ISIS ਕਰਵਾ ਰਿਹੈ ਜਿਹਾਦ ਓਲੰਪਿਕ

sports-news-300x150ਰਿਯਾਦ:ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਬਰਬਰ ਤਰੀਕੇ ਨਾਲ ਲੋਕਾਂ ਨੂੰ ਕਤਲ ਕਰਨ ਲਈ ਜਾਣਿਆ ਜਾਂਦਾ ਹੈ। ਪਰ ਆਈ.ਐਸ. ਇਕ ਵੱਖਰੀ ਤਰ੍ਹਾਂ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਜਿਹਾਦ ਉਲੰਪਿਕ ਦਾ ਆਯੋਜਨ ਕਰ ਰਿਹਾ ਹੈ ਜਿਸ ‘ਚ ਪੰਜ ਸਾਲ ਦੇ ਨੌਜਵਾਨ ਬੱਚੇ ਸ਼ਾਮਲ ਹੋ ਰਹੇ ਹਨ। ਆਈ.ਐਸ. ਦੇ ਕੰਟਰੋਲ ਵਾਲੇ ਇਰਾਕ ਸ਼ਹਿਰ ਤੇਲ ਅਫ਼ਰ ‘ਚ ਇਸ ਤਰ੍ਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਆਈ.ਐਸ ਆਪਣੇ ਸ਼ਾਸਨ ‘ਚ ਲੋਕਾਂ ਦੀ ਜ਼ਿੰਦਗੀ ਆਮ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਮੋਸੁਲ ਇਰਾਕ ਅਤੇ ਰੱਕਾ ‘ਚ ਇਸ ਆਯੋਜਨ ਦੌਰਾਨ ਟਗ ਆਫ਼ ਫ਼ਾਰ ਅਤੇ ਮਿਊਜ਼ਿਕਲ ਚੇਅਰ ਵਰਗੇ ਖੇਡ ਖੇਡਦੇ ਹੋਏ ਬੱਚਿਆਂ ਨੂੰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਟਵਿੱਟਰ ‘ਤੇ ਟੇਰਰਮੋਨੀਟਰ ਨਾਂ ਦੇ ਸੰਗਠਨ ਵਲੋਂ ਪੋਸਟ ਕੀਤਾ ਗਿਆ ਹੈ। ਇਹ ਸੰਗਠਨ ਦੁਨੀਆ ਭਰ ‘ਚ ਅੱਤਵਾਦੀ ਗਤੀਵਿਧੀਆਂ ਨੂੰ ਰਿਪੋਰਟ ਕਰਦਾ ਹੈ। ਵੱਡੇ ਪੈਮਾਨੇ ‘ਤੇ ਭੀੜ ਇਨ੍ਹਾਂ ਬੱਚਿਆਂ ਨੂੰ ਖੇਡਦੇ ਹੋਏ ਦੇਖ ਰਹੀ ਹੈ।
ਜਿੱਤਣ ਤੋਂ ਬਾਅਦ ਇਹ ਬੱਚੇ ਮਿਠਾਈਆਂ ਲੈ ਕੇ ਆਪਣੇ ਘਰ ਜਾਂਦੇ ਹਨ। ਸਥਾਨਕ ਲੋਕਾਂ ਨੂੰ ਇਨ੍ਹਾਂ ਖੇਡਾਂ ਨੂੰ ਦੇਖਣ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਤਸਵੀਰ ਇਸ ਮਹੀਨੇ ਟਵਿੱਟਰ ‘ਤੇ ਸਾਹਮਣੇ ਆਈ ਹੈ ਜਦਕਿ ਓਬਾਮਾ ਪ੍ਰਸ਼ਾਸਨ ਨੇ ਦੱਸਿਆ ਕਿ ਬੀਤੇ ਦੋ ਸਾਲਾਂ ਤੋਂ ਸੋਸ਼ਲ ਮੀਡੀਆ ‘ਚ ਆਈ.ਐਸ. ਦੇ ਟ੍ਰੈਫ਼ਿਕ ‘ਚ 45 ਫ਼ੀਸਦੀ ਦੀ ਗਿਰਾਵਟ ਆਈ ਹੈ।