ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1553

ਤੁਹਾਨੂੰ ਉਸ ਭਾਵਨਾ ਦਾ ਅਹਿਸਾਸ ਤਾਂ ਜ਼ਰੂਰ ਹੋਵੇਗੇਾ ਜਦੋਂ ਤੁਸੀਂ ਇੱਕ ਚੰਗੀ ਕਿਤਾਬ ਦੇ ਅੰਤ ਤਕ ਪਹੁੰਚ ਜਾਂਦੇ ਹੋ। ਇੱਕ ਪਲ ਤੁਸੀਂ ਕਿਸੇ ਹੋਰ ਹੀ ਸੰਸਾਰ ‘ਚ ਲੀਨ ਸੀ, ਉਸ ਤੋਂ ਅਗਲੇ ਹੀ ਪਲ ‘ਚ ਤੁਸੀਂ ਪੂਰੀ ਤਰ੍ਹਾਂ ਕਿਤੇ ਹੋਰ ਹੀ ਹੋ, ਅਤੇ ਤੁਸੀਂ ਅਸਲ ‘ਚ ਉਸ ਥਾਂ ‘ਤੇ ਵਾਪਿਸ ਨਹੀਂ ਜਾ ਸਕਦੇ ਜਿੱਥੋਂ ਤੁਸੀਂ ਹੁਣੇ-ਹੁਣੇ ਹੋ ਕੇ ਆਏ ਹੋ। ਤੁਸੀਂ ਅਗਲੇ ਕੁਝ ਦਿਨਾਂ … ਹਫ਼ਤਿਆਂ … ਮਹੀਨਿਆਂ ਦੌਰਾਨ ਕੁਝ ਅਜਿਹਾ ਹੀ ਅਨੁਭਵ ਕਰ ਸਕਦੇ ਹੋ। ਇੱਕ ਗਾਥਾ, ਜਿਸ ‘ਚ ਤੁਸੀਂ ਡੂੰਘੇ ਰੁੱਝੇ ਹੋਏ ਹੋ, ਹੁਣ ਲਗਭਗ ਅਪ੍ਰਸੰਗਕ ਬਣ ਚੁੱਕੀ ਹੈ। ਉਸ ਦੀ ਬਜਾਏ ਇੱਕ ਹੋਰ ਨਵਾਂ ਡਰਾਮਾ ਤੁਹਾਡੀ ਤਵੱਜੋ ਦੀ ਮੰਗ ਕਰ ਰਿਹਾ ਹੈ। ਤੁਸੀਂ ਆਪਣੇ ਭਾਵਨਾਤਮਕ ਜੀਵਨ ‘ਚ ਖ਼ੁਦ ਨੂੰ ਇਸ ਨਵੀਂ-ਉਭਰ ਰਹੀ ਸਥਿਤੀ ਨੂੰ ਤਰਜੀਹ ਦਿੰਦੇ ਪਾਓਗੇ।
ਚਲੋ, ਫ਼ਰਜ਼ ਕਰੋ ਕਿ ਤੁਹਾਡਾ ਜੀਵਨ ਇੱਕ ਰਸੋਈ ਹੈ ਜਿਸ ਦੀਆਂ ਸ਼ੈਲਫ਼ਾਂ ਅਤੇ ਜਿੱਥੋਂ ਦੀ ਜ਼ਮੀਨ ਸਾਫ਼-ਸੁੱਥਰੇ, ਚਮਚਮਾਉਂਦੇ ਅਤੇ ਟਿੱਪਟੌਪ ਹਨ। ਪਰ ਉੱਥੇ ਫ਼ਿੱਟ ਕਪਬਰਡਜ਼ ਦੇ ਪਿੱਛੇ ਕਈ ਸਥਾਨਾਂ ‘ਤੇ, ਜਿੱਥੇ ਹੱਥ ਪਹੁੰਚਣਾ ਬਹੁਤ ਔਖਾ ਹੈ, ਥੂੜ ਅਤੇ ਮੈਲ ਜੰਮੀ ਪਈ ਹੈ। ਆਮ ਤੌਰ ‘ਤੇ ਕਹਿੰਦੇ ਨੇ ਨਾ ਕਿ ਨਜ਼ਰ ਤੋਂ ਓਹਲੇ ਮਨ ਤੋਂ ਓਹਲੇ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਪਰ, ਇੰਝ ਕਹਿ ਲਓ ਕਿ ਤੁਸੀਂ ਇੱਕ ਨਵਾਂ ਪ੍ਰੈਸ਼ਰ ਕੁੱਕਰ ਸੈੱਟ ਕਰ ਰਹੇ ਹੋ ਜਾਂ ਕੋਈ ਫ਼ਰਿੱਜ ਇੰਸਟਾਲ ਕਰ ਰਹੇ ਹੋ। ਇਸ ਪ੍ਰਕਿਰਿਆ ‘ਚ, ਤੁਸੀਂ ਇੱਕ ਅਜਿਹੀ ਗ਼ੈਰ-ਆਕਰਸ਼ਕ ਚੀਜ਼ ਨੂੰ ਪ੍ਰਕਾਸ਼ਮਾਨ ਕਰ ਰਹੇ ਹੋ ਜੋ ਕੇਵਲ ਸਤਹੀ ਹੈ ਅਤੇ ਬਹੁਤੀ ਵੱਡੀ ਗੱਲ ਨਹੀਂ। ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਪਰਿਪੇਖ ਦੇ ਸਹੀ ਅਰਥਾਂ ‘ਚ ਹੋ ਕੀ ਰਿਹੈ। ਇਹ ਬਿਹਤਰੀ ਲਈ ਹੈ ਅਤੇ ਲੰਬੇ ਸਮੇਂ ਦੇ ਸੁਧਾਰ ‘ਚ ਯੋਗਦਾਨ ਪਾਵੇਗਾ।
ਕੁਝ ਲੋਕ ਆਲੋਚਨਾ ਸਹਿਣ ਹੀ ਨਹੀਂ ਕਰ ਸਕਦੇ। ਦੂਸਰੇ ਲੋਕ ਹਰ ਉਸ ਮੌਕੇ ਦੀ ਭਾਲ ‘ਚ ਰਹਿੰਦੇ ਹਨ ਜਿੱਥੇ ਉਹ ਅਸਹਿਮਤੀ ਪੈਦਾ ਕਰ ਸਕਣ। ਜਾਂ ਕੁਝ ਹੱਦ ਤਕ ਤਾਂ, ਘੱਟੋ-ਘੱਟ, ਸਾਨੂੰ ਇਹ ਮੰਨਣਾ ਹੀ ਪੈਣਾ ਹੈ ਕਿ ਉਹ ਲੋਕ ਹਮੇਸ਼ਾ ਅਜਿਹੀਆਂ ਗੱਲਾਂ ਕਰਦੇ ਜਾਂ ਕਹਿੰਦੇ ਹਨ ਜੋ ਅਪਮਾਨ ਸਹੇੜਨ ਦਾ ਕਾਰਨ ਬਣਦੀਆਂ ਹਨ। ਤੁਸੀਂ, ਪਰ, ਕਿਸੇ ਕਿਸਮ ਦੀ ਬਹਿਸ ਦੇ ਮੂਡ ‘ਚ ਨਹੀਂ। ਜੇ ਤੁਸੀਂ ਕੋਈ ਅਜਿਹਾ ਕੰਮ ਕਰ ਵੀ ਰਹੇ ਹੋ ਤਾਂ ਇਹ ਕੇਵਲ ਇਸ ਲਈ ਕਿਉਂਕਿ ਤੁਸੀਂ ਕੁਝ ਅਜਿਹਾ ਦੇਖ ਰਹੇ ਹੋ ਜੋ ਬਹੁਤ ਆਸਾਨੀ ਨਾਲ ਸਵੀਕਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਉਸ ਨੂੰ ਯਕੀਨੀ ਤੌਰ ‘ਤੇ ਵਧੇਰੇ ਵਿਚਾਰ ਅਤੇ ਧਿਆਨ ਦੀ ਲੋੜ ਹੈ। ਸਵਾਲ ਪੁੱਛਦੇ ਰਹੋ। ਅੰਤ ‘ਚ, ਤੁਸੀਂ ਦੂਜਿਆਂ ‘ਚ ਸਹੀ ਜਾਗਰੂਕਤਾ ਪੈਦਾ ਕਰਨ ‘ਚ ਕਾਮਯਾਬ ਰਹੋਗੇ।
ਅਸੀਂ ਉਹ ਕਰਦੇ ਹਾਂ ਜੋ ਅਸੀਂ ਜਾਣਦੇ ਹਾਂ ਕਿ ਕਿਵੇਂ ਕਰਨਾ ਹੈ। ਅਸੀਂ ਅਜਿਹਾ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ; ਇਹ ਇੱਕ ਸੁਭਾਵਿਕ ਵਰਤਾਰਾ ਹੈ। ਕਈ ਵਾਰ, ਅਸੀਂ ਖ਼ੁਦ ਨੂੰ ਕੁਝ ਸਿੱਖਿਆ ਪ੍ਰਦਾਨ ਕਰ ਕੇ ਅਤੇ ਟ੍ਰੇਨਿੰਗ ਦੇ ਕੇ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਪਹਿਲਾਂ ਕਦੇ ਨਾ ਕੀਤਾ ਹੋਵੇ। ਪਰ ਉਸ ਲਈ ਜਤਨ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਥੱਕ ਜਾਂਦੇ ਹਾਂ ਜਾਂ ਦਬਾਅ ਹੇਠ ਹੁੰਦੇ ਹਾਂ ਤਾਂ ਸਭ ਤੋਂ ਆਸਾਨ ਕੰਮ ਹਮੇਸ਼ਾ ਸਭ ਤੋਂ ਜਾਣੂ ਕਾਰਜ ਕਰਨਾ ਹੁੰਦੈ। ਮੈਂ ਇਸ ਸਭ ਦਾ ਜ਼ਿਕਰ ਇਸ ਲਈ ਕਰ ਰਿਹਾਂ ਕਿਉਂਕਿ ਤੁਹਾਡੇ ਜੀਵਨ ‘ਚ ਇੱਕ ਪ੍ਰਗਤੀ ਤੁਹਾਡੀ ਸਭ ਤੋਂ ਵੱਡੀ ਉਮੀਦ ਅਤੇ ਸਭ ਤੋਂ ਡੂੰਘੇ ਡਰ ਦੀਆਂ ਦੀਵਾਰਾਂ ਨੂੰ ਬਰਾਬਰ ਦਾ ਛੂਹ ਰਹੀ ਹੈ। ਜੇ ਤੁਹਾਡੇ ਕੋਲ ਇਸ ਵਕਤ ਕੁਝ ਵੱਖਰਾ ਕਰਨ ਦੀ ਹਿੰਮਤ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਸਕਦੇ ਹੋ।
ਤੁਸੀਂ ਇਸ ਗ੍ਰਹਿ ‘ਤੇ ਇਸ ਲਈ ਨਹੀਂ ਆਏ ਕਿ ਜੋ ਕੁਝ ਇੱਥੇ ਪਹਿਲਾਂ ਤੋਂ ਹੀ ਹੋ ਰਿਹਾ ਹੈ, ਤੁਸੀਂ ਉਸ ‘ਚ ਫ਼ਿੱਟ ਹੋ ਸਕੋ। ਤੁਸੀਂ ਅਨੁਕੂਲਤਾ ਲਈ ਪੈਦਾ ਨਹੀਂ ਹੋਏ। ਤੁਸੀਂ ਇੱਥੇ ਇੱਕ ਪ੍ਰਸ਼ਨ ਸੰਮੇਲਨ ਸ਼ੁਰੂ ਕਰਨ, ਵਿਚਾਰਾਂ ਨੂੰ ਉਤੇਜਿਤ ਕਰਨ, ਵਿਕਲਪਾਂ ਦੀ ਖੋਜ ਕਰਨ ਅਤੇ ਵਿਕਾਸ ਦੀ ਪ੍ਰਕਿਰਿਆ ‘ਚ ਹਿੱਸਾ ਲੈਣ ਲਈ ਆਏ ਹੋ। ਕੁਝ ਲੋਕ ਤੁਹਾਡੇ ਵਲੋਂ ਪ੍ਰਵਾਨਿਤ ਨੇਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਬਹੁਤੇ ਖ਼ੁਸ਼ ਨਹੀਂ। ਆਪਣੀ ਦਲੀਲ ਜਾਂ ਰਾਏ ਪੇਸ਼ ਕਰਨ ਵੇਲੇ ਤੁਹਾਨੂੰ ਵਿਵੇਕੀ, ਵਿਚਾਰਸ਼ੀਲ, ਨਰਮ ਅਤੇ ਸੰਵੇਦਨਸ਼ੀਲ ਬਣਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ; ਪਰ ਤੁਸੀਂ ਸਿਰ ਝੁਕਾ ਕੇ ਉਸ ਚੀਜ਼ ਲਈ ਰਾਜ਼ੀ ਨਹੀਂ ਹੋ ਸਕਦੇ ਜਿਸ ਵਿਰੁੱਧ ਤੁਹਾਨੂੰ ਡਟਣ ਦੀ ਲੋੜ ਹੈ।