ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸ਼ਾਮ ਅਚਾਨਕ ਆਮ ਲੋਕਾਂ ਵਿਚਾਲੇ ਪਹੁੰਚ ਗਏ। ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਮੈਟਰੋ ‘ਚ ਆਮ ਲੋਕਾਂ ਦੇ ਨਾਲ ਅੱਜ ਯਾਤਰਾ ਕੀਤੀ। ਮੋਦੀ ਨੇ ਲੋਕ ਕਲਿਆਣ ਮਾਰਗ ਸਟੇਸ਼ਨ ਤੋਂ ਮੈਟਰੋ ‘ਚ ਸਵਾਰ ਹੋਏ। ਜਿਸ ਤੋਂ ਬਾਅਦ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਮੈਟਰੋ ‘ਚ ਦੇਖ ਕੇ ਕਾਫੀ ਖੁਸ਼ ਹੋਏ। ਮੋਦੀ ਮੈਟਰੋ ਤੋਂ ਅਲੀਪੁਰ ਰੋਡ ਤਕ ਜਾਣਗੇ। ਇਸ ਦੌਰਾਨ ਜਦੋਂ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਚਾਨਕ ਮੈਟਰੋ ‘ਚ ਦੇਖਿਆ ਤਾਂ ਉਹ ਪਹਿਲਾਂ ਤਾਂ ਹੈਰਾਨ ਰਹੇ ਗਏ ਪਰ ਬਾਅਦ ‘ਚ ਉਹ ਖੁਸ਼ ਹੋਏ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਸੈਲਫੀਆਂ ਖਿਚਵਾਈਆਂ।















