ਪਟਨਾ – ਨੇਪਾਲ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਿਹਾਰ ’ਚ ਵੀ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਸ਼ਨੀਵਾਰ ਸ਼ਾਮ 7 ਵਜੇ ਤੱਕ ਨੇਪਾਲ ਦੇ ਅਧਿਕਾਰੀਆਂ ਨੇ ਗੰਡਕ ਬੈਰਾਜ ਵਿਚ 5.40 ਲੱਖ ਅਤੇ ਕੋਸੀ ਬੈਰਾਜ ਵਿਚ 4.99 ਲੱਖ ਕਿਊਸਿਕ ਪਾਣੀ ਛੱਡਿਆ, ਜਿਸ ਕਾਰਨ ਬਿਹਾਰ ’ਚ ਵੀਰਪੁਰ ਕੋਸੀ ਬੈਰਾਜ ਤੋਂ ਰਿਕਾਰਡ 6,61,295 ਕਿਊਸਿਕ ਪਾਣੀ ਛੱਡਿਆ ਗਿਆ।
ਇਸ ਤੋਂ ਬਾਅਦ ਗੰਗਾ, ਕੋਸੀ ਅਤੇ ਗੰਡਕ ਸਮੇਤ ਕਈ ਨਦੀਆਂ ਚੜ੍ਹੀਆਂ ਹੋਈਆਂ ਹਨ ਅਤੇ ਸੂਬੇ ਦੇ 13 ਜ਼ਿਲਿਆਂ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਨੇਪਾਲ ’ਚ ਭਾਰੀ ਮੀਂਹ ਕਾਰਨ ਐਤਵਾਰ ਸਵੇਰੇ 5 ਵਜੇ ਕੋ