ਪੀਰੀਅਡ ਡਰਾਮਾ ਕੁਈਨ ਅਦਿਤੀ ਰਾਓ ਹੈਦਰੀ, ਜੋ ਜੁਬਲੀ ‘ਚ ਸੁਮਿੱਤਰਾ ਕੁਮਾਰੀ ਦੇ ਰੂਪ ‘ਚ ਸੁਰਖ਼ੀਆਂ ਬਟੋਰ ਰਹੀ ਹੈ, ਇਸ ਵੇਲੇ ਸਫ਼ਲਤਾ ਦੀਆਂ ਬੁਲੰਦੀਆਂ ‘ਤੇ ਹੈ। ਸਿਲਵਰ ਸਕਰੀਨ ‘ਤੇ ਕਈ ਯਾਦਗਾਰੀ ਪ੍ਰਦਰਸ਼ਨਾਂ ਤੋਂ ਬਾਅਦ, ਉਹ ਸਾਰੇ OTT ਪਲੈਟਫ਼ੌਰਮਾਂ – ਨੈੱਟਫ਼ਲਿਕਸ, ਐਮੇਜ਼ੌਨ ਪ੍ਰਾਈਮ ਵੀਡਿਓ ਅਤੇ Z5 ‘ਤੇ ਆਪਣੀਆਂ ਰਿਲੀਜ਼ਾਂ ਅਤੇ ਕਿਰਦਾਰਾਂ ਦੀ ਵਿਸ਼ਾਲ ਸ਼੍ਰੇਣੀ ਨਾਲ ਰਾਜ ਕਰ ਰਹੀ ਹੈ।
ਸੁਮਿੱਤਰਾ ਕੁਮਾਰੀ ਦਾ ਉਸ ਦਾ ਕਿਰਦਾਰ ਸੱਚਮੁੱਚ ਦਿਲਚਸਪ ਹੈ ਕਿਉਂਕਿ ਸੁਮਿੱਤਰਾ ਅਤੇ ਅਦਿਤੀ ਆਪਣੀ ਸ਼ਖ਼ਸੀਅਤ ਅਤੇ ਵੱਖੋ-ਵੱਖ ਸਥਿਤੀਆਂ ਪ੍ਰਤੀ ਪਹੁੰਚ ‘ਚ ਪੂਰੀ ਤਰ੍ਹਾਂ ਵੱਖਰੀਆਂ ਹਨ। ਅਦਿਤੀ ਨੇ ਇੱਕ ਵਾਰ ਫ਼ਿਰ ਸਾਰੀਆਂ ਔਕੜਾਂ ਨੂੰ ਤੋੜ ਦਿੱਤਾ ਅਤੇ ਦਰਸ਼ਕਾਂ ਅਤੇ ਆਲੋਚਕਾਂ ਤੋਂ ਆਪਣੇ ਪ੍ਰਦਰਸ਼ਨ ਲਈ ਬਹੁਤ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।
ਇਹ ਸਾਲ ਉਸ ਲਈ ਪੂਰੀ ਤਰ੍ਹਾਂ ਰੁਝੇਵਿਆਂ ਭਰਪੂਰ ਰਿਹਾ ਹੈ ਕਿਉਂਕਿ ਉਹ ਵੱਖ-ਵੱਖ ਭਾਸ਼ਾਵਾਂ ਅਤੇ ਸ਼ੈਲੀਆਂ ‘ਚ ਕੰਮ ਕਰ ਰਹੀ ਹੈ। ਉਸ ਨੇ ਹਾਲ ਹੀ ‘ਚ ਸੀਰੀਜ਼ ਤਾਜ: ਡਿਵਾਈਡਿਡ ਬਾਏ ਬਲੱਡ ‘ਚ ਅਨਾਰਕਲੀ ਦੀ ਭੂਮਿਕਾ ਨਿਭਾਈ ਹੈ। ਉਹ ਇਸ ਸਮੇਂ ਸੰਜੇ ਲੀਲਾ ਭੰਸਾਲੀ ਦੀ ਹੀਰਾਮੰਡੀ ਲਈ ਸ਼ੂਟਿੰਗ ਕਰ ਰਹੀ ਹੈ, ਅਤੇ ਇਸ ਤੋਂ ਛੁੱਟ ਉਹ ਵਿਜੇ ਸੇਤੂਪਤੀ ਅਤੇ ਅਰਵਿੰਦ ਸਵਾਮੀ ਨਾਲ ਫ਼ਿਲਮ ਗਾਂਧੀ ਟਾਕਸ ਦੀ ਰਿਲੀਜ਼ ਦੀ ਉਡੀਕ ਵੀ ਕਰ ਰਹੀ ਹੈ।











