Musk ਨੂੰ ਵੱਡਾ ਝਟਕਾ, 55 ਬਿਲੀਅਨ ਡਾਲਰ ਦਾ ਤਨਖਾਹ ਪੈਕੇਜ ਖਾਰਿਜ

ਵਾਸ਼ਿੰਗਟਨ- ਉੱਘੇ ਉਦਯੋਗਪਤੀ ਐਲੋਨ ਮਸਕ ਨੂੰ ਝਟਕਾ ਦਿੰਦੇ ਹੋਏ, ਇੱਕ ਅਮਰੀਕੀ ਅਦਾਲਤ ਨੇ ਉਸਦੀ ਕੰਪਨੀ ਟੇਸਲਾ ਦੀ 55 ਬਿਲੀਅਨ ਡਾਲਰ ਦੇ ਤਨਖਾਹ ਪੈਕੇਜ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਅਦਾਲਤ ਪਹਿਲਾਂ ਹੀ ਏਲੋਨ ਮਸਕ ਦੇ ਇੰਨੇ ਵੱਡੇ ਤਨਖਾਹ ਪੈਕੇਜ ਨੂੰ ਰੱਦ ਕਰ ਚੁੱਕੀ ਹੈ। ਡੇਲਾਵੇਅਰ ਕੋਰਟ ਦੇ ਚਾਂਸਲਰ ਕੈਥਲੀਨ ਮੈਕਕਾਰਮਿਕ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਉਹ ਕੰਪਨੀ ਦੇ ਸ਼ੇਅਰਧਾਰਕ ਵੋਟ ਦੇ ਬਾਵਜੂਦ ਆਪਣਾ ਜਨਵਰੀ ਦਾ ਫ਼ੈਸਲਾ ਨਹੀਂ ਬਦਲੇਗੀ। ਜੱਜ ਨੇ ਕਿਹਾ ਕਿ ਮਸਕ ਦਾ ਤਨਖਾਹ ਪੈਕੇਜ ਬਹੁਤ ਜ਼ਿਆਦਾ ਸੀ ਅਤੇ ਹਿੱਸੇਦਾਰਾਂ ਲਈ ਉਚਿਤ ਨਹੀਂ ਸੀ।