ਨਵੀਂ ਦਿਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤ ਦੌਰੇ ‘ਤੇ ਆਏ ਬ੍ਰਿਟਿਸ਼ ਸਾਹੀ ਦਪੰਤੀ ਪ੍ਰਿੰਸ ਵਿਲਿਅਮਜ਼ ਤੇ ਉਨਾਂ ਦੀ ਪਤਨੀ ਕੇਟ ਮਿਡਲਟਨ ਨਾਲ ਮੀਟਿੰਗ ਕੀਤੀ। ਹੈਦਰਾਬਾਦ ਹਾਉਸ ‘ਚ ਪ੍ਰਿੰਸ ਵਿਲਿਅਮਜ਼ ਤੇ ਉਨਾਂ ਦੀ ਪਤਨੀ ਕੈਟ ਮਿਡਲਟਨ ਨੇ ਪੀਐਮ ਮੋਦੀ ਨਾਲ ਦੁਪਹਿਰ ਦਾ ਭੋਜਨ ਕੀਤਾ। ਭਾਰਤ ਯਾਤਰਾ ‘ਤੇ ਆਏ ਬ੍ਰਿਟਿਸ਼ ਸ਼ਾਹੀ ਦਪੰਤੀ ਪ੍ਰਿੰਸ ਵਿਲਿਅਮਜ਼ ਤੇ ਉਨਾਂ ਦੀ ਪਤਲੀ ਕੇਟ ਮਿਡਲਟਨ ਮੰਗਲਵਾਰ ਨੂੰ ਬ੍ਰਿਟੇਨ ਦੀ ਮਹਾਰਾਣੀ ਏਲੀਜਾਬੇਥ ਦੁਤੀਆ ਦੇ 90ਵੇਂ ਜਨਮ ਦਿਨ ਮੌਕੇ ‘ਤੇ ਰਾਜਧਾਨੀ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮੀਸ਼ਨ ‘ਚ ਅਯੋਜਿਤ ਇਕ ਸਮਾਰੋਹ ‘ਚ ਸ਼ਾਮਲ ਹੋਣਗੇ। ਇਸ ਮੌਕੇ ‘ਤੇ ਸ਼ਾਹੀ ਦਪੰਤੀ ਮਹਾਰਾਣੀ ਵੱਲੋਂ ਇਕ ਸੰਦੇਸ਼ ਵੀ ਪੜਨਗੇ। ਜਾਣਕਾਰੀ ਹੋਵੇ ਕਿ ਅਗਾਮੀ 21 ਅਪਰੈਲ ਮਹਾਰਾਣੀ ਏਲੀਜਾਬੇਥ ਦੁਤੀਅ 90 ਸਾਲ ਦੀ ਹੋ ਜਾਵੇਗੀ।
ਸਮਾਰੋਹ ‘ਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਿੰਸ ਵਿਲਿਅਮਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰੀ ਹੈ ਜਦੋਂ ਉਹ ਆਪਣੀ ਪਤਨੀ ਕੈਟ ਨਾਲ ਭਾਰਤ ਦੌਰੇ ‘ਤੇ ਹਨ। ਭਾਰਤ ਦੀ ਮਹਾਨਤਾ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਇਥੇ ਆਉਣ ਦੇ ਬਾਅਦ ਮੈਨੂੰ ਪਤਾ ਚਲਿਆ ਹੈ ਕਿ ਕਿਸ ਤਰਾਂ ਭਾਰਤ ਆਏ ਵਿਦੇਸ਼ਿਆ ਦਾ ਕਾਫੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਜਾਂਦਾ ਹੈ। ਪ੍ਰਿੰਸ ਨੇ ਕਿਹਾ ਕਿ ਭਾਰਤ ਤੇ ਬ੍ਰਿਟਨ ਵਿਚਾਲੈ ਸਬੰਧਾਂ ਨੂੰ ਮਜਬੂਤੀ ਪ੍ਰਦਾਨ ਕਰਨ ਦਾ ਇਹ ਚੰਗਾ ਮੌਕਾ ਹੈ। ਸੰਸਕ੍ਰਿਤੀ ਤੇ ਵਪਾਰਕ ਸਬੰਧਾਂ ਨੂੰ ਵਾਧਾ ਦੇਕੇ ਦੋਵੇਂ ਦੇਸ਼ ਆਪਸੀ ਸਬੰਧਾਂ ਨੂੰ ਮਜਬੂਤੀ ਪ੍ਰਦਾਨ ਕਰ ਸਕਦੇ ਹਨ। ਸ਼ਾਹੀ ਦਪੰਤੀ ਅਸਮ ‘ਚ ਕਾਜੀਰੰਗਾ ਰਾਸ਼ਟਰੀ ਉਧਾਨ ਦਾ ਵੀ ਦੌਰਾ ਕਰਨਗੇ। ਇਸ ਤੋਂ ਪਹਿਲਾਂ ਬ੍ਰਿਟਿਸ਼ ਸ਼ਾਹੀ ਦਪੰਤੀ ਸੋਮਵਾਰ ਨੂੰ ਰਾਜਧਾਨੀ ਦਿੱਲੀ ਸਥਿਤ ਮਿਊਜ਼ਿਅਮ ਗਾਂਧੀ ਸਮਰਤੀ ਵੀ ਗਏ।