ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਇੱਥੇ 26ਵੇਂ ਕਾਰਗਿਲ ਵਿਜੇ ਦਿਵਸ ਯਾਦਗਾਰੀ ਸਮਾਗਮ ‘ਚ ਸ਼ਿਰੱਕਤ ਕੀਤੀ ਗਈ। ਇੱਥੇ ਬੋਗਨਵਿਲੀਆ ਪਾਰਕ ਵਿਖੇ ਸਥਿਤ ਯੁੱਧ ਸਮਾਰਕ ਪਹੁੰਚ ਕੇ ਮੁੱਖ ਮੰਤਰੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਤੋਂ ਪਹਿਲਾਂ ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ 1999 ਦੀ ਕਾਰਗਿਲ ਜੰਗ ‘ਚ ਬਹਾਦਰੀ ਦਾ ਬੇਮਿਸਾਲ ਇਤਿਹਾਸ ਲਿਖਣ ਵਾਲੇ ਸਮੂਹ ਬਹਾਦਰ ਜਵਾਨਾਂ ਦੀ ਸੂਰਬੀਰਤਾ ਅਤੇ ਕੁਰਬਾਨੀਆਂ ਨੂੰ ਕਾਰਗਿਲ ਦਿਵਸ ਮੌਕੇ ਦਿਲੋਂ ਸਲਾਮ ਕਰਦੇ ਹਾਂ। ਉਨ੍ਹਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।







