ਸ਼੍ਰੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸ਼ਮੀਰ ‘ਚ ਇਕ ਦਿਨਾਂ ਦੌਰੇ ਦੌਰਾਨ ਸਾਵਧਾਨੀ ਵਰਤਦਿਆਂ ਅੱਜ ਇੱਥੇ ਸਵੇਰੇ ਤੋਂ ਮੋਬਾਇਲ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਸੂਬੇ ‘ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਬਿਨਾਂ ਕਿਸੇ ਸਮੱਸਿਆ ਦੇ ਪੂਰੀ ਹੋਵੇ, ਜਿਸ ਕਾਰਨ ਇੰਟਰਨੈੱਟ ਸੇਵਾਵਾਂ ਠੱਪ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਹੈ ਕਿ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਪੂਰੀ ਘਾਟੀ ‘ਚ ਕਾਫੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਦੂਜੇ ਪਾਸੇ ਮੋਦੀ ਦੇ ਵਿਰੋਧ ‘ਚ ਵੱਖਵਾਦੀਆਂ ਨੇ ਘਾਟੀ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੈ। ਹੁਰੀਅਤ ਕਾਨਫਰੰਸ ਦੇ ਉਦਾਰਵਾਦੀ ਧੜੇ ਦੇ ਨੇਤਾ ਮੀਰਵਾਈਜ਼ ਉਮਰ ਫਾਰੂਕ ਅਤੇ ਸਾਬਕਾ ਵਿਧਾਇਕ ਸ਼ੇਖ ਰਸ਼ੀਦ ਸਮੇਤ ਕਈ ਵੱਖਵਾਦੀ ਨੇਤਾ ਸ਼ਨੀਵਾਰ ਨੂੰ ਨਜ਼ਰਅੰਦਾਜ਼ ਕੀਤੇ ਗਏ ਹਨ। ਵੱਖਵਾਦੀਆਂ ਦੁਆਰਾ ਹੜਤਾਲ ਤੋਂ ਸਾਧਾਰਨ ਜੀਵਨ ਪ੍ਰਭਾਵਿਤ ਰਿਹਾ ਹੈ। ਸਾਰੀਆਂ ਦੁਕਾਨਾਂ ਅਤੇ ਵਪਾਰਿਕ ਇਮਾਰਤਾਂ ਬੰਦ ਕੀਤੀਆਂ ਗਈਆ।















