IPL 2025 : ਅੱਜ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ

ਅੱਜ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗੀ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।ਹੁਣ ਤੱਕ ਇਸ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਨੇ 8 ਮੈਚ ਖੇਡੇ ਹਨ, ਜਿਸ ਵਿੱਚੋਂ ਉਸਨੇ 4 ਜਿੱਤੇ ਹਨ ਅਤੇ ਚਾਰ ਹਾਰੇ ਹਨ। ਦੂਜੇ ਪਾਸੇ ਹੈਦਰਾਬਾਦ ਨੇ 7 ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਉਸਨੇ ਸਿਰਫ਼ 2 ਮੈਚ ਜਿੱਤੇ ਹਨ ਅਤੇ 5 ਹਾਰੇ ਹਨ। ਮੁੰਬਈ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਹੈ ਅਤੇ ਹੈਦਰਾਬਾਦ ਨੌਵੇਂ ਸਥਾਨ ‘ਤੇ ਹੈ। ਇਹ ਹੈਦਰਾਬਾਦ ਲਈ ਪਲੇਆਫ ਦੇ ਲਿਹਾਜ਼ ਨਾਲ ਇੱਕ ਮਹੱਤਵਪੂਰਨ ਮੈਚ ਹੈ।