ਸਲਮਾਨ ਨੇ ਸ਼ਾਹਰੁਖ਼ ਨੂੰ ਦਿੱਤੀ ਜਨਮਦਿਨ ਦੀ ਵਧਾਈ

22srk-salman_2
ਬੌਲੀਵੁੱਡ ਕਿੰਗ ਸ਼ਾਹਰੁੱਖ ਖਾਨ 2 ਨਵੰਬਰ ਨੂੰ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਬੀਤੀ ਰਾਤ ਹੀ ਉਨ੍ਹਾਂ ਦੇ ਜਨਮ ਦਿਨ ਦਾ ਜਸ਼ਨ ਸ਼ੁਰੂ ਹੋ ਗਿਆ ਸੀ। ਰਾਤ ਦੇ 12 ਵਜੇ ਤੋਂ ਹੀ ਉਨ੍ਹਾਂ ਦੇ ਘਰ ‘ਮੰਨਤ’ ਦੇ ਬਾਹਰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਪ੍ਰਸ਼ੰਸਕਾਂ ਦੀ ਭੀੜ ਲੱਗ ਚੁੱਕੀ ਸੀ।
ਬਾਲੀਵੁੱਡ ਦਬੰਗ ਸਲਮਾਨ ਖਾਨ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਮੀਡੀਆ ਨਾਲ ਗੱਲ ਕਰਦਿਆਂ ਸਲਮਾਨ ਨੇ ਕਿਹਾ,”ਮੈਂ ਉਨ੍ਹਾਂ ਦੇ ਸਿਹਤਮੰਦ ਜੀਵਨ ਅਤੇ ਸਫ਼ਲ ਕੈਰੀਅਰ ਦੀ ਕਾਮਨਾ ਕਰਦਾ ਹਾਂ। ਨਾਲ ਹੀ ਉਨ੍ਹਾਂ ਦੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਸ਼ਾਹਰੁੱਖ ਦਾ ਨਾਂ ਹੋਰ ਅੱਗੇ ਲੈ ਕੇ ਜਾਣ।”
ਦੱਸਣਯੋਗ ਹੈ ਕਿ ਸਲਮਾਨ ਦੀ ਭੈਣ ਅਰਪਿਤਾ ਦੇ ਵਿਆਹ ‘ਤੇ ਵੀ ਦੋਹਾਂ ‘ਚ ਨਜ਼ਦੀਕੀਆਂ ਵੇਖਣ ਨੂੰ ਮਿਲੀਆਂ ਸਨ। ਇਸ ਤੋਂ ਇਲਾਵਾ ਸ਼ਾਹਰੁੱਖ ਸਲਮਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਨੂੰ ਵੀ ਪ੍ਰਮੋਟ ਕਰਦੇ ਦਿਖਾਈ ਦਿੱਤੇ ਸਨ। ਹਾਲ ਹੀ ‘ਚ ਉਨ੍ਹਾਂ ਨੇ ਸਲਮਾਨ ਨੂੰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਪ੍ਰੇਮ ਰਤਨ ਧਨ ਪਾਇਓ’ ਲਈ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

LEAVE A REPLY