IPL ਮੈਚਾਂ ਦਾ ਸਥਾਨ ਬਦਲਨਾ ਸੋਕੇ ਦਾ ਹੱਲ ਨਹੀਂ: ਧੋਨੀ

12ਮੁੰਬਈ: ਸੋਕਾ ਪੀੜਤ ਮਹਾਰਾਸ਼ਟਰ ਵਿੱਚ ਆਈ. ਪੀ. ਐੱਲ. ਮੈਚਾਂ ਦੇ ਆਯੋਜਨ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਵਿੱਚਾਲੇ ਭਾਰਤ ਦੇ ਸੀਮਿਤ ਓਵਰਾਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਕਿਹਾ ਕਿ ਮੈਚਾਂ ਦਾ ਸਥਾਨ ਬਦਲਣਾ ਇਸ ਸਥਾਈ ਸੰਕਟ ਦਾ ਹੱਲ ਨਹੀਂ ਹੈ ਕਿਉਂਕਿ ਇਸ ਤੋਂ ਬਾਅਦ ਇਸ ਦਾ ਸਦਾ ਲਈ ਹੱਲ ਲੱਭਣ ਦੀ ਲੋੜ ਹੈ।   ਜਦੋਂ ਧੋਨੀ ਤੋਂ ਮਹਾਰਾਸ਼ਟਰ ਵਿੱਚ ਸੋਕੇ ਦੇ ਬਾਰੇ ਵਿੱਚ ਉਨ੍ਹਾਂ ਦੇ ਵਿੱਚਾਰ ਦੇਣ ਲਈ ਪੁੱਛਿਆ ਗਿਆ ਤਾਂ ਧੋਨੀ ਨੇ ਕਿਹਾ, ”ਜੇਕਰ ਤੁਸੀਂ ਦੇਖੋ ਤਾਂ ਸਾਰੇ ਸਵਾਲ ਸੁਣਨ ਵਿੱਚ ਚੰਗੇ ਲੱਗਦੇ ਹਨ, ਹਰ ਸਮੱਸਿਆ ਦਾ ਹੱਲ ਲੱਭਣਾ ਹੀ ਚੰਗਾ ਹੈ।” ਰਾਜ ਵਿੱਚ ਪੀਣ ਯੋਗ ਪਾਣੀ ਦਾ ਸੰਕਟ ਹੈ, ਜਿਸ ਨਾਲ ਆਈ. ਪੀ. ਐੱਲ. ਮੈਚਾਂ ਦੇ ਆਯੋਜਨ ਨੂੰ ਲੈ ਕੇ ਕਾਫ਼ੀ ਵਿਵਾਦ ਹੋ ਰਿਹਾ ਹੈ ਤੇ ਬੰਬੇ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕਰਕੇ ਸਟੇਡੀਅਮਾਂ ਦੀਆਂ ਪਿੱਚਾਂ ਦੇ ਰੱਖ-ਰਖਾਅ ਲਈ ਭਾਰੀ ਮਾਤਰਾ ਵਿੱਚ ਪਾਣੀ ਦੇ ਇਸਤੇਮਾਲ ਨੂੰ ਚੁਣੌਤੀ ਦਿੱਤੀ ਗਈ। ਇਸ ਨਾਲ ਆਈ. ਪੀ. ਐੱਲ. ਦੇ ਸਾਰੇ ਮੈਚਾਂ ਨੂੰ ਮਹਾਰਾਸ਼ਟਰ ਤੋਂ ਬਾਹਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਲਾਵਾ ਦਾ ਬ੍ਰਾਂਡ ਅੰਬੈਸਡਰ ਬਣਿਆ ਧੋਨੀ- ਮੋਬਾਈਲ ਹੈਂਡਸੈੱਟ ਕੰਪਨੀ ਲਾਵਾ ਇੰਟਰਨੈਸ਼ਨਲ ਲਿਮ. ਨੇ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਐਲਾਨ ਕੀਤਾ ਹੈ। ਧੋਨੀ ਲਾਵਾ ਦੀ ਮਲਟੀ-ਚੈਨਲ ਇਸ਼ਤਿਹਾਰ ਮੁਹਿੰਮ ਦੇ ਨਾਲ-ਨਾਲ ਬ੍ਰਾਂਡ ਨਾਲ ਜੁੜੀਆਂ ਗਤੀਵਿਧੀਆਂ ਦਾ ਨਵਾਂ ਚਿਹਰਾ ਹੋਵੇਗਾ। ਇਸ ਗਠਜੋੜ ਰਾਹੀਂ ਲਾਵਾ ਦਾ ਟੀਚਾ ਆਪਣੇ ਬ੍ਰਾਂਡ ਦੀ ਪਛਾਣ ਨੂੰ ਭਾਰਤੀ ਹੈਂਡ ਸੈੱਟ ਉਦਯੋਗ ਵਿੱਚ ਸਭ ਤੋਂ ਵੱਧ ਭਰੋਸੇਯੋਗ ਬਣਾਉਣਾ ਹੈ।