ਜਗਦਲਪੁਰ – ਛੱਤੀਸਗੜ੍ਹ ਦੱਖਣ ਬਸਤਰ ਸੰਵੇਦਨਸ਼ੀਲ ਇਲਾਕੇ ‘ਚ ਹੋਸਟਲ ‘ਚ ਰਹਿਣ ਵਾਲੇ 14 ਵਿਦਿਆਰਥੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਸੂਤਰਾਂ ਅਨੁਸਾਰ ਦੱਖਣ ਬਸਤਰ ਦੇ ਸੰਵੇਦਨਸ਼ੀਲ ਇਲਾਕੇ ‘ਚ ਕੋਰੋਨਾ ਦੇ ਲਗਾਤਾਰ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਹਨ, ਜਿਸ ‘ਚ ਵਿਦਿਆਰਥੀਆਂ ਤੋਂ ਲੈ ਕੇ ਪਿੰਡ ਵਾਸੀ ਵੀ ਸ਼ਾਮਲ ਹਨ।
ਬੀਜਾਪੁਰ ਦੇ ਕੋਰੋਨਾ ਨੋਡਲ ਅਧਿਕਾਰੀ ਡਾ. ਵਿਕਾਸ ਗਵੇਲ ਨੇ ਦੱਸਿਆ ਕਿ ਪਿਛਲੇ 5 ਦਿਨਾਂ ‘ਚ 27 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ‘ਚੋਂ ਹੋਸਟਲ ਦੇ 14 ਵਿਦਿਆਰਥੀ ਸ਼ਾਮਲ ਹਨ। ਸ਼੍ਰੀ ਗਵੇਲ ਨੇ ਦੱਸਿਆ ਕਿ ਗੰਗਾਲੂਰ ਅਤੇ ਬੀਜਾਪੁਰ ਇਲਾਕੇ ‘ਚ ਜਾਂਚ ਦੌਰਾਨ ਵੀਰਵਾਰ ਨੂੰ 13 ਮਰੀਜ਼ ਕੋਰੋਨਾ ਪੀੜਤ ਪਾਏ ਗਏ। ਇਨ੍ਹਾਂ ਨੂੰ ਏਕਾਂਤਵਾਸ ‘ਚ ਰੱਖਿਆ ਗਿਆ ਹੈ। ਖੇਤਰ ‘ਚ ਲਗਾਤਾਰ ਕੋਰੋਨਾ ਦੀ ਜਾਂਚ ਕੀਤੀ ਜਾ ਰਹੀ ਹੈ।















