ਆਈ.ਪੀ.ਐੱਲ

13 ਮਾਰਚ 2026 ਆਈ.ਪੀ.ਐੱਲ. ਆਪਣੇ ਤੇਆ ਸਮੇਂ ‘ਤੇ ਹੋਵੇਗਾ। ਇਸ ‘ਤੇ ਈਰਾਨ-ਇਜ਼ਰਾਈਲ ਜੰਗ ਦਾ ਕੋਈ ਵੀ ਅਸਰ ਨਹੀਂ ਹੋਵੇਗਾ। ਇਸ ਬਾਰੇ ਬੋਰਡ ਦੇ ਸਕੱਤਰ ਦੇਵਜੀਤ ਸੈਕੀਆ ਨੇ ਸਪੱਸ਼ਟ ਜਾਣਕਾਰੀ ਦਿੱਤੀ ਹੈ। ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਇਸ ਵੇਲੇ ਸਥਿਤੀ ਠੀਕ ਹੈ ਅਤੇ ਹਾਲਾਤ ਜ਼ਿਆਦਾ ਤਣਾਅਪੂਰਨ ਨਹੀਂ ਹਨ, ਜਿਸ ਕਾਰਨ ਆਈ.ਪੀ.ਐੱਲ. ਆਪਣੇ ਜਾਰੀ ਸ਼ਡਿਊਲ ਅਨੁਸਾਰ ਹੋਵੇਗਾ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ ‘ਚ ਚੋਣਾਂ ਕਾਰਨ ਇਸ ਵਾਰ ਆਈ.ਪੀ.ਐੱਲ. ਦਾ ਸ਼ਡਿਊਲ ਦੋ ਪੜਾਵਾਂ ‘ਚ ਜਾਰੀ ਕੀਤਾ ਜਾਵੇਗਾ। ਇਸ ਦੇ ਪਹਿਲੇ ਪੜਾਅ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਿਸ ‘ਚ 20 ਮੈਚਾਂ ਦਾ ਵੇਰਵਾ ਦਿੱਤਾ ਗਿਆ ਹੈ ਕਿ ਇਹ ਮੈਚ ਕਦੋਂ ਅਤੇ ਕਿੱਥੇ-ਕਿੱਥੇ ਹੋਣਗੇ।

ਉਦਘਾਟਨੀ ਮੈਚ 28 ਮਾਰਚ ਨੂੰ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਅਤੇ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਉੱਥੇ ਹੀ ਜੇ ਪੰਜਾਬ ਦੀ ਟੀਮ ਦੇ ਮੈਚਾਂ ਦੀ ਗੱਲ ਕਰੀਏ ਤਾਂ ਪਹਿਲੇ ਪੜਾਅ ‘ਚ ਦੇ 20 ਮੈਚਾਂ ਦੇ ਸ਼ਡਿਊਲ ‘ਚ ਪੰਜਾਬ ਦੀ ਟੀਮ 4 ਮੈਚ ਖੇਡੇਗੀ। ਇਨ੍ਹਾਂ ‘ਚੋਂ 2 ਮੈਚ ਟੀਮ ਆਪਣੇ ਘਰੇਲੂ ਹੋਮ ਗਰਾਊਂਡ ਨਿਊ ਚੰਡੀਗੜ੍ਹ (ਮੁੱਲਾਂਪੁਰ) ‘ਚ ਖੇਡੇਗੀ। ਟੀਮ ਦਾ ਪਹਿਲਾ ਮੈਚ 31 ਮਾਰਚ ਨੂੰ ਹੋਵੇਗਾ। ਪੜ੍ਹੋ ਪਹਿਲੇ ਸ਼ਡਿਊਲ ‘ਚ ਪੰਜਾਬ ਦੀ ਟੀਮ ਦੇ ਮੈਚ ਕਦੋਂ ਅਤੇ ਕਿੱਥੇ-ਕਿੱਥੇ ਹੋਣਗੇ।

31 ਮਾਰਚ, 2026 (ਮੰਗਲਵਾਰ, ਸ਼ਾਮ) ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਜ਼ – ਮੁੱਲਾਂਪੁਰ
3 ਅਪ੍ਰੈਲ, 2026 (ਸ਼ੁੱਕਰਵਾਰ, ਸ਼ਾਮ) ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼ – ਚੇਨਈ
6 ਅਪ੍ਰੈਲ, 2026 (ਸੋਮਵਾਰ, ਸ਼ਾਮ) ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼ – ਕੋਲਕਾਤਾ
11 ਅਪ੍ਰੈਲ, 2026 (ਸ਼ਨੀਵਾਰ, ਸ਼ਾਮ) (ਦੁਪਹਿਰ) ਪੰਜਾਬ ਕਿੰਗਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ – ਮੁੱਲਾਂਪੁਰ

ਪੱਛਮੀ ਏਸ਼ੀਆ ‘ਚ ਚੱਲ ਰਹੀ ਜੰਗ ਅਤੇ ਗਲੋਬਲ ਹਵਾਈ ਸਫ਼ਰ ‘ਚ ਆ ਰਹੀਆਂ ਦਿੱਕਤਾਂ ਦੇ ਬਾਵਜੂਦ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਰੋਸਾ ਜਤਾਇਆ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਨ ‘ਤੇ ਕੋਈ ਸੰਕਟ ਨਹੀਂ ਆਵੇਗਾ।