ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੁਤਬਾ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਹੁਣ ਪੀ.ਐੱਮ. ਮੋਦੀ ਦੇ ਨਾਂ ਨਾਲ ਇਕ ਨਵਾਂ ਰਿਕਾਰਡ ਜੁੜ ਗਿਆ ਹੈ।
ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 100 ਮਿਲੀਅਨ (10 ਕਰੋੜ) ਫਾਲੋਅਰਜ਼ ਹੋ ਗਏ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ‘ਐਕਸ’ ‘ਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਫਾਲੋਅਰਜ਼ ਕੀਤੇ ਜਾਣ ਵਾਲੇ ਨੇਤਾ ਵੀ ਹਨ। ਪਿਛਲੇ ਤਿੰਨ ਸਾਲਾਂ ‘ਚ ਪ੍ਰਧਾਨ ਮੰਤਰੀ ਮੋਦੀ ਦੇ ‘ਐਕਸ’ (ਪਹਿਲਾਂ ਟਵਿਟਰ ‘ਤੇ ਲਗਭਗ 30 ਮਿਲੀਅਨ ਫਾਲੋਅਰਜ਼ ਦਾ ਵਾਧਾ ਹੋਇਆ ਹੈ।
ਦੇਸ਼ ਦੇ ਹੋਰ ਨੇਤਾਵਾਂ ਦੇ ਸੋਸ਼ਲ ਮੀਡੀਆ ਫਾਲੋਇੰਗ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਮੋਦੀ ਇਸ ਮਾਮਲੇ ‘ਚ ਕਾਫੀ ਅੱਗੇ ਹਨ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ‘ਐਕਸ’ ‘ਤੇ 26.4 ਮਿਲੀਅਨ ਫਾਲੋਅਰਜ਼ ਹਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਐਕਸ’ ‘ਤੇ 27.5 ਮਿਲੀਅਨ ਫਾਲੋਅਰਜ਼ ਹਨ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਦੇ ‘ਐਕਸ’ ‘ਤੇ 19.9 ਮਿਲੀਅਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ‘ਐਕਸ’ ‘ਤੇ 7.4 ਮਿਲੀਅਨ ਫਾਲੋਅਰਜ਼ ਹਨ।















