ਅਜਨਾਲਾ : ਹਿੰਦ ਪਾਕਿ ਸਰਹੱਦ ’ਤੇ ਡ੍ਰੋਨ ਦੀ ਹਲਚਲ, BSF ਨੇ ਕੀਤੀ ਫਾਇਰਿੰਗ

ਅਜਨਾਲਾ – ਅੰਮ੍ਰਿਤਸਰ ਦਿਹਾਤੀ ਦੇ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਸੁੰਦਰਗੜ੍ਹ ਨੇੜੇ ਬੀਤੀ ਰਾਤ ਇਕ ਵਾਰ ਫਿਰ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਡਰੋਨ ਦੀ ਹਰਕਤ ਸੁਣਾਈ ਦਿੱਤੀ। ਇਸ ਹਰਕਤ ’ਤੇ ਤੁਰੰਤ ਕਾਰਵਾਈ ਕਰਦਿਆਂ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਡ੍ਰੋਨ ਵੱਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਫਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਚਲਾ ਗਿਆ। ਡ੍ਰੋਨ ਦੀ ਇਸ ਹਰਕਤ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ’ਚ ਸਰਚ ਕੀਤੀ ਜਾ ਰਹੀ ਹੈ, ਤਾਂ ਜੋ ਡਰੋਨ ਵੱਲੋਂ ਭਾਰਤ ਵਾਲੇ ਪਾਸੇ ਕੋਈ ਵਸਤੂ ਨਾ ਸੁੱਟੀ ਗਈ ਹੋਵੇ।