ਮਿਲਟਨ: ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਕਪਤਾਨ ਸ਼੍ਰੇਅਸ ਅਈਅਰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਤੋਂ ਪਹਿਲਾਂ ਟੀਮ ਦੇ ਅਭਿਆਸ ਕੈਂਪ ‘ਚ ਸ਼ਾਮਿਲ ਹੋ ਗਿਆ ਹੈ। ਪਿੱਠ ਦੀ ਸਮੱਸਿਆ ਕਾਰਨ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ‘ਚ ਅਈਅਰ ਦੀ ਭਾਗੀਦਾਰੀ ਸ਼ੱਕੀ ਲੱਗ ਰਹੀ ਸੀ।
KKR ਨੇ ਸੋਸ਼ਲ ਮੀਡੀਆ ‘ਤੇ ਅਈਅਰ ਦੇ ਸ਼ਹਿਰ ‘ਚ ਪਹੁੰਚਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ 29 ਸਾਲਾ ਬੱਲੇਬਾਜ਼ ਪਿੱਠ ਦੇ ਔਪਰੇਸ਼ਨ ਕਾਰਨ ਪਿਛਲੇ ਸਾਲ IPL ‘ਚ ਨਹੀਂ ਸੀ ਖੇਡ ਸਕਿਆ। ਉਹ ਸਤੰਬਰ ‘ਚ ਪ੍ਰਤੀਯੋਗੀ ਕ੍ਰਿਕਟ ‘ਚ ਵਾਪਿਸ ਪਰਤਿਆ, ਪਰ ਪਿੱਠ ਦਾ ਦਰਦ ਉਸ ਨੂੰ ਪਰੇਸ਼ਾਨ ਕਰਦਾ ਰਿਹਾ। ਉਸ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈੱਸਟ ਮੈਚ ਖੇਡੇ ਸਨ, ਪਰ ਉਸ ਤੋਂ ਬਾਅਦ ਉਸ ਨੂੰ ਪਿੱਠ ‘ਚ ਦਰਦ ਹੋਣ ਲੱਗਾ। ਉਸ ਨੂੰ ਬਾਕੀ ਤਿੰਨ ਟੈੱਸਟ ਮੈਚਾਂ ਲਈ ਭਾਰਤੀ ਟੀਮ ‘ਚ ਨਹੀਂ ਚੁਣਿਆ ਗਿਆ,
ਅਈਅਰ ਰਣਜੀ ਟਰਾਫ਼ੀ ਦੇ ਕੁਆਰਟਰ ਫ਼ਾਈਨਲ ‘ਚ ਮੁੰਬਈ ਲਈ ਵੀ ਨਹੀਂ ਖੇਡ ਸਕਿਆ, ਪਰ ਸੈਮੀਫ਼ਾਈਨਲ ਅਤੇ ਫ਼ਾਈਨਲ ‘ਚ ਉਹ KKR ਦਾ ਹਿੱਸਾ ਸੀ। ਉਹ ਵਿਦਰਭ ਦੇ ਖ਼ਿਲਾਫ਼ ਫ਼ਾਈਨਲ ‘ਚ ਪਿੱਠ ਦਰਦ ਤੋਂ ਪਰੇਸ਼ਾਨ ਸੀ। ਇਸ ਕਾਰਨ ਉਹ ਮੈਚ ਦੇ ਆਖਰੀ ਦੋ ਦਿਨ ਮੈਦਾਨ ‘ਤੇ ਨਹੀਂ ਉਤਰਿਆ। IPL ‘ਚ KKR ਆਪਣਾ ਪਹਿਲਾ ਮੈਚ 23 ਮਾਰਚ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਈਡਨ ਗਾਰਡਨ ‘ਚ ਖੇਡੇਗਾ।