ਬੋਲਡ ਡੇਜ਼ੀ ਕਦੇ ਸੀ ਬੈਕਗਰਾਊਂਡ ਡਾਂਸਰ

12‘ਹੇਟ ਸਟੋਰੀ’ ਸੀਰੀਜ਼ ਦੀ ਤੀਜੀ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 4 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ‘ਚ ਅਦਾਕਾਰਾ ਡੇਜ਼ੀ ਸ਼ਾਹ ਅਤੇ ਜ਼ਰੀਨ ਖਾਨ ਨੇ ਜਮ ਕੇ ਐਕਸਪੋਜ਼ ਕੀਤਾ ਹੈ। ਫ਼ਿਲਮ ‘ਚ ਸ਼ਰਮਨ ਜੋਸ਼ੀ ਅਤੇ ਕਰਨ ਸਿੰਘ ਗਰੋਵਰ ਲੀਡ ਰੋਲ ‘ਚ ਹੋਣਗੇ। ‘ਹੇਟ ਸਟੋਰੀ 3’ ਡੇਜ਼ੀ ਸ਼ਾਹ ਦੀ ਦੂਜੀ ਬਾਲੀਵੁੱਡ ਫ਼ਿਲਮ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2014 ‘ਚ ਆਈ ਸਲਮਾਨ ਖਾਨ ਸਟਾਰਰ ਫ਼ਿਲਮ ‘ਜੈ ਹੋ’ ਨਾਲ ਕੀਤੀ ਸੀ। ਉਧਰ ਅਦਾਕਾਰਾ ਬਣਨ ਤੋਂ ਪਹਿਲਾਂ ਡੇਜ਼ੀ ਬੈਕ ਗਰਾਊਂਡ ਡਾਂਸਰ ਵੀ ਰਹੀ ਹੈ। ਸਾਲ 2003 ‘ਚ ਆਈ ਸਲਮਾਨ ਖਾਨ ਦੀ ਫ਼ਿਲਮ ‘ਤੇਰੇ ਨਾਮ’ ‘ਚ ਉਹ ਬਤੌਰ ਬੈਕ ਗਰਾਊਂਡ ਡਾਂਸਰ ਨਜ਼ਰ ਆਈ ਸੀ।