ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1543

ਤੁਸੀਂ ਆਪਣੇ ਅਤੇ ਖ਼ੁਸ਼ੀ ਦਰਮਿਆਨ ਰੁਕਾਵਟਾਂ, ਅੜਿੱਕੇ ਕਿਵੇਂ ਖੜ੍ਹੇ ਕਰ ਸਕਦੇ ਹੋ? ਇਹ ਫ਼ੈਸਲਾ ਕਰ ਕੇ ਕਿ ਜ਼ਿੰਦਗੀ ‘ਚ ਕੁਝ ਅਜਿਹਾ ਹੈ ਜੋ ਸਾਨੂੰ ਚਾਹੀਦਾ ਹੈ, ਪਰ ਜੇ ਉਹ ਸਾਡੇ ਹੱਥ ਨਹੀਂ ਆਉਂਦਾ ਤਾਂ ਅਸੀਂ ਸੰਭਾਵੀ ਤੌਰ ‘ਤੇ ਕਦੇ ਵੀ ਖ਼ੁਸ਼ੀ ਮਹਿਸੂਸ ਨਹੀਂ ਕਰ ਸਕਦੇ। ਜਾਂ ਇਹ ਫ਼ੈਸਲਾ ਕਰਨ ਨਾਲ ਕਿ ਜਦੋਂ ਸਾਡੇ ਆਲੇ-ਦੁਆਲੇ ਬਹੁਤ ਕੁਝ ਵਾਪਰ ਰਿਹਾ ਹੋਵੇ ਤਾਂ ਚੰਗੀਆਂ ਭਾਵਨਾਵਾਂ ਨੂੰ ਵਿਕਸਿਤ ਕਰਨਾ ਔਖਾ ਹੋ ਜਾਂਦੈ। ਅਜਿਹੇ ਵਿਚਾਰਾਂ ਨੂੰ ਧਾਰਣ ਕਰ ਕੇ ਅਸੀਂ ਖ਼ੁਦ ‘ਤੇ ਵਰ੍ਹਾਏ ਜਾਣ ਵਾਲੇ ਡੰਡਿਆਂ ਅਤੇ ਆਪਣੇ ਗਿੱਟਿਆਂ ਨੂੰ ਜਕੜਨ ਵਾਲੀਆਂ ਬੇੜੀਆਂ ਆਪ ਬਣਾਉਂਦੇ ਹਾਂ। ਪਰ ਜਦੋਂ ਅਸੀਂ ਉਨ੍ਹਾਂ ਨੂੰ ਬਣਾ ਰਹੇ ਹੁੰਦੇ ਹਾਂ ਤਾਂ ਸਾਨੂੰ ਇਹ ਪੱਕਾ ਯਕੀਨ ਹੁੰਦੈ ਕਿ ਕਿਸੇ ਦੂਸਰੇ ਵਿਅਕਤੀ ਨੇ ਸਾਨੂੰ ਜਕੜਿਆ ਹੈ। ਆਪਣੇ ਆਪ ਨੂੰ ਆਨੰਦਮਈ ਮਹਿਸੂਸ ਕਰਨ ਦੀ ਇਜਾਜ਼ਤ ਅਤੇ ਆਜ਼ਾਦੀ ਦਿਓ। ਇਹ ਤੁਹਾਡਾ ਅਧਿਕਾਰ ਹੈ।
ਬਹੁਤ ਸਾਰੇ ਲੋਕ ਮਨੁੱਖਾਂ ਦੀ ਛੇਵੀਂ ਇੰਦਰੀ ਜਾਂ Sixth Sense ਦੀ ਗੱਲ ਕਰਦੇ ਹਨ, ਪਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਨਹੀਂ। ਤੁਹਾਨੂੰ ਉਸ ਬਾਰੇ ਗੱਲ ਕਰਨ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ ਤਾਂ ਹਮੇਸ਼ਾ ਮੌਜੂਦ ਰਹਿੰਦੀ ਹੈ, ਅਤੇ ਉਸ ਦੀ ਸਿਫ਼ਤ ਕਰ ਕੇ ਜਾਂ ਉਸ ਦੀ ਹੋਂਦ ‘ਤੇ ਸਵਾਲ ਚੁੱਕ ਕੇ, ਤੁਹਾਨੂੰ ਉਸ ਨੂੰ ਸਾਬਿਤ ਕਰਨ ਦੀ ਕੋਈ ਲੋੜ ਨਹੀਂ। ਇਹ ਕੇਵਲ ਜੀਵਨ ਦੀ ਇੱਕ ਹਕੀਕਤ ਹੈ। ਤੁਹਾਨੂੰ ਕਿਹੜੀ ਚੀਜ਼ ‘ਚ ਵਧੇਰੇ ਦਿਲਚਸਪੀ ਹੈ? ਅਤੇ ਉਹ ਹੈ ਤੁਹਾਡੀ ਸਤਵੀਂ ਇੰਦਰੀ ਜਾਂ Seventh Sense! ਆਪਣੇ ਪ੍ਰਭਾਵਸ਼ਾਲੀ ਅਨੁਭਵ ਤੋਂ ਉੱਪਰ ਅਤੇ ਪਰੇ, ਅਸੀਂ ਆਪਣੇ ਧੁਰ ਅੰਦਰੋਂ ਕਈ ਹੋਰ ਸੰਕੇਤ ਪ੍ਰਾਪਤ ਕਰਦੇ ਹਾਂ। ਉਹ ਸੰਦੇਸ਼ ਮਹੱਤਵਪੂਰਣ ਹਨ। ਆਪਣੀ ਡੂੰਘੀ ਭਾਵਨਾ ‘ਚ ਭਰੋਸਾ ਰੱਖੋ। ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਨੂੰ ਕੀ ਚਿੰਤਾ ਹੈ, ਉਸ ਨੂੰ ਠੀਕ ਕਰਨ ਦਾ ਵੀ ਇੱਕ ਤਰੀਕਾ ਹੈ।
ਜੇ, ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਤੁਹਾਨੂੰ ਉਹ ਜਵਾਬ ਨਹੀਂ ਮਿਲ ਰਹੇ ਜਿਨ੍ਹਾਂ ਦੀ ਤੁਹਾਨੂੰ ਦਰਕਾਰ ਹੈ ਤਾਂ ਸ਼ਾਇਦ ਤੁਹਾਨੂੰ ਕੁਝ ਵੱਖਰੀ ਤਰ੍ਹਾਂ ਦੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਿਮਰ, ਕੂਟਨੀਤਕ ਸ਼ਬਦਾਂ ਨਾਲ ਆਪਣੀ ਗੱਲ ਸ਼ੁਰੂ ਕਰੋ ਤਾਂ ਕਿ ਅਜਿਹਾ ਨਾ ਹੋਵੇ ਕਿ ਤੁਹਾਡੀ ਸਖ਼ਤ ਪਹੁੰਚ ਕਿਸੇ ਦੂਸਰੇ ਵਿਅਕਤੀ ਨੂੰ ਰਖਿਆਤਮਕ ਬਣਾ ਦੇਵੇ। ਜੇਕਰ ਇਹ ਸਭ ਵੀ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਂਦਾ ਤਾਂ ਆਪਣੇ ਸਵਾਲਾਂ ਨੂੰ ਵਧੇਰੇ ਪੜਚੋਲੀ, ਤਿੱਖੇ ਅਤੇ ਜਵਾਬਦੇਹੀ ਬਣਾਓ। ਕੀ ਹੋ ਰਿਹੈ, ਇਸ ਬਾਰੇ ਤੁਸੀਂ ਭਲੀ ਪ੍ਰਕਾਰ ਜਾਣਦੇ ਹੋ, ਪਰ ਉਸ ਨੂੰ ਹਾਲੇ ਵਧੇਰੇ ਸਬੂਤਾਂ ਦੀ ਹਿਮਾਇਤ ਨਹੀਂ ਮਿਲ ਰਹੀ। ਅਜਿਹਾ ਇਸ ਲਈ ਨਹੀਂ ਕਿ ਸਬੂਤ ਮੌਜੂਦ ਨਹੀਂ, ਪਰ ਤੁਹਾਨੂੰ ਉਨ੍ਹਾਂ ‘ਚ ਵਧੇਰੇ ਭਰੋਸਾ ਦਿਖਾਉਣ ਦੀ ਲੋੜ ਹੈ।
ਪਿਆਰ ਦੁਖ ਪਹੁੰਚਾਂਦਾ ਹੈ। ਸੱਚ ਦਾ ਵੀ ਇਹੋ ਹਾਲ ਹੈ। ਕੀ ਸਾਨੂੰ ਹਰ ਕੀਮਤ ‘ਤੇ ਦੋਹਾਂ ਤੋਂ ਬਚਣਾ ਚਾਹੀਦੈ? ਸ਼ਾਇਦ ਤੁਸੀਂ ਖ਼ੁਦ ਨੂੰ ਇਹ ਸਵਾਲ ਪੁੱਛਣ ਲੱਗੇ ਹੋ ਕਿ ਕੀ ਤੁਸੀਂ ਆਪਣੀ ਇਸ ਪੜਤਾਲ ‘ਚ ਬਹੁਤ ਜ਼ਿਆਦਾ ਦੂਰ ਤਾਂ ਨਹੀਂ ਨਿਕਲ ਗਏ। ਹੁਣ ਤੁਸੀਂ ਆਪਣੇ ਆਪ ਨੂੰ ਇੱਕ ਮੁਸ਼ਕਿਲ ਸਥਿਤੀ ‘ਚ ਪਾ ਰਹੇ ਹੋ। ਜੋ ਕੁਝ ਤੁਸੀਂ ਹਾਲ ਦੇ ਅਤੀਤ ‘ਚ ਕਿਹਾ ਸੀ, ਉਸ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਤੁਹਾਨੂੰ ਇੱਕ ਹੀ ਦਿਸ਼ਾ ‘ਚ ਜਾਣਾ ਪਵੇਗਾ। ਪਰ ਸ਼ਾਂਤੀ, ਆਰਾਮ ਅਤੇ ਅਮਨ ਦੀ ਭਾਵਨਾ ਨੂੰ ਕਾਇਮ ਰੱਖਣ ਲਈ, ਕੀ ਤੁਹਾਨੂੰ ਕਿਸੇ ਹੋਰ ਦਿਸ਼ਾ ‘ਚ ਜਾਣ ਦੀ ਲੋੜ ਹੈ? ਬਿਲਕੁਲ ਨਹੀਂ। ਜਿੱਥੇ ਤੁਸੀਂ ਹੋ, ਤੁਹਾਨੂੰ ਬਸ ਉੱਥੇ ਹੀ ਰਹਿਣਾ ਚਾਹੀਦਾ ਹੈ ਅਤੇ ਆਪਣਾ ਦਿਖਾਵਾ ਜਾਰੀ ਰੱਖਣਾ ਚਾਹੀਦੈ। ਇਹ ਇੱਕ ਬਹੁਤ ਲੁਭਾਉਣੇ ਵਿਕਲਪ ਵਾਂਗ ਜਾਪਦਾ ਹੋ ਸਕਦਾ ਹੈ, ਪਰ ਜੋ ਤੁਸੀਂ ਸ਼ੁਰੂ ਕੀਤੈ, ਉਸ ਨੂੰ ਪੂਰਾ ਕਰੋ।
ਦੁਨੀਆਂ ਅਜਿਹੇ ਲੋਕਾਂ ਨਾਲ ਭਰੀ ਪਈ ਹੈ ਜੋ ਸਾਡੇ ਨਾਲੋਂ ਵੱਧ ਜਾਣਦੇ ਹਨ। ਉਹ ਸਮਝਦਾਰ, ਚੁਸਤ ਅਤੇ ਵਧੇਰੇ ਅਨੁਭਵੀ ਹਨ। ਕਾਸ਼ ਅਸੀਂ ਅਜਿਹੇ ਲੋਕਾਂ ਦੀ ਗੱਲ ਸੁਣਦੇ ਅਤੇ ਕਦੇ ਵੀ ਗ਼ਲਤੀ ਨਾ ਕਰਦੇ। ਦੁਨਿਆਵੀ ਸਫ਼ਲਤਾ ਸਾਨੂੰ ਸਿਹਤਮੰਦੀ ਅਤੇ ਧਾਰਮਿਕਤਾ ਬਾਰੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ – ਕੇਵਲ ਸਾਡਾ ਇੱਕ ਅਨੁਭਵ ਹੈ। ਪਰ ਉਨ੍ਹਾਂ ਮਹਾਨ ਗੁਰੂਆਂ ਨੂੰ ਅਸੀਂ ਲੱਭੀਏ ਕਿੱਥੋਂ? ਉਹ ਹਰ ਜਗ੍ਹਾ ਮੌਜੂਦ ਹਨ ਅਤੇ ਅਜਿਹੀਆਂ ਸਲਾਹਾਂ ਦਿੰਦੇ ਨੇ ਜਿਨ੍ਹਾਂ ਦੀ ਸਾਨੂੰ ਕੋਈ ਲੋੜ ਨਹੀਂ ਹੁੰਦੀ। ਅਤੇ ਜਦੋਂ ਸਾਨੂੰ ਉਹ ਸਲਾਹ ਚਾਹੀਦੀ ਹੁੰਦੀ ਹੈ ਤਾਂ ਜਾਦੂਈ ਤੌਰ ‘ਤੇ ਉਹ ਅਲੋਪ ਹੋ ਜਾਂਦੇ ਨੇ। ਖ਼ੁਸ਼ੀ ਦੀ ਗੱਲ ਇਹ ਹੈ ਕਿ ਤੁਹਾਡੇ ਭਾਵਨਾਤਮਕ ਜੀਵਨ ‘ਚ, ਤੁਹਾਡੀ ਖ਼ੁਦ ਦੀ ਸਲਾਹ, ਸਭ ਤੋਂ ਵਧੀਆ ਸਲਾਹ ਹੈ ਜੋ ਤੁਸੀਂ ਸੰਭਵ ਤੌਰ ‘ਤੇ ਲੈ ਸਕਦੇ ਹੋ, ਅਤੇ ਉਹ ਵੀ ਬਿਲਕੁਲ ਮੁਫ਼ਤ!