂਰ ਖ਼ਾਨ ਨਜ਼ਰ ਆ ਸਕਦੀ ਹੈ। ਇਹ ਫ਼ਿਲਮ ਇੱਕ ਅਜਿਹੀ ਜੋੜੀ ਦੀ ਕਹਾਣੀ ਹੈ ਜਿਸ ਨੂੰ ਪਰਿਵਾਰ ਵਧਾਉਣ ‘ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਸ਼ੈ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਉਸ ਦੀ ਇਸ ਫ਼ਿਲਮ ਦਾ ਨਾਂ ਗੁੱਡ ਨਿਊਜ਼ ਹੋਵੇਗਾ। ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਹੈ। ਅਕਸ਼ੈ ਹੁਣ ਇੱਕ ਵਾਰ ਫ਼ਿਰ ਕਈ ਫ਼ਿਲਮਾਂ ਕਰਨ ਦੇ ਮੂਡ ਵਿੱਚ ਹੈ, ਅਤੇ ਕਰਨ ਜੌਹਰ ਦੀ ਇਹ ਫ਼ਿਲਮ ਉਨ੍ਹਾਂ ਵਿੱਚੋਂ ਇੱਕ ਹੈ। ਕਰਨ ਅਤੇ ਅਕਸ਼ੈ ਇਸ ਤੋਂ ਪਹਿਲਾਂ ਵੀ ਇੱਕੱਠੇ ਕੰਮ ਕਰ ਚੁੱਕੇ ਹਨ। ਦੂਜੇ ਪਾਸੇ ਅਕਸ਼ੈ ਤੇ ਕਰੀਨਾ ਕਪੂਰ ਖ਼ਾਨ ਦੀ ਜੋੜੀ ਪਰਦੇ ‘ਤੇ ਪਹਿਲਾਂ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਇਸ ਜੋੜੀ ਨੂੰ ਦਰਸ਼ਕਾਂ ਨੇ ਹਮੇਸ਼ਾ ਪਸੰਦ ਕੀਤਾ ਹੈ। ਇਸ ਜੋੜੀ ਦੀਆਂ ਹੁਣ ਤਕ ਕਈ ਫ਼ਿਲਮਾਂ ਪਰਦੇ ‘ਤੇ ਵੱਡੀਆਂ ਹਿੱਟ ਸਾਬਤ ਹੋਈਆਂ ਹਨ। ਫ਼ਿਲਹਾਲ ਤਾਂ ਅਕਸ਼ੈ ਇਸ ਵਕਤ ਫ਼ਿਲਮ ਗੋਲਡ ਦੀ ਪ੍ਰਮੋਸ਼ਨ ‘ਚ ਰੁੱਝਿਆ ਹੋਇਆ ਹੈ। ਇਹ ਫ਼ਿਲਮ ਭਾਰਤੀ ਹਾਕੀ ‘ਤੇ ਆਧਾਰਿਤ ਇੱਕ ਫ਼ਿਲਮ ਹੈ। ਇਸ ਫ਼ਿਲਮ ਤੋਂ ਇਲਾਵਾ ਅਕਸ਼ੈ ਦੀਆਂ ਅੱਗੇ ਆਉਣ ਵਾਲੀਆਂ ਫ਼ਿਲਮਾਂ ‘ਚ ਕੇਸਰੀ, ਹਾਊਸਫ਼ੁੱਲ-4 ਅਤੇ ਰਜਨੀਕਾਂਤ ਦੀ ਵੱਡੇ ਬਜਟ ਨਾਲ ਬਣੀ 2.0, ਆਦਿ ਸ਼ਾਮਿਲ ਹਨ। ਅਕਸ਼ੈ ਦੀ ਫ਼ਿਲਮ ਕੇਸਰੀ ਇੱਕ ਇਤਿਹਾਸਕ ਲੜਾਈ ਸਾਰਾਗੜ੍ਹੀ ‘ਤੇ ਆਧਾਰਿਤ ਹੈ।
–











