ਸੁਮੇਧ ਸਿੰਘ ਸੈਣੀ ‘ਤੇ ਲੱਗੇ ਫਰਜ਼ੀ ਐਨਕਾਊਂਟਰ ਕਰਵਾਉਣ ਦੇ ਗੰਭੀਰ ਦੋਸ਼

5ਚੰਡੀਗੜ੍ਹ : ਪੰਜਾਬ ਪੁਲਸ ਤੋਂ ਬਰਖਾਸਤ ਇੰਸਪੈਕਟਰ ਅਤੇ ਪੁਲਸ ਕੈਟ ਦੇ ਨਾਂ ਨਾਲ ਜਾਣੇ ਜਾਣ ਵਾਲੇ ਗੁਰਮੀਤ ਸਿੰਘ ਪਿੰਕੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਬਕਾ ਡੀ. ਜੀ. ਪੀ. ਸਿੰਘ ਸੈਨੀ ਨੇ ਇਕ ਵਿਦਿਆਰਥੀ ਅਤੇ 3 ਹੋਰਾਂ ਦਾ ਫਰਜ਼ੀ ਐਨਕਾਊਂਟਰ ਕਰਵਾਇਆ ਸੀ। ਪਿੰਕੀ ਨੇ ਇਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਦੱਸਿਆ ਕਿ ਸੈਨੀ ਉਦੋਂ ਲੁਧਿਆਣਾ ਦਾ ਐੱਸ. ਐੱਸ. ਪੀ. ਸੀ ਅਤੇ ਜਿਸ ਵਿਦਿਆਰਥੀ ਦਾ ਕਤਲ ਕਰਵਾਇਆ ਗਿਆ ਹੈ, ਉਹ ਮੋਹਾਲੀ ਦੇ ਸਕੂਲ ‘ਚ 10ਵੀਂ ਦਾ ਵਿਦਿਆਰਥੀ ਸੀ।
ਲੁਧਿਆਣਾ ਦੇ ਸਾਬਕਾ ਸੰਸਦ ਮੈਂਬਰ ਰਾਜਿੰਦਰ ਕੌਰ ਬੁਲਾਰਾ ਦੇ ਪਤੀ ਸਮੇਤ ਤਿੰਨ ਨੌਜਵਾਨਾਂ ਦੀ ਲੁਧਿਆਣਾ ਨੇੜੇ ਫਰਜੀ ਐਨਕਾਊਂਟਰ ‘ਚ ਹੱਤਿਆ ਕਰਵਾਈ ਗਈ। ਇਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਦੇ ਸ਼ੱਕ ‘ਚ ਚੰਡੀਗੜ੍ਹ ਦੇ ਸੈਕਟਰ-15 ਦੇ ਨੇੜਿਓਂ ਫੜਿਆ ਗਿਆ ਸੀ, ਜਿਸ ‘ਚ ਪਿੰਕੀ ਵੀ ਸ਼ਾਮਲ ਸੀ। ਪਿੰਕੀ ਨੇ ਦੋਸ਼ ਲਗਾਇਆ ਹੈ ਕਿ ਸੀ. ਆਈ. ਏ. ਟੀਮ ਨੇ ਪ੍ਰੋ. ਰਜਿੰਦਰ ਬੁਲਾਰਾ, ਪ੍ਰਭਜੀਤ ਸਿੰਘ ਮਿੰਟੂ, ਜਸਪਾਲ ਸਿੰਘ ਦਾਉਂਮਾਜਰਾ ਅਤੇ ਮੁੱਲਾਂਪੁਰ ਗਰੀਬ ਦਾਸ ਅਤੇ ਦਵਿੰਦਰ ਪਾਲ ਸਿੰਘ ਨੂੰ ਰਾਕਸੀ ਦੁਕਾਨ ਦੇ ਬਾਹਰੋਂ ਫੜਿਆ ਸੀ ਪਰ ਜਸਪਾਲ ਸਿੰਘ ਨੂੰ ਕਾਬੂ ਨਾ ਆਉਂਦਾ ਦੇਖ ਸੰਤ ਕੁਮਾਰ ਨੇ ਉਸ ਨੂੰ ਸਾਈਨਾਈਟ ਖੁਆ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਾਕੀ ਤਿੰਨਾਂ ਨੂੰ ਫੜ ਕੇ ਟੀਮ ਤੁਰੰਤ ਐੱਸ. ਐੱਸ. ਪੀ. ਸੁਮੇਧ ਸਿੰਘ ਸੈਨੀ ਕੋਲ ਛੱਡ ਆਈ। ਅਗਲੇ ਦਿਨ ਉਨ੍ਹਾਂ ਅਖਬਾਰ ‘ਚ ਪੜ੍ਹਿਆ ਕਿ ਤਿੰਨੋਂ ਲੁਧਿਆਣਾ ਦੇ ਇਕ ਪਿੰਡ ਨੇੜੇ ਐਨਕਾਊਂਟਰ ‘ਚ ਮਾਰੇ ਗਏ।

LEAVE A REPLY