ਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਸੁਸ਼ੀਲ ਬਾਰਡਰ ਬੀ. ਐੱਸ. ਐੱਫ. ਪੋਸਟ ’ਤੇ ਬੁੱਧਵਾਰ ਦੁਪਹਿਰ ਡਿਊਟੀ ਦੌਰਾਨ ਇਕ ਮਹਿਲਾ ਕਾਂਸਟੇਬਲ ਨੂੰ ਸ਼ੱਕੀ ਹਾਲਾਤ ਵਿਚ ਗੋਲੀ ਲੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਰਾਜਲਕਸ਼ਮੀ, 7ਵੀਂ ਬਟਾਲੀਅਨ ਬੀ. ਐੱਸ. ਐੱਫ. ਦੀ ਜਵਾਨ ਵਜੋਂ ਹੋਈ ਹੈ। ਹਾਲਾਂਕਿ, ਇਹ ਗੋਲੀ ਉਸ ਨੇ ਖ਼ੁਦ ਚਲਾਈ ਜਾਂ ਘਟਨਾ ਕਿਸ ਹਾਲਤ ਵਿਚ ਹੋਈ, ਇਸ ਦੀ ਅਜੇ ਬੀ. ਐੱਸ. ਐੱਫ. ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।















