ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1535

ਬਹੁਤ ਸ਼ਾਨਦਾਰ ਚੀਜ਼ਾਂ ਹਨ ਸ਼ਬਦ। ਸਾਡੇ ਸੰਸਾਰ ਵਿਚਲੇ ਸ਼ਬਦਕੋਸ਼ ਉਨ੍ਹਾਂ ਨਾਲ ਭਰੇ ਪਏ ਹਨ। ਅਤੇ ਸ਼ਬਦਕੋਸ਼ਾਂ ਨਾਲ ਭਰੀਆਂ ਪਈਆਂ ਹਨ ਸਾਡੀਆਂ ਲਾਇਬ੍ਰੇਰੀਆਂ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇੰਨੇ ਸਾਰੇ ਸ਼ਬਦਾਂ ਅਤੇ ਇੰਨੇ ਸਾਰੇ ਮਾਹਿਰਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਸਾਡੇ ਕੋਲ ਇੱਕ ਦੂਸਰੇ ਨੂੰ ਸਮਝਣ ਦਾ ਇੱਕ ਵਧੀਆ ਮੌਕਾ ਬਣਨਾ ਚਾਹੀਦਾ ਸੀ – ਘੱਟੋ ਘੱਟ ਕਦੇ-ਕਦੇ। ਪਰ ਸ਼ਬਦ ਬੇਹੱਦ ਤਿਲਕਣ ਭਰਪੂਰ ਹੁੰਦੇ ਹਨ। ਬੇਸ਼ੱਕ ਸ਼ਬਦਾਂ ਦੀ ਆਵਾਜ਼ ਸਾਡੇ ਵਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਜਿੰਨੀ ਉੱਚੀ ਤਾਂ ਨਹੀਂ ਹੁੰਦੀ, ਪਰ ਉਹ ਗ਼ਲਤ ਪਲਾਂ ‘ਤੇ ਗ਼ਲਤ ਕੰਨਾਂ ‘ਚ ਧੋਖੇ ਨਾਲ ਕੁਝ ਨਾ ਕੁਝ ਫ਼ੁਸਫ਼ੁਸਾ ਜ਼ਰੂਰ ਸਕਦੇ ਹਨ। ਤੁਹਾਡੇ ਲਈ ਸਭ ਤੋਂ ਮਹੱਤਵਪੂਰਣ ਚੁਣੌਤੀ ਸ਼ਬਦਾਂ ਤੋਂ ਦੂਰ ਜਾਣਾ ਅਤੇ ਡੂੰਘੀਆਂ, ਸ਼ਕਤੀਸ਼ਾਲੀ ਭਾਵਨਾਵਾਂ ਨੂੰ ਗਲੇ ਲਗਾਉਣਾ ਹੈ।
ਸੱਚੇ ਪਿਆਰ ਦਾ ਪੰਧ ਬਹੁਤ ਹੀ ਘੱਟ ਨਿਰਵਿਘਨ ਚੱਲਦੈ। ਇਹੀ ਕਾਰਨ ਹੈ ਕਿ ਵਿਆਹਾਂ ਦੀਆਂ ਰਸਮਾਂ ਦੌਰਾਨ ਉਹ ਚੰਗੇ ਜਾਂ ਮਾੜੇ ਸਮੇਂ ‘ਚ ਇੱਕ-ਦੂਜੇ ਦਾ ਸਾਥ ਦੇਣ ਦੀ ਹਮੇਸ਼ਾ ਗੱਲ ਕਰਦੇ ਹਨ। ਪਰ ਉਹ ਸਾਨੂੰ ਇਹ ਕਦੇ ਨਹੀਂ ਦੱਸਦੇ ਕਿ ਕਿੰਨਾ ਬੁਰਾ ਜਾਂ ਕਿੰਨੇ ਸਮੇਂ ਲਈ। ਸੰਭਵ ਤੌਰ ‘ਤੇ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਰਿਸ਼ਤਾ ਓਨਾ ਚੰਗਾ ਚੱਲੇ ਜਿੰਨਾ ਉਹ ਚੱਲ ਸਕਦਾ ਹੈ ਤਾਂ ਉਹ ਚਾਹੇ ਜਿੰਨਾ ਮਰਜ਼ੀ ਔਖਾ ਕਿਓਂ ਨਾ ਹੋਵੇ, ਸਾਨੂੰ ਉਸ ਨੂੰ ਨਾਲ ਨਿਰਬਾਹ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਪਰ ਇਹ ਗੱਲ ਅਸਲ ਨਾਲੋਂ ਸਿਧਾਂਤਕ ਤੌਰ ‘ਤੇ ਵਧੇਰੇ ਸੌਖੀ ਜਾਪਦੀ ਹੈ। ਇੱਕ ਪ੍ਰਮੁੱਖ ਰਿਸ਼ਤਾ ਕਾਫ਼ੀ ਦੇਰ ਤੋਂ ਮੁਸ਼ਕਿਲ ਰਿਹਾ ਹੈ। ਇਹ ਇੱਕ ਰੋਮੈਂਟਿਕ ਰਿਸ਼ਤਾ ਹੋ ਸਕਦਾ ਹੈ ਜਾਂ ਨਹੀਂ ਵੀ। ਉਹ ਜੋ ਵੀ ਹੈ, ਪਰ, ਉਸ ਦੀ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੋਣ ਵਾਲੀ ਹੈ।
ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੋਵਾਂ ਤਾਂ ਕਿਰਪਾ ਕਰ ਕੇ ਸਾਵਧਾਨ ਖੜ੍ਹੇ ਰਿਹਾ ਕਰੋ। ਹੁਣ, ਜਦੋਂ ਮੈਂ ਤੁਹਾਨੂੰ ਮਾਰਚ ਕਰਨ ਲਈ ਕਹਾਂ ਤਾਂ … ਜਨਾਬ, ਆਹ ਮੂੰਹ ਜਿਹਾ ਨਾ ਬਣਾਓ। ਮੈਂ ਜਾਣਦਾਂ ਕਿ ਤੁਸੀਂ ਕਿਸੇ ਕੋਲੋਂ ਹੁਕਮ ਪ੍ਰਾਪਤ ਕਰਨਾ ਪਸੰਦ ਨਹੀਂ ਕਰਦੇ, ਪਰ ਕਦੇ-ਕਦੇ ਉਹ ਦੇਣੇ ਹੀ ਨਹੀਂ ਪੈਂਦੇ? ਤੁਹਾਡੀ ਇੱਕ ਮੌਜੂਦਾ ਵੱਡੀ ਚੁਣੌਤੀ ਦਾ ਉਨ੍ਹਾਂ ਦੋ ਆਪਾ-ਵਿਰੋਧੀ ਮੰਗਾਂ ਨਾਲ ਕੋਈ ਨਾ ਕੋਈ ਸਰੋਕਾਰ ਜ਼ਰੂਰ ਹੈ ਜਿਹੜੀਆਂ ਤੁਸੀਂ ਕਿਸੇ ਖਾਸ ਵਿਅਕਤੀ ਤੋਂ ਕੀਤੀਆਂ ਹਨ। ਤੁਸੀਂ ਹਿਦਾਇਤਾਂ ਜਾਰੀ ਕੀਤੀਆਂ ਹਨ, ਅਤੇ ਆਪਣੇ ਇਰਾਦਿਆਂ ਦਾ ਐਲਾਨ ਕੀਤਾ ਹੈ। ਤੁਸੀਂ ਇੱਕ ਦੁਚਿੱਤੀ ਵੀ ਪੈਦਾ ਕਰ ਦਿੱਤੀ ਹੈ। ਇਸ ਦਾ ਹੱਲ ਹੋਣਾ ਚਾਹੀਦਾ ਹੈ। ਜਿੰਨਾ ਚਿਰ ਤੁਸੀਂ ਵਾਜਬ ਬਣੇ ਰਹਿੰਦੇ ਹੋ, ਇਹ ਸਭ ਇੱਕ ਦੋਸਤਾਨਾ ਮਾਹੌਲ ‘ਚ ਹੋ ਸਕਦਾ ਹੈ।
ਸ਼ਾਇਦ … ਤੁਹਾਨੂੰ ਇੱਕ ਵਾਰ ਫ਼ਿਰ ਮੇਰੇ ਨਾਲ ਪਿਆਰ ਹੋ ਜਾਵੇਗਾ।” “ਹੱਦ ਹੋ ਗਈ, “ਮੈਂ ਕਿਹਾ, “ਮੈਂ ਤਾਂ ਹੁਣ ਵੀ ਤੁਹਾਨੂੰ ਬਹੁਤ ਪਿਆਰ ਕਰਦਾਂ। ਤੁਸੀਂ ਕਰਨਾ ਕੀ ਚਾਹੁੰਦੇ ਹੋ ਮੇਰੇ ਨਾਲ? ਮੈਨੂੰ ਬਰਬਾਦ ਕਰਨਾ? ” “ਹਾਂ। ਮੈਂ ਤੁਹਾਨੂੰ ਬਰਬਾਦ ਕਰਨਾ ਚਾਹੁੰਦੀ ਹਾਂ।” “ਅੱਛਾ, “ਮੈਂ ਕਿਹਾ।” ਮੈਂ ਵੀ ਇਹੀ ਚਾਹੁੰਦਾਂ” ਪ੍ਰਸਿੱਧ ਅੰਗ੍ਰੇਜ਼ੀ ਦੇ ਲੇਖਕ ਅਰਨੈੱਸਟ ਹੈਮਿੰਗਵੇਅ ਦਾ ਇਹ ਪਿਆਰਾ ਅਤੇ ਛੋਟਾ ਜਿਹਾ ਕਥਨ ਤੁਹਾਡੇ ਮੌਜੂਦਾ ਭਾਵਨਾਤਮਕ ਦ੍ਰਿਸ਼ਟੀਕੋਣ ਲਈ ਵਿਸ਼ੇਸ਼ ਤੌਰ ‘ਤੇ ਢੁਕਵਾਂ ਹੈ ਕਿਉਂਕਿ ਉਹ ਕੁਝ ਹੱਦ ਤਕ ਤੁਹਾਡੇ ਵਰਗਾ ਹੀ ਇੱਕ ਵਿਅਕਤੀ ਸੀ ਅਤੇ ਭਾਵਨਾਤਮਕਤਾ ‘ਚ ਲੀਨ ਹੋਣ ਦੇ ਮਹੱਤਵ ਨੂੰ ਖ਼ੂਬ ਸਮਝਦਾ ਸੀ। ਜੇਕਰ ਤੁਸੀਂ ਇਸ ਵਕਤ ਕੁਝ ਵੀ ਮਹਿਸੂਸ ਕਰ ਰਹੇ ਹੋ ਤਾਂ ਖ਼ੁਦ ਨੂੰ ਆਪਣੀ ਹੋਂਦ ਦੀ ਡੂੰਘਾਈ ਤੋਂ ਮਹਿਸੂਸ ਕਰਨ ਦੀ ਇਜਾਜ਼ਤ ਦਿਓ – ਅਤੇ ਡਰੋ ਨਾ।
ਅੱਜ ਅਸੀਂ ਸਾਰੇ ਉਸ ਤਕਨਾਲੋਜੀ ਨੂੰ ਭਲੀ ਪ੍ਰਕਾਰ ਸਮਝਦੇ ਹਾਂ ਜਿਸ ਬਾਰੇ ਅਤੀਤ ‘ਚ ਅਸੀਂ ਕੇਵਲ ਸੁਪਨੇ ਹੀ ਦੇਖਦੇ ਸੀ। ਅਸੀਂ ਆਪਣੇ ਫ਼ੋਨਾਂ ਅਤੇ ਕੰਪਿਊਟਰਾਂ ਨੂੰ ਦੇਖ ਕੇ ਇਹ ਨਹੀਂ ਕਹਿੰਦੇ, “ਕਿੰਨੇ ਜਾਦੂਈ ਹਨ ਇਹ ਕੰਪਿਊਟਰ ਜਾਂ ਲੈਪਟੌਪ।” ਅਸੀਂ ਉਨ੍ਹਾਂ ਨੂੰ ਦੇਖਦੇ ਹਾਂ ਅਤੇ ਸੋਚਦੇ ਹਾਂ, “ਮੈਂ ਸੋਚਦਾਂ ਕਿ ਮੈਨੂੰ ਇਸ ਦੀ ਬਜਾਏ ਕੋਈ ਦੂਜਾ ਮਾਡਲ ਖ਼ਰੀਦਣਾ ਚਾਹੀਦਾ ਸੀ।” ਜਾਂ, “ਮੈਂ ਸ਼ਰਤ ਲਗਾ ਕੇ ਇਹ ਕਹਿ ਸਕਦਾਂ ਕਿ ਜਦੋਂ ਇਹ ਕੰਪਨੀ ਆਪਣਾ ਅਗਲਾ ਅੱਪਗ੍ਰੇਡ ਲਿਆਵੇਗੀ ਤਾਂ ਉਹ ਤੰਗ ਕਰਨ ਵਾਲੀ ਇਸ ਛੋਟੀ ਜਿਹੀ ਖ਼ਾਮੀ ਨੂੰ ਠੀਕ ਕਰ ਲਵੇਗੀ।” ਅਸੀਂ ਆਪਣੇ ਰਿਸ਼ਤਿਆਂ ਪ੍ਰਤੀ ਵੀ ਅਜਿਹੇ ਹੀ ਢੰਗ-ਤਰੀਕੇ ਅਪਨਾਉਂਦੇ ਹਾਂ। ਅਸੀਂ ਹਮੇਸ਼ਾ ਇਹ ਨਹੀਂ ਦੇਖਦੇ ਕਿ ਸਾਡੇ ਸਾਥੀ ਕਿੰਨੇ ਸ਼ਾਨਦਾਰ ਹਨ। ਹਾਲਾਂਕਿ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ। ਥੋੜ੍ਹੀ ਜਿਹੀ ਵਾਧੂ ਪ੍ਰਸ਼ੰਸਾ ਜਲਦੀ ਹੀ ਤੁਹਾਡੇ ਭਾਵਨਾਤਮਕ ਜੀਵਨ ‘ਚ ਇੱਕ ਵੱਡਾ ਫ਼ਰਕ ਲਿਆ ਸਕਦੀ ਹੈ।