ਬਾਦਲਕੇ, ਇੰਦਰਾਕੇ ਤੇ ਹਿੰਦੂਤਵੀ ਸਿੱਖੀ ਦੇ ਵਿਨਾਸ਼ ਲਈ ਦ੍ਰਿੜ

main newsਹੁਣ ਯੁੱਧ ਹੋਵੇਗਾ ਪੰਜ ਪਿਆਰਿਆਂ ਨਾਲ
ਦਲਬੀਰ ਸਿੰਘ ਪੱਤਰਕਾਰ             ਮੋਬਾਇਲ: 99145-71713
ਸੰਤ ਭਿੰਡਰਾਂਵਾਲੇ ਸਿੱਖ ਸ਼ਹੀਦਾਂ ਨੂੰ ਆਪਣੇ ਨਾਲ ਲੈ ਗਏ ਨਾਲ ਅਤੇ ਪਿੱਛੇ ਛੱਡ ਗਏ ਕਾਤਲ, ਗੱਦਾਰ ਤੇ ਲੁਟੇਰੇ ਜੋ ਲੋਚਣ ਮਾਇਆ ਅਤੇ ਸਰਕਾਰੀ ਚੌਧਰਾਂ। ਬ੍ਰਾਹਮਣਵਾਦੀ ਪੈਂਤੜੇ ਅਧੀਨ 19 ਦਸੰਬਰ ਨੂੰ ਬਾਦਲ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੂੰ ਆਖੇ ‘ਅਸੀਂ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮਨਾਉਣ ਲਈ ਤੁਹਾਨੂੰ ਪੂਰਨ ਸਹਿਯੋਗ ਦਿਆਂਗੇ’। ਇਸ ਕਥਨ ਦੀ ਪ੍ਰੋੜਤਾ ਲਈ ਨਾਲ ਜੋੜੇ ਮੱਕੜ ਅਤੇ ਜੀ. ਕੇ. ਕਥਿਤ ਪ੍ਰਧਾਨ ਕ੍ਰਮਵਾਰ ਸ਼੍ਰੋਮਣੀ ਅਤੇ ਦਿੱਲੀ ਕਮੇਟੀ। ਵੇਖਦੇ ਹਾਂ ਨਗਰ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਨੂੰ ਬੇਦਾਵਾ ਦੇਣ ਵਾਲੇ ‘ਆਗੂ’ ਇਸ ਸਬੰਧੀ ਕੀ ਕਹਿੰਦੇ ਹਨ?
ਆਓ ਹੁਣ ਪਿੱਛੇ ਝਾਤੀ ਮਾਰੀਏ। 13 ਅਪ੍ਰੈਲ 1978 ਨੂੰ ਸਿੱਖੀ ਦੀ ਰਾਜਧਾਨੀ ਅੰਮ੍ਰਿਤਸਰ ਸਾਹਿਬ ਵਿਖੇ ਨਿਰੰਕਾਰੀ ਮੁਖੀ ਗੁਰਬਚਨ ਸਿੰਘ (ਜੋ ਮਗਰੋਂ ਭਾਈ ਰਣਜੀਤ ਸਿੰਘ ਦੀ ਗੋਲੀ ਦਾ ਸ਼ਿਕਾਰ ਬਣੇ) ਦੀ ਪ੍ਰਧਾਨਗੀ ਹੇਠ, ਆਰੀਆ ਸਮਾਜੀ ਜਗਤ ਨਰਾਇਣ ਅਤੇ ਵਰਿੰਦਰ, ਜਲੰਧਰੀ ਪੱਤਰਕਾਰਾਂ ਸਮੇਤ, ਕਾਂਗਰਸ ਦੇ ਰਘੂਨੰਦਨ ਭਾਟੀਆ, ਬੀ.ਜੇ.ਪੀ. ਦੇ ਡਾ. ਬਲਦੇਵ ਪ੍ਰਕਾਸ਼, ਆਦਿ ਨੇ, ਬਾਦਲ ਸਰਕਾਰ ਦੀ ਛਤਰ ਛਾਇਆ ਹੇਠ ਸਿੱਖੀ ਤੇ ਸਿੱਖਾਂ ਵਿਰੋਧੀ ਦਿਹਾੜਾ ਮਨਾਇਆ ਅਤੇ ਉਨ੍ਹਾਂ ਨੂੰ ਵੰਗਾਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਥਾਂ ਨਿਰੰਕਾਰੀ ਗ੍ਰੰਥ ਨੂੰ ਪਹਿਲ ਦੇ ਕੇ ‘ਟਕਸਾਲੀ’ ਦਰਸਾਇਆ। ਸਿੱਖ ਪੰਜ ਪਿਆਰਿਆਂ ਦੀ ਥਾਂ ‘ਸੱਤ ਸਿਤਾਰੇ’ ਉਭਾਰੇ। ਸੰਤ ਭਿੰਡਰਾਂਵਾਲਿਆਂ ਅਤੇ ਅਖੰਡ ਕੀਰਤਨੀ ਜਥੇ ਵਲੋਂ ਇਸ ਸੰਮੇਲਨ ਨੂੰ ਰੁਕਵਾਉਣ ਦੀ ਥਾਂ ਮਾਲ ਮੰਤਰੀ ਉਮਰਾਨੰਗਲ ਨੇ ਮੰਜੀ ਸਾਹਿਬ ਦੀ ਸਟੇਜ ਤੋਂ ਇਹ ਝੂਠ ਬੋਲ ਦਿੱਤਾ ਕਿ ਇਹ ਕੰਮ ਕੇਵਲ ਮੁੱਖ ਮੰਤਰੀ ਬਾਦਲ ਕਰ ਸਕਦੇ ਹਨ, ਪਰ ਉਹ ਬੰਬੇ ਗਏ ਹੋਏ ਹਨ। ਨਤੀਜਾ ਸੀ ਨਿਰੰਕਾਰੀਆਂ ਵਲੋਂ ਲਿਆਂਦੇ ਗਏ 10 ਵਿਰਕੀ ਬਾਣੇ ਵਾਲੇ ਹਥਿਆਰਬੰਦਾਂ ਵਲੋਂ 13 ਅੰਮ੍ਰਿਤਧਾਰੀ ਸਿੱਖਾਂ ਦਾ ਕਤਲੇਆਮ ਅਤੇ ਕਈ ਹੋਰਨਾਂ ਨਿਰਦੋਸ਼ਾਂ ਦਾ ਜ਼ਖਮੀ ਹੋਣਾ। ਮਗਰੋਂ ਲਾਲਾ ਜਗਤ ਨਰਾਇਣ ਅਤੇ ਬਾਦਲ ਨੇ ਮਿਲ ਕੇ ਸੈਸ਼ਨ ਅਦਾਲਤ ਵਿੱਚੋਂ ਕਤਲ ਦੇ ਦੋਸ਼ੀ ਗੁਰਬਚਨੇ ਅਤੇ ਬਾਕੀ ਦੇ ਦੋਸ਼ੀਆਂ ਨੂੰ ਬਰੀ ਕਰਵਾਇਆ।
ਬਾਦਲ ਨੇ ਗੁਰੂ ਗ੍ਰੰਥ ਸਾਹਿਬ, ਸਿੱਖੀ ਅਤੇ ਸਿੱਖਾਂ ਤੇ ਦੂਜਾ ਵਾਰ ‘ਸਾਕਾ ਨੀਲਾ ਤਾਰਾ’ ਕਾਰਵਾਈ ਰਾਹੀਂ ਕੀਤਾ ਤੇ ਕਰਵਾਇਆ। ਇਸ ਖ਼ੂਨੀ ਸਾਕੇ ਵਿੱਚ ਇਕਜੁਟ ਸਲਾਹਕਾਰ ਸ਼ਾਮਲ ਸਨ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ, ਅਜੋਕੇ ਕਾਂਗਰਸੀ ਮੁਖੀ ਕੈਪਟਨ ਅਮਰਿੰਦਰ ਸਿੰਘ, ਆਦਿ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਅਤੇ ਅਨੇਕ ਹੋਰ ਸਰਕਾਰੀ ਅਫ਼ਸਰਾਂ ਨਾਲ ਅੱਠ ਖੁਫ਼ੀਆ ਮੀਟਿੰਗਾਂ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਨ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਹੁਕਮ ਮੰਨ ਕੇ ਭਾਰਤੀ ਫ਼ੌਜ ਬੁਲਾਈ। 26 ਮਈ 1894 ਨੂੰ ਇਨ੍ਹਾਂ ਅੱਠ ਖ਼ੁਫ਼ੀਆ ਮੀਟਿੰਗਾਂ ਵਿੱਚੋਂ ਆਖਰੀ ਮੀਟਿੰਗ ਵਿੱਚ ਸ਼ਾਮਲ ਸਨ ਅਜੋਕੇ ਜੀਵਤ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਭਾਰਤੀ ਰਾਸ਼ਟਰਪਤੀ ਪ੍ਰਣਾਬ ਮੁਖਰਜੀ।
ਫ਼ੌਜ ਨੇ ਬੀਨੇ ਅਤੇ ਮੇਰਠ ਤੋਂ ਉਦੋਂ ਹੀ ਹਰਿਮੰਦਰ ਸਾਹਿਬ ਵੱਲ ਮਾਰਚ ਅਰੰਭਿਆ। 6 ਜੂਨ 1894 ਤਕ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਦੇ ਨਾਲ-ਨਾਲ ਹਜ਼ਾਰਾਂ ਸਿੱਖਾਂ ਦੇ ਕਤਲੇਆਮ, ਬੀਬੀਆਂ ਦੀ ਬੇਪਤੀ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਸਾੜਫ਼ੂਕ, ਅਕਾਲ ਤਖ਼ਤ ਸਾਹਿਬ ਦੀ ਬਰਬਾਦੀ ਅਤੇ ਪੰਜਾਬ ਦੇ 37 ਇਤਿਹਾਸਕ ਗੁਰਧਾਮਾਂ ਦੀ ਬੇਅਦਬੀ ਅਤੇ ਉੱਥੋਂ ਦੇ ਸੇਵਾਦਾਰਾਂ ਦਾ ਕਤਲੇਆਮ। ਇਹ ਸਾਰੀ ਜਾਣਕਾਰੀ ਸਰਕਾਰ ਦੇ ‘ਵਾਈਟ ਪੇਪਰ’ ਨਾਂ ਦੀ ਪਤ੍ਰਿਕਾ ਵਿੱਚ ਦਰਜ ਹੈ। ਇਸੇ ਅਧਾਰ ‘ਤੇ ਅਸੀਂ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਆਦਿ, ਨੂੰ ਅਜਿਹੇ ਕਾਤਲ ਮੰਨਦੇ ਹਾਂ ਜਿਨ੍ਹਾਂ ਵਿਰੁੱਧ ਭਾਰਤੀ ਅਦਾਲਤਾਂ ਵਿੱਚ ਕਤਲ ਦੇ ਕੇਸ ਚਲਨੇ ਜ਼ਰੂਰੀ ਹਨ।
ਇਨ੍ਹਾਂ ਸਰਕਾਰੀ ਅਤੇ ਪਗੜੀਧਾਰੀ ਕਾਤਲਾਂ ਦੀ ਇਸ ਸਿੱਖੀ ਵਿਰੋਧੀ ਲੜੀ ਦੇ ਸਮਰਥਕਾਂ ਵਿੱਚ ਕਈ ਅਜਿਹੇ ਜਥੇਦਾਰ, ਪੁਜਾਰੀ, ਵਜ਼ੀਰ, ਲੁਟੇਰੇ ਤੇ ਗ਼ਦਾਰ ਵੀ ਸ਼ਾਮਲ ਹਨ ਜਿਨ੍ਹਾਂ ‘ਤੇ ਪਿਛਲੇ ਕਈ ਸਾਲਾਂ ਤੋਂ ਵੰਨ ਸੁਵੰਨੇ ਰੰਗਾਂ ਵਾਲੇ ਪਰਦੇ ਪਾਏ ਜਾ ਰਹੇ ਹਨ। ਝੂਠੇ ਢੰਗ ਤਰੀਕੇ ਹਨ: ਜੇਲ੍ਹਾਂ ‘ਚੋਂ ਭੁੱਖ ਹੜਤਾਲਾਂ ਰਾਹੀਂ ਸਿੱਖ ਰਿਹਾਅ ਕਰਵਾਉਣ ਦੇ ਉਪਰਾਲੇ, ਧਾਰਮਿਕ ਅਤੇ ਸ਼ਹੀਦਾਂ ਦੇ ਦਿਨ ਦਿਹਾੜੇ ਮਨਾਉਣੇ, ਜੋ ਅਸਲ ਵਿੱਚ ਪਰਿਵਾਰ ਅਤੇ ਧੜੇ ਪਾਲਣ ਤੋਂ ਵੱਧ ਹੋਰ ਕੁਝ ਵੀ ਨਹੀਂ ਹੁੰਦੇ। ਚੱਬੇ ਪਿੰਡ ਵਾਲਾ ਸਰਬੱਤ ਖ਼ਾਲਸਾ ਇਸੇ ਲੜੀ ਵਿੱਚ ਠੱਗਾਂ ਵਲੋਂ ਰਚਿਆ ਬਾਦਲਾਂ ਪੱਖੀ ਸੰਮੇਲਨ ਸੀ ਜਿਸ ਨੂੰ ਸ਼ੁੱਧ ਹਿਰਦਿਆਂ ਵਾਲੇ ਸਿੱਖਾਂ ਨੇ ਭਰਵਾਂ ਹੁੰਗਾਰਾ ਦਿੱਤਾ, ਪਰ ਇਸ ਦੇ ਪਾਪੀ ਆਗੂ ਬਾਦਲਾਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਚੌਧਰਾਂ ਭਾਲਣ ਵਿੱਚ ਰੁੱਝੇ ਹੋਏ ਹਨ।
ਪਿੰਕੀ ਕੈਟ ਨੇ ਬਾਦਲਕਿਆਂ, ਅਮਰਿੰਦਰਕਿਆਂ ਅਤੇ ਭਾਜਪਾਈਆਂ ਦੇ ਅਨੇਕ ਪਾਪਾਂ ਤੋਂ ਪਰਦਾ ਚੁੱਕਿਆ ਹੈ, ਭਾਵੇਂ ਉਹ ਕਹਿੰਦਾ ਹੈ ਕਿ ਇਹ ਕੇਵਲ ਅਸਲੀਅਤ ਦਾ 5 ਪ੍ਰਤੀਸ਼ਤ ਹੀ ਹੈ। ਏਸੇ ਤਰ੍ਹਾਂ ਬਾਦਲਾਂ ਵਲੋਂ ਪੰਜਾਬ ਦੀ ਕੀਤੀ ਲੁੱਟ ਕਸੁੱਟ ਦੀ ਲੜੀ ਵਿੱਚ, ਇਨ੍ਹਾਂ ਵਲੋਂ ਅੰਮ੍ਰਿਤਸਰ ਸਾਹਿਬ ਦੀ ਸਰਪ੍ਰਸਤੀ ਦੇ ਕੇ, ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਉੱਪਰ ਆਮ ਆਦਮੀ ਪਾਰਟੀ ਵਲੋਂ ਭ੍ਰਿਸ਼ਟਾਚਾਰ ਦੇ ਜੋ ਦੋਸ਼ ਲੱਗ ਰਹੇ ਹਨ, ਉਨ੍ਹਾਂ ਉੱਤੇ ਭਾਵੇਂ ਕਿੰਨਾ ਵੀ ਸਰਕਾਰੀ ਪਰਦਾ ਪਾਉਣ ਦਾ ਯਤਨ ਕੀਤਾ ਜਾਵੇ, ਉਹ ਢਕੇ ਨਹੀਂ ਰਹਿਣੇ। ਮੁਕਦੀ ਗੱਲ ਇਹ ਕਿ ਅਜੋਕੇ ਹਾਕਮ ਭਾਵੇਂ ਉਹ ਬਾਦਲਕੇ ਨੇ, ਕਾਂਗਰਸੀ ਨੇ ਜਾਂ ਭਾਜਪਾਈ, ਸਭ ਭ੍ਰਿਸ਼ਟਾਚਾਰ ਦੇ ਗੰਦ ਵਿੱਚ ਲਿੱਬੜੇ ਹੋਏ ਨੇ। ਪੰਜਾਬ ਦੇ ਇਤਿਹਾਸ ਤੋਂ ਸਿੱਧ ਹੁੰਦਾ ਹੈ ਕਿ ਭਾਵੇਂ ਨਾਂ ਵਰਤਿਆ ਜਾਏ ਸਵਾਮੀ ਦਇਆਨੰਦ ਦਾ, ਗਾਂਧੀ ਦਾ ਜਾਂ ਜਵਾਹਰ ਲਾਲ ਨਹਿਰੂ ਦਾ, ਅਸਲੀਅਤਾਂ ਸਿੱਧ ਕਰਦੀਆਂ ਹਨ ਕਿ ਕਿਰਤੀ ਭਾਈਚਾਰੇ ਨਾਲ ਸਭਨਾ ਨੇ ਧ੍ਰੋਹ ਹੀ ਕਮਾਇਆ ਹੈ। ਪੰਜਾਬ ਅੰਦਰ ਆਤਮ ਹੱਤਿਆਵਾਂ ਦਾ ਇਤਿਹਾਸ ਵੀ ਇਹੋ ਕੁਝ ਸਿੱਧ ਕਰਦਾ ਹੈ। ਹੁਣ ਬਾਦਲਕੇ, ਅਮਰਿੰਦਰਕੇ ਅਤੇ ਆਮ ਆਦਮੀ ਪਾਰਟੀ ਵਾਲੇ ਰੰਗ ਬਰੰਗੇ ਮੁਖੌਟੇ ਪਾ ਕੇ ਨਾਨਕ ਵਿਚਾਰਧਾਰਾ ਨੂੰ ਨਿਘਾਰ ਕੇ ਆਪਣੀ-ਆਪਣੀ ਡਫ਼ਲੀ ਵਜਾ ਰਹੇ ਹਨ। ਨਾਨਕ-ਗੋਬਿੰਦ ਦੇ ਸਮਰਥਕ ਇਸ ਸਬੰਧੀ ਕੀ ਕਰਨ?
ਅੱਜ ਤਾਈਂ ਧੋਖੇ ਤਾਂ ਬਹੁਤ ਹੋਏ ਹਨ, ਪਰ ਨਾਨਕ-ਗੋਬਿੰਦ ਵਿਚਾਰਧਾਰਾ ਦਾ ਪੈਂਤੜਾ ਲਾਗੂ ਕਰ ਕੇ ਪੰਜਾਬ ਦੀ ਰਾਜਸੀ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਸਥਿਤੀ ਨੂੰ ਠੀਕ ਰਾਹੇ ਪਾਉਣਾ ਸਫ਼ਲ ਨਹੀਂ ਹੋਇਆ। ਅਨੰਦਪੁਰ ਸਾਹਿਬ ਛੱਡਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖਤੀ ਬੇਦਾਵਾ ਦੇ ਕੇ 40 ਦੇ ਕਰੀਬ ‘ਸਿੰਘ’ ਘਰਾਂ ਨੂੰ ਪਰਤ ਆਏ ਸਨ। ‘ਸਾਕਾ ਨੀਲਾ ਤਾਰਾ’ ਪਿੱਛੋਂ ਇਹ ਲੜੀ ਅਜੇ ਚਾਲੂ ਹੈ, ਪਰ ਸਿਖਰ ਉਦੋਂ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਤੇ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਗੁਜਰੀ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਫ਼ਿਰ ਆਰੰਭ ਹੋਇਆ ਬੰਦਾ-ਬੈਰਾਗੀ ਦਾ ਬਤੌਰ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਾਤਾਵਰਨ ਨੂੰ ਸੋਧਣ ਦਾ। ਆਓ ਆਸ ਰੱਖੀਏ ਸਿੱਖ ਤਖ਼ਤਾਂ ਦੇ ਜਥੇਦਾਰਾਂ ਦੀਆਂ ਗ਼ਦਾਰੀਆਂ ਪਿੱਛੋਂ ਅਜੋਕੇ ਅਣਖੀ ਪੰਜ ਪਿਆਰੇ ਪੰਜਾਬ ਨੂੰ ਸੇਧ ਦੇਣ ਲਈ ਅੱਗੇ ਆਉਣਗੇ। ਅਜੋਕੀ ਸੇਧ ਬੜੀ ਸਾਦਾ ਹੈ ਅਤੇ ਉਹ ਹੈ ਸਮੁੱਚੇ ਪਾਪੀਆਂ ਦਾ ਬਾਈਕਾਟ ਅਤੇ ਅਜਿਹੇ ਲੋਕਾਂ ਦੀ ‘ਪੰਥ’ ਵਿੱਚ ਕੀਤੀ ਗਈ ਘੁਸਪੈਠ ਦਾ ਖ਼ਾਤਮਾ, ਭਾਵ ਉਨ੍ਹਾਂ ਨੂੰ ਪੰਥ ਵਿੱਚੋਂ ਖ਼ਾਰਜ ਕਰਨਾ।
ਇਸ ਘਰ ਦੀ ਕਥਾ ਨਾਲ ਵਿਦੇਸ਼ੀ ਵਰਤਾਰਾ ਅੱਖੋਂ ਪਰੋਖਾ ਕਰਨਾ ਯੋਗ ਨਹੀਂ ਹੋਵੇਗਾ। ਸਮੁੱਚੀ ਧਰਤੀ ਉੱਪਰ ਇਸ ਸਮੇਂ ‘ਆਈਸਿਸ’ ਨਾਂ ਦੀ ਕੱਟੜ ਇਸਲਾਮੀ ਸੰਸਥਾ ਸਦੀਆਂ ਤੋਂ ਚੱਲਦੇ ਆ ਰਹੇ ਸਾਮਰਾਜੀ ਹਾਕਮਾਂ ਵਿਰੁੱਧ ਯੁੱਧ ਛੇੜੀ ਬੈਠੀ ਹੈ। ਕੱਲ੍ਹ 18 ਦਸੰਬਰ ਨੂੰ ਅਮਰੀਕੀ ਰਾਸ਼ਟਰਪਤੀ ਓਬਾਮਾ ਕਹਿਣ ਲੱਗੇ ਕਿ ‘ਇਹ ਬਘਿਆੜ ਸਾਰੀ ਧਰਤੀ ਉੱਤੇ ਘੁਰਨੇ ਬਣਾਈ ਬੈਠੇ ਹਨ, ਇਨ੍ਹਾਂ ਨੂੰ ਵੱਸ ਕਰਨ ਲਈ ਸਾਰੀਆਂ ਸ਼ਕਤੀਆਂ ਨੂੰ ਇਕਜੁਟ ਹੋਣਾ ਪਏਗਾ। ਇਨ੍ਹਾਂ ਦੇ ਘੁਰਨੇ ਲੱਭਣੇ ਆਸਾਨ ਨਹੀਂ। ‘ਕਿਉਂਕਿ ਅਮਰੀਕਾ ਵਿੱਚ ਇੱਕ ਸੋਹਣੇ ਸੁਨੱਖੇ ਜੋੜੇ, ਤਸ਼ਫੀਨ-ਮਲਿਕ ਅਤੇ ਸਈਅਦ-ਫ਼ਾਰੂਖ਼ ਨੇ, ਜੋ 6 ਮਹੀਨਿਆਂ ਦੀ ਬੇਟੀ ਦੇ ਮਾਂ-ਬਾਪ ਸਨ, 14 ਅਮਰੀਕੀ ਮਾਰੇ ਅਤੇ 37 ਜ਼ਖ਼ਮੀ ਕੀਤੇ। ਪੈਰਿਸ ਦੀ ਅਜਿਹੀ ਘਟਨਾ ਪਿੱਛੋਂ ਇਸ ਘਟਨਾ ਨਾਲ ਅਮਰੀਕਾ ਦਾ ਕਾਂਬਾ ਅਜੇ ਰੁਕਿਆ ਨਹੀਂ। ਵੱਡੀਆਂ ਸ਼ਕਤੀਆਂ ਦਾ ਕਹਿਣਾ ਇਹ ਹੈ ਕਿ ਉਹ ਇਕਜੁਟ ਹੋ ਕੇ ਇਸ ਨੂੰ ਮਾਤ ਦੇ ਦੇਣਗੇ। ਭਾਰਤੀ ਹਾਕਮ ਵੀ ਇਸ ਪਹੁੰਚ ਦੀ ਹਾਮੀ ਭਰਦੇ ਹਨ। ਇਨ੍ਹਾਂ ਸਮੂਹ ਸੱਜਣਾ ਅਤੇ ਸੰਸਥਾਵਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਤੁਸੀਂ ਨਾਨਕ-ਗੋਬਿੰਦ ਵਿਚਾਰਧਾਰਾ ਵੱਲ ਧਿਆਨ ਦਿਓ, ਜਿਸ ਵਿੱਚ ‘ਨਾ ਕੋ ਹਿੰਦੂ-ਨਾ ਮੁਸਲਮਾਨ’ ਅਤੇ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਦੇ ਨਾਲ-ਨਾਲ ‘ਸਰਬਤ ਦਾ ਭਲਾ’ ਵੀ ਦਰਜ ਹੈ। ਇਸ ‘ਕੌਮਾਂਤਰੀ’ ਛਿੜੇ ਯੁੱਧ ਵਿੱਚ ਉਪਰੋਕਤ ਸੇਧ ਕੰਮ ਆ ਸਕਦੀ ਹੈ, ਨਿਰੇ ਡੰਡੇ ਤੇ ਸ਼ਕਤੀ ਨੇ ਕੰਮ ਨਹੀਂ ਦੇਣਾ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ!

LEAVE A REPLY