ਪਟਨਾ— ਦਿੱਲੀ ਦੀ ਇਕ ਅਦਾਲਤ ਆਈ.ਆਰ.ਸੀ.ਟੀ.ਸੀ. ਘੁਟਾਲੇ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਬੇਟੇ ਤੇਜਸਵੀ ਯਾਦਵ ਅਤੇ ਹੋਰ ਵਿਅਕਤੀਆਂ ਨੂੰ ਦੋਸ਼ੀ ਦੇ ਰੂਪ ਅੱਜ ਸੰਮੰਨ ਜਾਰੀ ਕਰਕੇ ਅਦਾਲਤ ‘ਚ ਪੇਸ਼ ਹੋਣ ਨੂੰ ਕਿਹਾ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਆਈ.ਆਰ.ਸੀ.ਟੀ.ਸੀ. ਦੇ ਦੋ ਹੋਟਲਾਂ ਦੇ ਸੰਚਾਲਨ ਦੀ ਜ਼ਿੰਮੇਦਾਰੀ ਇਕ ਨਿੱਜੀ ਕੰਪਨੀ ਨੂੰ ਸੌਂਪਣ ਦੀ ਪ੍ਰੀਕਿਰਿਆ ‘ਚ ਹੋਈ ਕਥਿਤ ਅਸਥਿਰਤਾ ਨਾਲ ਜੁੜੇ ਇਕ ਮਾਮਲੇ ‘ਚ ਸਾਰੇ ਦੋਸ਼ੀਆਂ ਨੂੰ 31 ਅਗਸਤ ਨੂੰ ਅਦਾਲਤ ‘ਚ ਪੇਸ਼ ਹੋਣ ਨੂੰ ਕਿਹਾ। ਮਾਮਲੇ ‘ਚ 16 ਅਪ੍ਰੈਲ ਨੂੰ ਦੋਸ਼ ਪੱਤਰ ਦਾਖ਼ਲ ਕਰਨ ਦੇ ਬਾਅਦ ਸੀ.ਬੀ.ਆਈ ਨੇ ਕਿਹਾ ਸੀ ਕਿ ਦੋਸ਼ੀਆਂ ਖਿਲਾਫ ਸਬੂਤ ਹਨ। ਸੀ.ਬੀ.ਆਈ ਨੇ ਅਦਾਲਤ ਨੂੰ ਦੱਸਿਆ ਸੀ ਕਿ ਰੇਲਵੇ ਬੋਰਡ ਦੇ ਜ਼ਿਆਦਾਤਰ ਮੈਂਬਰ ਬੀ.ਕੇ ਅਗਰਵਾਲ ‘ਤੇ ਮੁਕੱਦਮਾ ਚਲਾਉਣ ਲਈ ਸੰੰਬੰਧਿਤ ਅਧਿਕਾਰੀਆਂ ਤੋਂ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਅਗਰਵਾਲ ਉਸ ਸਮੇਂ ਆਈ.ਆਰ.ਸੀ.ਟੀ.ਸੀ ਦੇ ਮਹਾਪ੍ਰਬੰਧਕ ਸਨ। ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਇਲਾਵਾ ਸਾਬਕਾ ਕੇਂਦਰੀ ਮੰਤਰੀ ਪ੍ਰੇਮਚੰਦ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਸਰਲਾ ਗੁਪਤਾ, ਆਈ.ਆਰ.ਸੀ.ਟੀ.ਸੀ ਦੇ ਪ੍ਰਬੰਧ ਨਿਰਦੇਸ਼ਕ ਬੀ.ਕੇ ਅਗਰਵਾਲ ਅਤੇ ਆਈ.ਆਰ.ਸੀ.ਟੀ.ਸੀ ਦੇ ਨਿਰਦੇਸ਼ਕ ਰਾਕੇਸ਼ ਸਕਸੈਨਾ ਦਾ ਵੀ ਨਾਂ ਦੋਸ਼ ਪੱਤਰ ‘ਚ ਹੈ।















