ਕੋਲਕਾਤਾ- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਈ.ਸੀ.ਸੀ. ਵਿਸ਼ਵ ਟੀ-20 ਇਲੈਵਨ ਦਾ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੂੰ ਵੀ ਇਸ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਕੁਝ ਚੁਨਿੰਦਾ ਕ੍ਰਿਕਟਰਜ਼ ਅਤੇ ਕਮੈਂਟੇਟਰਾਂ ਦੇ ਗਰੁੱਪ ਨੇ ਟੀ-20 ਵਿਸ਼ਵ ਕੱਪ ‘ਚ ਖਿਡਾਰੀਆਂ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਪੁਰਸ਼ ਅਤੇ ਮਹਿਲਾ ਟੀਮ ਦੀ ਚੋਣ ਕੀਤੀ ਹੈ। ਕੋਹਲੀ ਨੇ ਟੀ-20 ਵਿਸ਼ਵ ਕੱਪ ‘ਚ 136.50 ਦੀ ਸ਼ਾਨਦਾਰ ਔਸਤ ਨਾਲ 273 ਦੌੜਾਂ ਬਣਾਈਆਂ। ਉਸ ਦਾ ਸਟਰਾਈਕ ਰੇਟ 146.77 ਦਾ ਰਿਹਾ। ਇਸ ਤੋਂ ਇਲਾਵਾ ਉਨ੍ਹਾਂ 3 ਅਰਧ ਸੈਂਕੜੇ ਵੀ ਬਣਾਏ ਅਤੇ ‘ਮੈਨ ਆਫ਼ ਦਿ ਸੀਰੀਜ਼’ ਐਵਾਰਡ ਨਾਲ ਨਵਾਜੇ ਗਏ। ਇਸ ਟੀਮ ‘ਚ ਪਾਕਿਸਤਾਨ ਦਾ ਕੋਈ ਵੀ ਖਿਡਾਰੀ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਨਹੀਂ ਹੋ ਸਕਿਆ।












