ਅੰਮ੍ਰਿਤਸਰ ‘ਚ 31 ਕਰੋੜ ਦੀ ਹੈਰੋਇਨ ਫੜ੍ਹੀ, ਪਿੰਡ ਮੁਹਾਵਾ ‘ਚ ਡਰੋਨ ਨੇ ਸੁੱਟਿਆ ਨਸ਼ੇ ਦਾ ਵੱਡਾ ਪੈਕਟ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਬੀ. ਐੱਸ. ਐੱਫ. ਨੇ ਸਰਹੱਦੀ ਪਿੰਡ ਮੁਹਾਵਾ ‘ਚੋਂ 31 ਕਰੋੜ ਰੁਪਏ ਕੀਮਤ ਹੀ ਹੈਰੋਇਨ ਬਰਾਮਦ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਵਲੋਂ ਆਏ ਡਰੋਨ ਨੇ ਇਕ ਵੱਡਾ ਪੈਕਟ ਪਿੰਡ ਮੁਹਾਵਾ ਦੇ ਇਲਾਕੇ ‘ਚ ਸੁੱਟਿਆ, ਜਿਸ ਦਾ ਭਾਰ ਕਰੀਬ 6.15 ਕਿੱਲੋ ਦੇ ਕਰੀਬ ਸੀ ਪਰ ਇਹ ਪੈਕਟ ਤਸਕਰਾਂ ਦੇ ਹੱਥ ਲੱਗਣ ਦੀ ਬਜਾਏ ਬੀ. ਐੱਸ. ਐੱਫ. ਦੇ ਜਵਾਨਾਂ ਦੇ ਹੱਥ ਲੱਗ ਗਿਆ।
ਇਸ ਵੱਡੇ ਪੈਕਟ ‘ਚ ਛੋਟੇ-ਛੋਟੇ 10 ਪੈਕਟ ਭਰੇ ਹੋਏ ਸਨ, ਜਿਸ ਨੂੰ ਪੀਲੇ ਰੰਗ ਦੀ ਟੇਪ ਨਾਲ ਪੈਕ ਕੀਤਾ ਗਿਆ ਸੀ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਇਨ੍ਹੀਂ ਦਿਨੀਂ ਤਸਕਰਾਂ ਵਲੋਂ ਵੱਡੇ ਡਰੋਨ ਉਡਾਏ ਜਾ ਹੇ ਹਨ, ਜੋ 5 ਤੋਂ 12 ਕਿੱਲੋ ਤੱਕ ਦਾ ਭਾਰ ਚੁੱਕਣ ਦੇ ਸਮਰੱਥ ਹਨ। ਫਿਲਹਾਲ ਸੁਰੱਖਿਆ ਏਜੰਸੀਆਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੁਹਾਵਾ ਪਿੰਡ ਦੀ ਗੱਲ ਕਰੀਏ ਤਾਂ ਇਹ ਪਿੰਡ ਵੀ ਅੰਮ੍ਰਿਤਸਰ ਦੇ 153 ਕਿਲੋਮੀਟਰ ਲੰਬੇ ਭਾਰਤ-ਪਾਕਿਸਤਾਨ ਬਾਰਡਰ ਨਾਲ ਲੱਗਦੇ ਬਦਨਾਮ ਪਿੰਡਾਂ ‘ਚੋਂ ਇਕ ਹੈ, ਜਿੱਥੇ ਰੋਜ਼ਾਨਾ ਡਰੋਨ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ।