ਇਮਰਾਨ ਖ਼ਾਨ ਦਾ ਦਾਅਵਾ, ਈਦ ਦੀਆਂ ਛੁੱਟੀਆਂ ਦੌਰਾਨ ਹੋ ਸਕਦੈ ਮੇਰੇ ‘ਤੇ ਜਾਨਲੇਵਾ ਹਮਲਾ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਕੋਲ ਆਗਾਮੀ ਈਦ ਦੀਆਂ ਛੁੱਟੀਆਂ ਦੌਰਾਨ ਜ਼ਮਾਨ ਪਾਰਕ, ​​ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਇਕ ਹੋਰ ਸੰਭਾਵਿਤ ਜਾਨਲੇਵਾ ਹਮਲਾ ਹੋ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲਾਹੌਰ ਤੋਂ ਇਸਲਾਮਾਬਾਦ ਤੱਕ ਲੰਬੇ ਸਰਕਾਰ ਵਿਰੋਧੀ ਮਾਰਚ ਦੌਰਾਨ ਪਿਛਲੇ ਸਾਲ ਵਜ਼ੀਰਾਬਾਦ ਹਮਲੇ ਤੋਂ ਬਾਅਦ ਇਹ ਦੂਜੀ ਹੱਤਿਆ ਦੀ ਕੋਸ਼ਿਸ਼ ਹੋਵੇਗੀ।
ਇਮਰਾਨ ਖ਼ਾਨ ਨੇ ਇਹ ਦਾਅਵੇ ਲਾਹੌਰ ਹਾਈ ਕੋਰਟ (ਐੱਲ. ਐੱਚ. ਸੀ.) ’ਚ ਦਾਇਰ ਆਪਣੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੇ, ਜਿਸ ’ਚ ਉਸ ਦੇ ਖ਼ਿਲਾਫ਼ ਦਰਜ 121 ਐੱਫ. ਆਈ. ਆਰ. ਦੇ ਸਬੰਧ ਵਿਚ ਕੋਈ ਕਾਰਵਾਈ ਨਹੀਂ ਕਰਨ ਅਤੇ ਉਨ੍ਹਾਂ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਮੰਗੇ ਗਏ ਸਨ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਮੁਖੀ ਨੇ ਦੋਸ਼ ਲਾਇਆ ਕਿ ‘ਉਹ’ ਵਜ਼ੀਰਾਬਾਦ ਵਿਚ ‘ਸੋਚ-ਵਿਉਂਤਬੱਧ’ ਹਮਲੇ ਵਾਂਗ ਇਕ ਹੋਰ ਹੱਤਿਆ ਦੀ ਕੋਸ਼ਿਸ਼ ਦੀ ਯੋਜਨਾ ਬਣਾ ਰਹੇ ਹਨ।