5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ-2025 ਵਿੱਚ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਬੁੱਧਵਾਰ ਨੂੰ ਖੇਡੇ ਗਏ 49ਵਾਂ ਮੈਚ ਵਿੱਚ ਚੇਨਈ ਨੂੰ ਪੰਜਾਬ ਕਿੰਗਜ਼ (ਪੀਬੀਕੇਐਸ) ਨੇ 4 ਵਿਕਟਾਂ ਨਾਲ ਹਰਾਇਆ। ਪੰਜਾਬ ਨੇ 191 ਦੌੜਾਂ ਦਾ ਟੀਚਾ 19.3 ਓਵਰਾਂ ਵਿੱਚ 6 ਵਿਕਟਾਂ ‘ਤੇ ਹਾਸਲ ਕਰ ਲਿਆ। ਇਸ ਜਿੱਤ ਨਾਲ ਪੰਜਾਬ ਕਿੰਗਜ਼ ਟੀਮ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਆ ਗਈ ਹੈ।ਬੁੱਧਵਾਰ ਨੂੰ ਐਮਏ ਚਿਦੰਬਰਮ ਸਟੇਡੀਅਮ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਦੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.2 ਓਵਰਾਂ ਵਿੱਚ 190 ਦੌੜਾਂ ‘ਤੇ ਆਲ ਆਊਟ ਹੋ ਗਈ।ਯੁਜਵੇਂਦਰ ਚਹਿਲ ਨੇ ਆਈਪੀਐਲ ਵਿੱਚ ਦੂਜੀ ਵਾਰ ਹੈਟ੍ਰਿਕ ਲਈ ਹੈ, ਉਸਨੇ ਇਸ ਮੁਕਾਬਲੇ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ।ਚਾਹਲ ਨੇ 19ਵੇਂ ਓਵਰ ਵਿੱਚ ਨੂਰ ਅਹਿਮਦ (0), ਅੰਸ਼ੁਲ ਕੰਬੋਜ (0), ਦੀਪਕ ਹੁੱਡਾ (2 ਦੌੜਾਂ) ਅਤੇ ਐਮਐਸ ਧੋਨੀ (11 ਦੌੜਾਂ) ਨੂੰ ਆਊਟ ਕੀਤਾ। ਇਸ ਤੋਂ ਪਹਿਲਾਂ ਚਾਹਲ ਨੇ 2022 ਵਿੱਚ ਕੋਲਕਾਤਾ ਵਿਰੁੱਧ ਇੱਕ ਓਵਰ ਵਿੱਚ 4 ਵਿਕਟਾਂ ਵੀ ਲਈਆਂ ਸਨ।ਚਾਹਲ ਤੋਂ ਇਲਾਵਾ ਅਰਸ਼ਦੀਪ ਸਿੰਘ ਅਤੇ ਮਾਰਕੋ ਜੈਨਸਨ ਨੇ 2-2 ਵਿਕਟਾਂ ਲਈਆਂ। ਚੇਨਈ ਲਈ ਸੈਮ ਕੁਰਨ 88 ,ਡਿਵਾਲਡ ਬ੍ਰੇਵਿਸ (32 ਦੌੜਾਂ), ਰਵਿੰਦਰ ਜਡੇਜਾ ਨੇ 17 ਦੌੜਾਂ ਬਣਾਈਆਂ।ਪੰਜਾਬ ਦੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ 72 ਦੌੜਾਂ ਅਤੇ ਪ੍ਰਭਸਿਮਰਨ ਸਿੰਘ ਨੇ 54 ਦੌੜਾਂ ਬਣਾਈਆਂ।
Latest article
ਦਿੱਲੀ ਦੀਆਂ ਵੱਖ-ਵੱਖ ਥਾਵਾਂ ‘ਤੇ ਲੱਗੇ ਆਤਿਸ਼ੀ ਦੇ ਪੋਸਟਰ
ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਖਿਲਾਫ ਰਾਸ਼ਟਰੀ ਰਾਜਧਾਨੀ ਦੀਆਂ ਵੱਖ-ਵੱਖ ਥਾਵਾਂ 'ਤੇ ਲੱਗੇ ਕਈ ਹੋਰਡਿੰਗ ਅਤੇ ਪੋਸਟਰਾਂ ਨੇ ਸਿਆਸੀ ਮਾਹੌਲ...
ਬਿਕਰਮ ਮਜੀਠੀਆ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੇਲ੍ਹ ਵਿਚ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਖ਼ਤ...
ਮਾਮਲਾ ਚੋਣ ਕਮਿਸ਼ਨਰਾਂ ਨੂੰ ਕਾਨੂੰਨੀ ਕਾਰਵਾਈ ਤੋਂ ਸਾਰੀ ਉਮਰ ਛੋਟ ਦੇਣ ਦਾ, ਚੋਣ ਕਮਿਸ਼ਨ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਇਕ ਅਹਿਮ ਨੋਟਿਸ ਜਾਰੀ ਕੀਤਾ। ਇਹ ਨੋਟਿਸ ਉਸ ਪਟੀਸ਼ਨ ’ਤੇ ਆਧਾਰਤ ਹੈ,...













