ਕੱਚਾ ਕੇਲਾ ਵਿਟਾਮਿਨ ਤੇ ਖਣਿਜ ਦਾ ਚੰਗਾ ਸੋਮਾ ਹੈ। ਪਕਾਇਆ ਹੋਇਆ ਇਕ ਕੱਪ ਕੱਚਾ ਕੇਲਾ ਵਿਟਾਮਿਨ ਏ ਤੇ ਸੀ ਦੀ 30 ਫੀਸਦੀ ਲੋੜ ਪੂਰੀ ਕਰਦਾ ਹੈ।
ਕੱਚੇ ਕੇਲੇ ਵਿਚ ਜ਼ੀਰੋ ਫੀਸਦੀ ਕੋਲੈਸਟ੍ਰੋਲ ਹੁੰਦਾ ਹੈ।
ਕੱਚੇ ਕੇਲੇ ਦੇ ਫੁੱਲ, ਤਣੇ ਤੇ ਪੱਤਿਆਂ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਦੱਖਣੀ ਭਾਰਤ ਵਿਚ ਮਹਿਮਾਨਾਂ ਨੂੰ ਕੇਲੇ ਦੇ ਪੱਤਿਆਂ ‘ਤੇ ਖਾਣਾ ਪਰੋਸਣ ਦਾ ਰਿਵਾਜ ਹੈ। ਕੇਲੇ ਦਾ ਦਰੱਖਤ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਤਿਓਹਾਰਾਂ ਤੇ ਧਾਰਮਿਕ ਉਤਸਵਾਂ ਦੌਰਾਨ ਇਸ ਦੀ ਪੂਜਾ ਕੀਤੀ ਜਾਂਦੀ ਹੈ।
ਸੁੰਦਰਤਾ ਮਾਹਿਰ ਸ਼ਹਿਨਾਜ਼ ਹੁਸੈਨ ਅਨੁਸਾਰ ਇਹ ਮ੍ਰਿਤਕ ਕੋਸ਼ਿਕਾਵਾਂ ਨੂੰ ਸਾਫ ਕਰਨ ‘ਚ ਬਹੁਤ ਹੀ ਸਹਾਇਕ ਹੁੰਦਾ ਹੈ ਅਤੇ ਚਮੜੀ ਨੂੰ ਇਕ ਸਿਹਤਮੰਦ ਤੇ ਚਮਕਦਾਰ ਰੰਗਤ ਦਿੰਦਾ ਹੈ।
ਇਕ ਰਿਜੈਨਰੇਟ ਕਰਨ ਵਾਲੇ ਫੇਸ ਮਾਸਕ ਲਈ ਜੋ ਤੁਹਾਡੀ ਚਮੜੀ ਨੂੰ ਚਮਕ ਵੀ ਦਿੰਦਾ ਹੈ, ਅੱਧਾ ਚੱਮਚ ਵ੍ਹੀਟਜਰਮ ਆਇਲ ਅਤੇ ਦੋ ਬੂੰਦਾਂ ਜਿਰੇਨੀਅਮ ਆਇਲ ਦੀਆਂ ਲਓ। ਇਸ ‘ਚ ਦੋ ਛੋਟੇ ਚੱਮਚ ਬਦਾਮ ਅਤੇ ਸੰਤਰੇ ਦਾ ਰਸ ਮਿਲਾਓ। ਇਸ ਪੈਕ ‘ਚ ਐਂਟੀਆਕਸੀਡੈਂਟਸ ਅਤੇ ਵਿਟਾਮਿਨ-ਈ ਭਰਪੂਰ ਮਾਤਰਾ ‘ਚ ਹੁੰਦਾ ਹੈ, ਜਿਸ ਦੇ ਕਿ ਸ਼ਕਤੀਸ਼ਾਲੀ ਐਂਟੀ ਏਜਿੰਗ ਲਾਭ ਹੁੰਦੇ ਹਨ।
ਸਭ ਤੋਂ ਵਧੀਆ ਬਾਡੀ ਸਕ੍ਰਬ ਹੈ ਪ੍ਰਾਚੀਨ ਕਾਲ ਤੋਂ ਚੱਲਿਆ ਆ ਰਿਹਾ ਲੇਪ, ਜਿਸ ਨੂੰ ਚੋਕਰ, ਛੋਲਿਆਂ ਦੇ ਆਟੇ, ਦਹੀਂ ਜਾਂ ਮਿਲਕ ਕ੍ਰੀਮ ਅਤੇ ਇਕ ਚੁਟਕੀ ਹਲਦੀ ਨਾਲ ਤਿਆਰ ਕੀਤਾ ਜਾਂਦਾ ਹੈ।
ਕੇਲੇ ਦੇ ਪੌਦੇ ਦਾ ਤਣਾ ਤੇ ਫੁੱਲ ਵੀ ਖਾਣ ਯੋਗ ਹੁੰਦੇ ਹਨ ਅਤੇ ਇਨ੍ਹਾਂ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ।