ਅਜੀਤ ਵੀਕਲੀ ਅਤੇ ਕਲਮ ਲੈਂਗੁਏਜ ਡੀਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਵਲੋਂ ਕਰਵਾਈ ਜਾ ਰਹੀ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ

ਬਲਦੇਵ ਧਾਲੀਵਾਲ
(ਰਾਏਸਰ)
ਮਿਸੀਸਾਗਾ: 28, 29 ਅਤੇ 30 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ 2638 ਸਟੀਲਜ਼ ਐਵਨਿਉ ‘ਚ ਹੋ ਰਹੀ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਨੂੰ ਮੱਦੇਨਜ਼ਰ ਰੱਖਦਿਆਂ ਮੁੱਖ ਮਹਿਮਾਨ ਡਾ. ਰਵੇਲ ਸਿੰਘ ਅਤੇ ਡਾਕਟਰ ਤਰਲੋਕ ਸਿੰਘ ਨੂੰ ਜੀ ਅਇਆਂ ਕਹਿਣ ਲਈ ਇੱਕ ਵਿਸ਼ੇਸ ਪ੍ਰੋਗਰਾਮ 7015 Tranmere Drive, Mississuga ਵਿਖੇ ਸਥਿਤ ਅਜੀਤ ਭਵਨ ‘ਚ ਮਰਹੂਮ ਡਾ. ਦਰਸ਼ਨ ਸਿੰਘ ਯਾਦਗਾਰੀ ਹਾਲ ‘ਚ ਅਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਅਜੀਤ ਵੀਕਲੀ ਦੇ ਐਡੀਟਰ ਇਨ ਚੀਫ਼ ਸਨੀ ਬੈਂਸ ਅਤੇ ਅਜੀਤ ਵੀਕਲੀ ਦੇ CEO ਕੰਵਲਜੀਤ ਕੌਰ ਬੈਂਸ ਅਤੇ ਨੀਟਾ ਬਲਵਿੰਦਰ ਨੇ ਕੀਤੀ। ਪ੍ਰੋਗਰਾਮ ਦੀ ਸੁਰੂਆਤ ਦੇ ਦੌਰ ‘ਚ ਮੁੱਖ ਮਹਿਮਾਨਾਂ ਦੇ ਸਨਮਾਨ ਵਜੋਂ ਹਾਜ਼ਰ ਮੈਂਬਰਾਨ, ਅਹੁਦੇਦਾਰਾਂ ਅਤੇ ਅਜੀਤ ਵੀਕਲੀ ਦੇ ਸਟਾਫ਼ ਵਲੋਂ ਕੇਕ ਕੱਟਣ ਦੀ ਰਸਮ ਨਿਭਾਈ ਗਈ। ਉਪਰੰਤ ਮੁੱਖ ਪ੍ਰਬੰਧਕਾਂ ਜਸਬੀਰ ਸਿੰਘ ਬੋਪਾਰਾਏ, ਮੱਲ ਸਿੰਘ ਬਾਸੀ ਅਤੇ ਭੁਪਿੰਦਰ ਸਿੰਘ ਬਾਜਵਾ ਨੇ ਮੁੱਖ ਮਹਿਮਾਨਾਂ ਅਤੇ ਹਾਜ਼ਰ ਮੈਂਬਰਾਂ ਨੂੰ ਰੁਝੇਵਿਆਂ ਭਰੀ ਜਿੰਦਗੀ ‘ਚੋਂ ਸਮਾਂ ਕੱਢ ਕਿ ਆਉਣ ਲਈ ਧੰਨਵਾਦ ਕੀਤਾ। ਡਾ. ਰਵੇਲ ਸਿੰਘ ਨੇ ਕਾਨਫ਼ਰੰਸ ਦੇ ਸੈਸ਼ਨ ਦੀ ਰੂਪ ਰੇਖਾ ਵੀ ਪੜ੍ਹ ਕੇ ਸੁਣਾਈ ਜਿਸ ਦਾ ਮੈਂਬਰਾਂ ਨੇ ਤਾੜੀਆਂ ਦੀ ਗੜਗਹਾਟ ਨਾਲ ਸਵਾਗਤ ਕੀਤਾ।
ਨਾਲੋ ਨਾਲ ਚਾਹ ਪਾਣੀ ਦਾ ਦੌਰ ਵੀ ਚਲਦਾ ਰਿਹਾ, ਅਤੇ ਕਾਨਫ਼ਰੰਸ ਨਾਲ ਸਬੰਧਤ ਕਾਰਜਾਂ ‘ਤੇ ਵਿਚਾਰ ਚਰਚਾ ਵੀ ਚਲਦੀ ਰਹੀ। ਅੱਜ ਦੀ ਇਸ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਸੁਮਨ ਮੋਦਗਿਲ, ਅੰਮ੍ਰਿਤਾ ਸੈਣੀ, ਪੁਸਪਾਂਜਲੀ, ਬਲਦੇਵ ਧਾਲੀਵਾਲ, ਦਲਬੀਰ ਬੋਪਾਰਾਏ, ਕਸ਼ਿਸ਼ ਥਾਪਰ, ਸੁੱਚਾ ਸਿੰਘ ਸੋਮਲ, ਸੁਖਦੇਵ ਸਿੰਘ, ਗੁਰਦੇਵ ਸਿੰਘ ਰੱਖੜਾ, ਮਹਿੰਦਰ ਕੌਰ, ਜੋਗਿੰਦਰ ਪੱਡਾ, ਜਰਨੈਲ ਸਿੰਘ ਢਿੱਲੋਂ ਅਤੁਪਰਮਜੀਤ ਦਿਓਲ ਨੇ ਵੀ ਹਾਜ਼ਰੀਆਂ ਲਗਵਾਈਆਂ।
ਪ੍ਰੋਗਰਾਮ ਦੇ ਅਖੀਰ ‘ਚ ਕਲਮ ਲੈਂਗੁਏਜ ਡੀਵੈਲਪਮੈਂਟ ਫ਼ਾਊਂਡੇਸਨ ਔਫ਼ ਨੌਰਥ ਅਮੈਰੀਕਾ ਦੇ ਸ੍ਰਪਰਸਤ ਕੰਵਲਜੀਤ ਕੌਰ ਬੈਂਸ ਨੇ ਕਿਹਾ, ”ਮੈਂ ਤੁਹਾਡੀ ਦਿਲੋਂ ਆਭਾਰੀ ਹਾਂ ਜੋ ਤੁਸੀ ਅਪਣਾ ਬਹੁਮੁੱਲਾ ਕੀਮਤੀ ਸਮਾਂ ਇਸ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਦੇ ਰਹੇ ਹੋਂ ਅਤੇ ਲਾਈਆਂ ਗਈਆਂ ਡਿਉਟੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹੋ। ਪੰਜਾਬੀ ਮਾਂ ਬੋਲੀ ਲਈ ਲਾਇਆ ਤੁਹਾਡਾ ਇੱਕ-ਇੱਕ ਪਲ ਕਦੇ ਵੀ ਵਿਅਰਥ ਨਹੀਂ ਜਾਵੇਗਾ।” ਉਨ੍ਹਾਂ ਨੇ ਦੱਸਿਆ ਕਿ ਅਗਲੀ ਮੀਟਿੰਗ ਵੀ ਇਸੇ ਹਫ਼ਤੇ ਜਲਦੀ ਕੀਤੀ ਜਾਵੇਗੀ।

ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਬਾਰੇ ਪ੍ਰੈੱਸ ਰੀਲੀਜ਼
ਕਲਮ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਵਲੋਂ ਆਪਣੀ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਮਿਤੀ 28-30 ਜੂਨ 2024 ਨੂੰ ਅੱਠਵੀਂ ਵਰਲਡ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਾਨਫ਼ਰੰਸ Pearson Convention Centre, 2638 Steeles Ave East, Brampton ‘ਚ ਹੋਵੇਗੀ ਅਤੇ ਇਸ ਦਾ ਕੇਂਦਰੀ ਥੀਮ ਹੋਵੇਗਾ ਸੰਚਾਰ ਕ੍ਰਾਂਤੀ ਦੇ ਯੁੱਗ ‘ਚ ਪੰਜਾਬੀਅਤ ਨੂੰ ਚੁਣੌਤੀਆਂ। ਇਸ ਕਾਨਫ਼ਰੰਸ ‘ਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ‘ਚ ਮੰਨੇ ਪ੍ਰਮੰਨੇ ਵਿਦਵਾਨ ਅਤੇ ਲੇਖਕ ਹਿੱਸਾ ਲੈ ਰਹੇ ਹਨ। ਕਾਨਫ਼ਰੰਸ ‘ਚ ਪੰਜਾਬ ਅਤੇ ਪੰਜਾਬੀਅਤ ਨਾਲ ਸਬੰਧਤ ਮਹੱਤਵਪੂਰਣ ਵਿਸ਼ਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਦਾ ਮੁੱਖ ਥੀਮ ਪਰਚਾ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਰਵੇਲ ਸਿੰਘ ਪੜ੍ਹਨਗੇ ਜਦ ਕਿ ਵਿਦਾਇਗੀ ਭਾਸ਼ਣ ਉੱਘੀ ਸ਼ਾਇਰਾ ਅਤੇ ਸਾਹਿਤ ਅਕਾਦਮੀ ਇਨਾਮ ਜੇਤੂ ਡਾ. ਵਨੀਤਾ ਦੇਣਗੇ। ਇਸ ਕਾਨਫ਼ਰੰਸ ‘ਚ ਵਿਚਾਰੇ ਜਾਣ ਵਾਲੇ ਮੁੱਦਿਆਂ ‘ਚ ਸੰਚਾਰ ਕ੍ਰਾਂਤੀ ਦੇ ਯੁੱਗ ‘ਚ ਪੰਜਾਬੀ ਭਾਸ਼ਾ, ਸਾਹਿਤ, ਪੱਤਰਕਾਰੀ ਅਤੇ ਕੋਮਲ ਕਲਾਵਾਂ ਦੇ ਵਰਤਮਾਨ ਅਤੇ ਭਵਿੱਖ ਬਾਰੇ ਵਿਚਾਰ ਵਟਾਂਦਰੇ ਸ਼ਾਮਿਲ ਹਨ। ਨਾਲ ਹੀ ਇਸ ਵਾਰ ਦਾ ਇੱਕ ਸੈਸ਼ਨ ਯੁਵਾ ਪ੍ਰਤਿਭਾਵਾਂ ਨੂੰ ਵੀ ਸਮਰਪਿਤ ਹੋਵੇਗਾ ਜਿਹੜੇ ਸੂਚਨਾ ਟੈਕਨੌਲੋਜੀ ਦੇ ਵਰਤਮਾਨ ਮਾਹੌਲ ‘ਚ ਕਿਸੇ ਨਾ ਕਿਸੇ ਤਰੀਕੇ ਰਚਨਾਤਮਕਤਾ ਨਾਲ ਜੁੜੇ ਹੋਏ ਹਨ।
ਕਾਨਫ਼ਰੰਸ ਦੇ ਤਿੰਨੋ ਦਿਨ ਸ਼ਾਮ ਨੂੰ ਕਵੀ ਦਰਬਾਰ ਹੋਵੇਗਾ ਅਤੇ ਪੰਜਾਬੀ ਸੰਗੀਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਾਨਫ਼ਰੰਸ ‘ਚ ਕੈਨੇਡਾ ਅਤੇ ਬਾਹਰਲੇ ਦੇਸ਼ਾਂ ਤੋਂ ਸਿਰਕੱਢ ਵਿਦਿਵਾਨਾਂ ਨੇ ਪਹੁੰਚਣ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਚੋਂ ਕਈ ਵਿਦਿਵਾਨ ਪੁੱਜਣੇ ਸ਼ੁਰੂ ਵੀ ਹੋ ਗਏ ਹਨ। ਇਨ੍ਹਾਂ ‘ਚ ਡਾ. ਵਨੀਤਾ ਅਤੇ ਡਾ. ਰਵੇਲ ਸਿੰਘ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਡਾ. ਨਬੀਲਾ ਰਹਿਮਾਨ, ਪਾਕਿਸਤਾਨ ਵਾਲੇ ਪੰਜਾਬ ਤੋਂ ਹੀ ਉੱਘੀ ਲੇਖਿਕਾ ਸਰਵਤ ਮੁਈਓਦੀਨ, ਡਾ. ਅਖ਼ਤਰ ਸੰਧੂ, ਜਰਮਨੀ ਤੋਂ ਸਾਦੀਆ ਸਫ਼ਦਰ, ਇੰਗਲੈਂਡ ਤੋਂ ਆਇਸ਼ਾ ਗ਼ਾਜ਼ੀ ਅਤੇ ਮੰਗਲ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਡਾ. ਗੁਰਦੀਪ ਕੌਰ, ਡਾ. ਹਰਦੀਪ ਕੌਰ ਅਤੇ ਡਾ. ਕੁਲਜੀਤ ਸਿੰਘ ਭਾਟੀਆ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਡਾ. ਸਰਬਜੀਤ ਸਿੰਘ ਮਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਜੋਗਾ ਸਿੰਘ ਅਤੇ ਡਾ. ਰਾਜਵਿੰਦਰ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਨਾਹਰ ਸਿੰਘ, ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਅਮਰਦੀਪ ਸਿੰਘ ਧਾਰਨੀ, ਚੰਡੀਗੜ੍ਹ ਤੋਂ ਸ਼ਾਇਰਾ ਅਮਰਜੀਤ ਘੁੰਮਣ, ਚੰਡੀਗੜ੍ਹ ਯੂਨੀਵਰਸਿਟੀ ਤੋਂ ਪ੍ਰੋ. ਤਰਲੋਕ ਸਿੰਘ, ਚੰਡੀਗੜ੍ਹ ਤੋਂ ਹੀ ਨਿਰਮਲ ਜਸਵਾਲ, ਅੰਮ੍ਰਿਤਸਰ ਤੋਂ ਸ਼ਾਇਰ ਮਾਲਵਿੰਦਰ ਸਿੰਘ, ਪੰਜਾਬੀ ਯੁਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਤੋਂ ਪ੍ਰੋ. ਸਤਨਾਮ ਸਿੰਘ ਜੱਸਲ, ਪੂਨਾ ਫ਼ਿਲਮ ਇੰਸਟੀਚਿਊਟ ਤੋਂ ਫ਼ਿਲਮਕਾਰ ਗੁਰਬੀਰ ਸਿੰਘ ਗਰੇਵਾਲ, ਫ਼ਿਲਮ ਆਲੋਚਕ ਇੰਦਰਦੀਪ ਸਿੰਘ ਅਤੇ ਅਨੇਕਾਂ ਹੋਰ ਵਿਦਿਵਾਨ ਅਤੇ ਲੇਖਕ ਸ਼ਾਮਿਲ ਹਨ। ਇਨ੍ਹਾਂ ਦੇ ਨਾਲ ਨਾਲ ਡਾ. ਗੁਰਨਾਮ ਕੌਰ, ਪ੍ਰਿੰਸੀਪਲ ਸਰਵਣ ਸਿੰਘ, ਪੱਤਰਕਾਰ ਜਸਬੀਰ ਸ਼ਮੀਲ, ਲੇਖਕ ਗੁਰਦੇਵ ਚੌਹਾਨ, ਨਾਟਕਕਾਰ ਨਾਹਰ ਔਜਲਾ, ਹੀਰਾ ਰੰਧਾਵਾ, ਸ਼ਾਇਰਾ ਪਰਮਜੀਤ ਦਿਓਲ ਅਤੇ ਰਿੰਟੂ ਭਾਟੀਆ, ਮੀਡੀਆ ਤੋਂ ਹਰਜੀਤ ਸਿੰਘ ਗਿੱਲ, ਹਰਜਿੰਦਰ ਗਿੱਲ, ਗੁਰਦੀਸ਼ ਗਰੇਵਾਲ, ਜਗਮੋਹਨ ਸਿੰਘ, ਬਲਦੇਵ ਦੂਹੜੇ ਆਦਿ ਕਈ ਪਤਵੰਤੇ ਅਤੇ ਵਿਦਿਵਾਨ ਕਾਨਫ਼ਰੰਸ ‘ਚ ਆਪਣੇ ਵਿਚਾਰ ਪੇਸ਼ ਕਰਨਗੇ।
ਕਾਨਫ਼ਰੰਸ ਦੀ ਸਰਪ੍ਰਸਤ ਕੰਵਲਜੀਤ ਕੌਰ ਬੈਂਸ, ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਅਤੇ ਪ੍ਰਧਾਨ ਜਸਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਕਾਨਫ਼ਰੰਸ ਦੀ ਸ਼ੋਭਾ ਵਧਾਉਣ ਵਾਲੀਆਂ ਸਿਆਸੀ ਹਸਤੀਆਂ ‘ਚ ਟਿਮ ਉੱਪਲ, ਰੂਬੀ ਸਹੋਤਾ, ਪ੍ਰਭਮੀਤ ਸਿੰਘ ਸਰਕਾਰੀਆ, ਹਰਦੀਪ ਸਿੰਘ ਗਰੇਵਾਲ, ਮੇਅਰ ਪੈਟ੍ਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਗੁਰ ਪ੍ਰਤਾਪ ਸਿੰਘ, ਅਮਰਜੋਤ ਸਿੰਘ ਸੰਧੂ, ਜਸਰਾਜ ਹੱਲਨ ਆਦਿ ਸ਼ਾਮਿਲ ਹਨ।