ਮੋਗਾ/ਸਮਾਲਸਰ: ਪੰਜਾਬ ਵਿਚ ਤੜਕਸਾਰ ਕੇਂਦਰੀ ਏਜੰਸੀ ਨੇ ਛਾਪੇਮਾਰੀ ਕੀਤੀ ਹੈ। ਇਹ ਰੇਡ ਸਵੇਰੇ ਤਕਰੀਬਨ 6 ਵਜੇ ਸ਼ੁਰੂ ਹੋਈ ਹੈ, ਜੋ ਅਜੇ ਜਾਰੀ ਹੈ। ਜਾਣਕਾਰੀ ਮੁਤਾਬਕ ਮੋਗਾ ਦੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਕਸਬਾ ਸਮਾਲਸਰ ਵਿਖੇ ਅੱਜ ਸਵੇਰੇ ਤਕਰੀਬਨ 6 ਵਜੇ ਦੇ ਕਰੀਬ NIA ਦੀ ਟੀਮ ਵੱਲੋਂ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਅਚਾਨਕ ਰੇਡ ਕੀਤੀ ਗਈ।
ਖ਼ਬਰ ਲਿਖੇ ਜਾਣ ਤੱਕ NIA ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਕਿਸ ਮਾਮਲੇ ਵਿਚ ਹੋਈ ਹੈ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੋਈ ਵੀ ਅਧਿਕਾਰੀ ਅਜੇ ਇਸ ਮਾਮਲੇ ਬਾਰੇ ਬੋਲਣ ਲਈ ਤਿਆਰ ਨਹੀਂ ਹੈ।