ਪੰਜਾਬ ਵਿਚ ਐੱਨ. ਆਈ. ਏ. ਦੀ ਰੇਡ

ਫਿਰਜ਼ੋਪੁਰ : ਫਿਰਜ਼ੋਪੁਰ ਦੇ ਫਰੀਦਕੋਟ ਰੋਡ ‘ਤੇ ਸਥਿਤ ਪਟੇਲ ਨਗਰ ਦੇ ਕੋਲ ਜੰਮੂ ਬਸਤੀ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਦੇ ਘਰ ਐੱਨ. ਆਈ. ਏ. ਨੇ ਰੇਡ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਕਬਾੜ ਦਾ ਕੰਮ ਕਰਦਾ ਹੈ ਅਤੇ ਇਸ ਦਾ ਭਤੀਜਾ ਯੂ. ਕੇ. ਵਿਚ ਰਹਿੰਦਾ ਹੈ। ਪਤਾ ਲੱਗਾ ਹੈ ਕਿ ਐੱਨ.ਆਈ. ਏ. ਉਸ ਦੇ ਘਰ ਦੇ ਅੰਦਰ ਹੀ ਜਾਂਚ ਕਰ ਰਹੀ ਹੈ।
ਇਹ ਰੇਡ ਕਿਸ ਆਧਾਰ ‘ਤੇ ਕੀਤੀ ਗਈ ਹੈ ਫਿਲਹਾਲ ਅਜੇ ਤਕ ਇਸ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਐੱਨ. ਆਈ. ਏ. ਦੀ ਟੀਮ ਸਵੇਰੇ ਛੇ ਵਜੇ ਦੇ ਕਰੀਬ ਨਰਿੰਦਰ ਕੁਮਾਰ ਦੇ ਘਰ ਪਹੁੰਚੀ ਸੀ ਅਤੇ ਹੁਣ ਤਕ ਘਰ ਦੇ ਅੰਦਰ ਜਾਂਚ ਕੀਤੀ ਜਾ ਰਹੀ ਹੈ।