ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1536

ਹਮੇਸ਼ਾ ਕੁਝ ਨਾ ਕੁਝ ਹੋਣ ਵਾਲਾ ਹੁੰਦਾ ਹੈ। ਹਮੇਸ਼ਾ! ਅਤੇ ਹਮੇਸ਼ਾ ਹੀ ਕੋਈ ਨਾ ਕੋਈ ਵੀ ਹੁੰਦਾ ਹੈ। ਹਮੇਸ਼ਾ! ਲਗਭਗ ਹਮੇਸ਼ਾ ਉਹ ਵਿਅਕਤੀ ਅਤੇ ਉਹ ਚੀਜ਼ ਆਪਸ ‘ਚ ਨਜ਼ਦੀਕ ਤੋਂ ਜੁੜੇ ਹੋਏ ਹੁੰਦੇ ਹਨ। ਜਾਂ ਤਾਂ ਉਸ ਵਿਅਕਤੀ ਨੇ ਕੋਈ ਚੀਜ਼ ਕੀਤੀ ਹੁੰਦੀ ਹੈ ਜਾਂ ਉਸ ਨੂੰ ਕੋਈ ਚੀਜ਼ ਕਰਨ ਦਾ ਕਾਰਜ ਸੌਂਪਿਆ ਗਿਆ ਹੁੰਦੈ। ਜਾਂ ਉਪ੍ਰੋਕਤ ਦੋਹੇਂ ਗੱਲਾਂ ਹੀ ਸਹੀ ਨੇ। ਬਹੁਤ ਵਾਰ ਅਸੀਂ ਆਪਣੇ ਆਪ ਨੂੰ ਖ਼ੁਦ ਵਲੋਂ ਰਚੀ ਹੋਈ ਕਿਸੇ ਮੁਸੀਬਤ ਦਾ ਹੱਲ ਲੱਭਦੇ ਹੋਏ ਪਾਉਂਦੇ ਹਾਂ। ਤੁਹਾਡਾ ਚਲੰਤ ਭਾਵਨਾਤਮਕ ਦ੍ਰਿਸ਼ਟੀਕੋਣ ਇਸ ਵਕਤ ਪੂਰੀ ਤਰ੍ਹਾਂ ਨਾਲ ਨਿਰਪੱਖ ਹੈ – ਪਰ, ਫ਼ਿਰ ਵੀ, ਕੋਈ ਨਾ ਕੋਈ ਜਾਂ ਕੁਝ ਨਾ ਕੁਝ ਤਾਂ ਉਸ ਦੇ ਮੱਦੇਨਜ਼ਰ ਰਹੇਗਾ।

ਤੁਸੀਂ ਇੱਕ ਸੁਪਨੇ ਨੂੰ ਇੱਕ ਡਰਾਮੇ ‘ਚ ਕਿਵੇਂ ਬਦਲ ਸਕਦੇ ਹੋ? ਉਸ ਨੂੰ ਲੋੜੋਂ ਵੱਧ ਗੰਭੀਰਤਾ ਨਾਲ ਲੈ ਕੇ ਅਤੇ ਉਸ ਨੂੰ ਖ਼ੁਦ ਨੂੰ ਉਸ ਬਿੰਦੂ ਤੱਕ ਪ੍ਰਭਾਵਿਤ ਕਰਨ ਦੀ ਆਗਿਆ ਦੇ ਕੇ ਜਿੱਥੇ ਤਰਕ ਤੁਹਾਡੇ ਸਿਰ ਤੱਕ ਆਪਣੀ ਆਵਾਜ਼ ਨਾ ਪਹੁੰਚਾ ਸਕੇ। ਬਹੁਤੇ ਮਹਾਨ ਡਰਾਮੇ ਸੁਪਨਿਆਂ ਦੇ ਰੂਪ ‘ਚ ਹੀ ਸ਼ੁਰੂ ਹੁੰਦੇ ਨੇ। ਜੇ ਤੁਸੀਂ ਇਸ ਸਮੇਂ ਆਪਣੇ ਭਾਵਨਾਤਮਕ ਜੀਵਨ ‘ਚ ਜੋਸ਼ ਅਤੇ ਤਨਾਅ ਦੀ ਮਾਤਰਾ ਨੂੰ ਪਸੰਦ ਨਹੀਂ ਕਰ ਰਹੇ ਤਾਂ ਤੁਹਾਨੂੰ ਸ਼ਾਇਦ ਆਪਣੇ ਆਪ ਨੂੰ ਇਸ ਚੱਕਰ ‘ਚ ਨਹੀਂ ਪੈਣ ਦੇਣਾ ਚਾਹੀਦਾ ਕਿ ਕੀ ਸੰਭਵ ਹੈ ਅਤੇ ਕੀ ਨਹੀਂ। ਪਰ ਫ਼ਿਰ, ਤੁਸੀਂ ਨਿਸ਼ਚਿਤ ਤੌਰ ‘ਤੇ ਨਿਰੰਤਰ ਬੋਰੀਅਤ ‘ਚ ਵੀ ਨਹੀਂ ਜੀਣਾ ਚਾਹੁੰਦੇ, ਕਿ ਚਾਹੁੰਦੇ ਹੋ? ਜੇ ਇਹ ਕੋਈ ਡਰਾਮਾ ਜਿਹਾ ਰਚਦਾ ਜਾਪਦੈ ਤਾਂ ਵੀ ਇਸ ਵਕਤ ਆਪਣੇ ਸੁਪਨੇ ਨੂੰ ਜੀਵਤ ਰੱਖੋ।

ਇਹ ਉਹ ਅਰਬਾਂ ਲੋਕ ਨਹੀਂ ਜੋ ਇਸ ਗ੍ਰਹਿ ਨੂੰ ਥੋੜ੍ਹਾ ਵਧੇਰੇ ਭੀੜਾ ਬਣਾ ਸਕਦੇ ਨੇ। ਜੇਕਰ ਅਸੀਂ ਪੂਰੀ ਤਰ੍ਹਾਂ ਭੌਤਿਕ ਲੋੜਾਂ ਬਾਰੇ ਗੱਲ ਕਰ ਰਹੇ ਹਾਂ ਤਾਂ ਧਰਤੀ ਗ੍ਰਹਿ ਸਾਡੇ ਸਾਰਿਆਂ ਅਤੇ ਅਰਬਾਂ ਹੋਰਾਂ ਨੂੰ ਵੀ ਆਪਣੇ ‘ਚ ਸਮੋ ਸਕਦਾ ਹੈ। ਇਹ ਤਾਂ ਉਨ੍ਹਾਂ ਅਰਬਾਂ ਲੋਕਾਂ ਦੇ ਰਵੱਈਏ, ਵਿਚਾਰ ਅਤੇ ਵਿਸ਼ਵਾਸ ਹਨ ਜਿਨ੍ਹਾਂ ਨੂੰ ਖ਼ੁਦ ‘ਚ ਸਮੋ ਕੇ ਰੱਖਣ ‘ਚ ਧਰਤੀ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ। ਇਹੀ ਉਹ ਰਵੱਈਏ, ਵਿਚਾਰ ਅਤੇ ਵਿਸ਼ਵਾਸ ਹਨ ਜਿਹੜੇ ਸਾਡੇ ਲਈ ਧਰਤੀ ਦੇ ਸਰੋਤਾਂ ਨੂੰ ਨਿਰਪੱਖ ਢੰਗ ਨਾਲ ਵੰਡਣਾ ਬਹੁਤ ਮੁਸ਼ਕਿਲ ਬਣਾਉਂਦੇ ਹਨ। ਲੋਕ ਅਕਸਰ ਦੂਜੇ ਲੋਕਾਂ ਨਾਲ ਬਹੁਤੇ ਚੰਗੇ ਨਹੀਂ ਹੁੰਦੇ। ਪਰ ਜਦੋਂ ਉਹ ਹੁੰਦੇ ਹਨ ਤਾਂ ਸਭ ਤੋਂ ਅਦਭੁਤ ਚਮਤਕਾਰ ਹੋ ਸਕਦੇ ਨੇ … ਜਿਵੇਂ ਕਿ ਤੁਸੀਂ ਜਲਦੀ ਹੀ ਦੇਖੋਗੇ।

ਜਦੋਂ ਲੋਕ ਦੂਸਰੇ ਲੋਕਾਂ ਨਾਲ ਬੁਰਾ ਵਿਹਾਰ ਕਰਦੇ ਹਨ ਤਾਂ ਉਹ ਬਹੁਤ ਘੱਟ ਜਾਣਬੁੱਝ ਕੇ ਅਜਿਹਾ ਕਰਦੇ ਨੇ। ਆਮ ਤੌਰ ‘ਤੇ, ਉਹ ਨਹੀਂ ਜਾਣਦੇ (ਜਾਂ ਨਹੀਂ ਦੇਖ ਸਕਦੇ) ਕਿ ਉਨ੍ਹਾਂ ਦੀਆਂ ਕਾਰਵਾਈਆਂ ਕਿੰਨੀਆਂ ਅਪਮਾਨਜਨਕ ਜਾਂ ਪਰੇਸ਼ਾਨ ਕਰਨ ਵਾਲੀਆਂ ਹਨ। ਜਿਹੜੇ ਲੋਕ ਅਜਿਹੇ ਮਾੜੇ ਵਤੀਰੇ ਦਾ ਸ਼ਿਕਾਰ ਹੁੰਦੇ ਨੇ, ਉਨ੍ਹਾਂ ਲਈ ਇਹ ਵਿਸ਼ਵਾਸ ਕਰਨਾ ਔਖਾ ਹੋ ਸਕਦੈ ਕਿ ਇਹ ਇੱਕ ਸੁਚੇਤ ਚੋਣ ਦਾ ਨਤੀਜਾ ਨਹੀਂ। “ਉਹ ਇੰਨੇ ਬੇਕਿਰਕ ਕਿਵੇਂ ਹੋ ਸਕਦੇ ਨੇ?” ਪੀੜਤ ਲੋਕ ਕਹਿੰਦੇ ਹਨ। “ਉਹ ਮੇਰੇ ਕੋਲੋਂ ਮਨ ਪੜ੍ਹਨ ਦੀ ਉਮੀਦ ਕਿਵੇਂ ਕਰ ਸਕਦੇ ਨੇ?” ਮਾੜਾ ਵਿਹਾਰ ਕਰਨ ਵਾਲਿਆਂ ਦਾ ਸਵਾਲ ਹੁੰਦੈ। ਕਿਸੇ ਵਿਅਕਤੀ ਜਾਂ ਕਿਸੇ ਚੀਜ਼ ‘ਤੇ ਦੋਸ਼ ਮੜ੍ਹਨ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣ ਵਾਲਾ, ਪਰ ਸ਼ਾਂਤੀ ਦਾ ਪਿੱਛਾ ਕਰਨ ਨਾਲ ਬਹੁਤ ਕੁਝ ਹਾਸਿਲ ਕੀਤਾ ਜਾ ਸਕਦਾ ਹੈ।

ਛੋਟੀਆਂ ਚੀਜ਼ਾਂ ਦਾ ਬਹੁਤ ਮਤਲਬ ਹੁੰਦੈ। ਪਰ ਜੇ ਇਹ ਸੱਚ ਹੈ ਤਾਂ ਵੱਡੀਆਂ ਚੀਜ਼ਾਂ ਦਾ ਫ਼ਿਰ ਕੀ ਮਤਲਬ ਹੋਵੇਗਾ? ਜੇ ਕਿਸੇ ਚੀਜ਼ ਦਾ ਅਸਲ ‘ਚ ਬਹੁਤ ਮਤਲਬ ਹੈ ਤਾਂ ਉਹ ਸੱਚਮੁੱਚ ਕੋਈ ਛੋਟੀ ਚੀਜ਼ ਨਹੀਂ ਹੋ ਸਕਦੀ। ਇਹ, ਪਰ, ਅਜਿਹਾ ਕੁਝ ਵੀ ਤਾਂ ਹੋ ਸਕਦਾ ਹੈ ਜੋ ਅਸਲ ‘ਚ ਆਪਣੇ ਆਪ ਤੋਂ ਵੱਡਾ ਦਿਖਾਈ ਦੇ ਰਿਹਾ ਹੋਵੇ! ਤੁਸੀਂ ਫ਼ਰਕ ਕਿਵੇਂ ਦੱਸ ਸਕਦੇ ਹੋ? ਤੁਸੀਂ ਥੋੜ੍ਹੀ ਦੇਰ ਉਡੀਕ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਉਹ ਸ਼ੈਅ ਸੁੰਗੜਦੀ ਹੈ ਜਾਂ ਵਧਦੀ। ਤੁਹਾਡੇ ਭਾਵਾਤਮਕ ਜੀਵਨ ‘ਚ ਇੱਕ ਮੁੱਦੇ ਨੂੰ ਲੈ ਕੇ ਇਸ ਵੇਲੇ ਬਹੁਤ ਜ਼ਿਆਦਾ ਹੰਗਾਮਾ ਕੀਤਾ ਜਾ ਰਿਹੈ। ਤੁਹਾਨੂੰ ਸ਼ੱਕ ਹੈ ਕਿ ਇਹ ਕੁਝ ਵੀ ਨਹੀਂ। ਪਰ ਕੀ ਇਹ ਸਿਰਫ਼ ਤੁਹਾਡੀ ਇੱਕ ਇੱਛਾ ਹੈ? ਇਸ ਨਾਲ ਅਜਿਹਾ ਵਿਹਾਰ ਕਰੋ ਜਿਵੇਂ ਕਿ ਇਹ ਵਾਕਈ ਕੋਈ ਬਹੁਤੀ ਵੱਡੀ ਸ਼ੈਅ ਨਹੀਂ – ਫ਼ਿਰ ਦੇਖੋ ਅਤੇ ਮਜ਼ਾ ਲਵੋ ਕਿਉਂਕਿ ਇਸ ਦੀ ਪ੍ਰਤੱਖ ਮਹੱਤਤਾ ਖ਼ੁਦ-ਬ-ਖ਼ੁਦ ਘਟਣੀ ਸ਼ੁਰੂ ਹੋ ਜਾਵੇਗੀ।