ਚਚੇਰੇ ਭਰਾ ਦੀ ਖ਼ੂਨੀ ਚਾਲ

download-300x150ਕਦੀ ਕਦੀ ਪੁਲਿਸ ਦੇ ਮੂਹਰੇ ਅਜਿਹਾ ਵੀ ਕੇਸ ਆ ਜਾਂਦਾ ਹੈ, ਜੋ ਹੈਰਾਨ ਕਰ ਦਿੰਦਾਹੈ। ਸੂਤਰ ਸਾਹਮਣੇ ਪਏ ਹੁੰਦੇ ਹਨ ਪਰ ਉਹ ਦਿਖਾਈ ਨਹੀਂ ਦਿੰਦੇ। ਸਿੰਘੇ ਬਹਾਦਰ ਦੇ ਕਤਲ ਦੀ ਤਫਤੀਸ਼ ਵੀ ਪੁਲਿਸ ਨੂੰ ਚੱਕਰਧਾਰੀ ਲੱਗ ਰਹੀ ਸੀ।
ਦੂਜੀਆਂ ਵਾਰਦਾਤਾਂ ਵਾਂਗ ਇਸ ਕੇਸ ਦੀ ਸੂਚਨਾ ਵੀ ਥਾਣਾ ਰੋਹਿਣੀ ਸਾਊਥ ਨੂੰ ਪੁਲਿਸ ਕੰਟ+ੋਲ ਰੂਮ ਦੇ ਜ਼ਰੀਏ ਪ੍ਰਾਪਤ ਹੋਈ। ਇਕ ਨਹੀਂ, ਬਲਕਿ ਦੋ ਵਿਅਕਤੀਆਂ ਨੇ ਪੀ. ਸੀ. ਆਰ. ਨੂੰ ਫੋਨ ਕਰਕੇ ਘਟਨਾ ਬਾਰੇ ਦੱਸਿਆ।
ਵਾਰਦਾਤ ਦੀ ਸੂਚਨਾ ਦੇਣ ਦੇ ਲਈ ਪੀ. ਸੀ. ਆਰ. ਨੂੰ ਪਹਿਲੀ ਸੂਚਨਾ 27 ਦਸੰਬਰ ਨੂੰ ਰਾਤੀ 11 ਵਜੇ ਮਿਲੀ ਸੀ। ਇਸ ਤੋਂ ਡੇਢ ਮਿੰਟ ਬਾਅਦ ਪੀ. ਸੀ. ਆਰ. ਨੂੰ ਇਕ ਹੋਰ ਕਾਲ ਆਈ। ਕਾਲ ਮੰਗੋਲਪੁਰ ਪਿੰਡ ਵਿਚ ਹੱਤਿਆ ਦੀ ਸੂਚਨਾ ਦੇਣ ਦੇ ਲਈ ਕੀਤੀ ਗਈ ਸੀ। ਇਸ ਦੂਜੇ ਵਿਅਕਤੀ ਨੇ ਸੂਚਨਾ ਤਾਂ ਉਹੀ ਦਿੱਤੀ ਪਰ ਸਥਾਨ ਵੱਖਰਾ ਦੱਸਿਆ।
ਪੁਲਿਸ ਪਹੁੰਚੀ ਤਾਂ ਉਸ ਗਲੀ ਵਿਚ ਲਾਸ਼ ਨਹੀਂ ਸੀ ਪਰ ਇਕ ਖੋਖਾ ਕਾਰਤੂਸਾਂ ਦਾ ਮਿਲਿਆ। ਫਾਇਰ ਤੁਰੰਤ ਕੀਤਾ ਗਿਆ ਸੀ ਅਤੇ ਖੋਖਾ ਕਾਰਤੂਸ ਵੀ ਗਰਮ ਸੀ। ਪੁਲਿਸ ਮੂਹਰੇ ਹੁਣ ਦੋ ਹੀ ਸੰਭਾਵਨਾਵਾਂ ਸਨ। ਪਹਿਲੀ ਇਹ ਕਿ ਗੋਲੀ ਨਾਲ ਜ਼ਖਮੀ ਹੋਏ ਵਿਅਕਤੀ ਮੌਕੇ ਤੋਂ ਬਚ ਕੇ ਨਿਕਲਣ ਵਿਚ ਸਫਲ ਰਹੇ ਜਾਂ ਫਿਰ ਉਹ ਆਪਣੀ ਕੋਸ਼ਿਸ਼ ਵਿਚ ਕਾਮਯਾਬ ਨਾ ਹੋ ਸਕਿਆ ਅਤੇ ਕਿਸੇ ਦੂਜੀ ਗਲੀ ਵਿਚ ਜਾ ਕੇ ਢੇਰ ਹੋ ਗਿਆ।
ਭਾਲ ਕੀਤੀ ਤਾਂ ਇਕ ਵਿਅਕਤੀ ਮਕਾਨ ਨੰਬਰ 130 ਦੇ ਮੂਹਰੇ ਡਿੱਗਿਆ ਮਿਲਿਆ। ਪੁਲਿਸ ਨੇ ਚੈਕ ਕੀਤਾ ਤਾਂ ਉਹ ਮੁਰਦਾ ਪਾਇਆ ਗਿਆ। ਲੋਕ ਵੀ ਗੋਲੀਆਂ ਅਤੇ ਪੁਲਿਸ ਦੀ ਆਵਾਜ਼ ਨਾਲ ਜਾਗ ਗਏ ਸਨ। ਲੋਕ ਆਏ ਤਾਂ ਪਛਾਨਣ ਤੋਂ ਇਨਕਾਰ ਕੀਤਾ। ਪੁਲਿਸ ਨੇ ਮ੍ਰਿਤਕ ਦੀਆਂ ਜੇਬਾਂ ਛਾਣੀਆਂ ਪਰ ਕੁਝ ਨਾ ਮਿਲਿਆ। ਫੋਨ ਕੱਢਿਆ ਤਾਂ ਸਾਹਮਣੇ ਤੋਂ ਆਵਾਜ਼ ਆਈ, ਜੀਜਾ ਕਿੱਥੇ ਰਹਿ ਗਏ ਤੁਸੀਂ, ਘਰੇ ਇੰਤਜ਼ਾਰ ਕਰ ਰਹੇ ਹਾਂ, ਜਲਦੀ ਆਓ। ਪੁਲਿਸ ਨੇ ਦੱਸਿਆ ਕਿ ਤੁਹਾਡੇ ਜੀਜੇ ਨੂੰ ਕਿਸੇ ਨੇ ਮਾਰ ਦਿੱਤਾ ਹੈ। ਕੁਝ ਦੇਰ ਬਾਅਦ ਇਕ ਨੇਪਾਲੀ ਮੂਲ ਦਾ ਵਿਅਕਤੀ ਆਇਆ। ਉਸਨੂੰ ਲਾਸ਼ ਦਿਖਾਈ ਤਾਂ ਉਸ ਨੇ ਪਛਾਣ ਲਈ ਕਿ ਇਹ ਤਾਂ ਸਿੰਘੇ ਬਹਾਦਰ ਦੀ ਹੈ। ਬਹਾਦਰ ਸੈਕਟਰ 3, ਰੋਹਿਣੀ ਸਥਿਤ ਡੀ. ਡੀ. ਏ. ਮਾਰਕੀਟ ਵਿਚ ਰਾਤ ਨੂੰ ਚੌਂਕੀਦਾਰੀ ਕਰਦਾ ਸੀ। ਖਾਣਾ ਖਾਣ ਤੋਂ ਬਾਅਦ ਰਾਤੀ 9 ਵਜੇ ਉਹ ਚੌਂਕੀਦਾਰੀ ਕਰਨ ਚਲਿਆ ਜਾਂਦਾ ਸੀ ਅਤੇ ਸਵੇਰੇ ਵਾਪਸ ਪਰਤਦਾ।
ਉਸ ਦਿਨ ਅਰਥਾਤ 27 ਦਸੰਬਰ ਨੂੰ ਭਰਤ ਦੇ ਸੱਸ-ਸਹੁਰੇ ਯਾਨਿ ਬਹਾਦਰ ਦੇ ਮਾਤਾ-ਪਿਤਾ ਉਹਨਾਂ ਨੂੰ ਮਿਲਣ ਆਏ ਅਤੇ ਆਪਣੇ ਖਰਚੇ ਲਈ ਪੈਸੇ ਲੈਣ ਦਿੱਲੀ ਆਏ। ਇਸੇ ਲਈ ਰਾਤ ਦੇ ਭੋਜਨ ਲਈ ਭਰਤ ਮਟਨ ਲੈ ਆਇਆ। ਬਹਾਦਰ ਨੇ ਕੰਮ ਤੇ ਜਾਣਾ ਸੀ, ਇਸ ਕਰਕੇ ਉਹ ਬਿਨਾ ਖਾਧੇ ਨਿਕਲ ਗਿਆ। ਜਾਂਦੇ ਵਕਤ ਕਹਿ ਗਿਆ ਕਿ ਸਮਾਂ ਕੱਢ ਕੇ ਉਹ ਖਾਣਾ ਖਾਣ ਆਵੇਗਾ।
ਮਾਪਿਆਂ ਨੂੰ ਚਿੰਤਾ ਸੀ ਕਿ ਲੜਕਾ ਭੁੱਖਾ ਨਿਕਲ ਗਿਆ ਹੈ। ਬਹਾਦਰ ਨੂੰ ਆਪਣੀ ਭੁੱਖ ਦੀ ਚਿੰਤਾ ਨਹੀਂ ਸੀ, ਪਰ ਫਿਰ ਵੀ ਉਹ ਘਰ ਆ ਰਿਹਾ ਸੀ ਕਿ ਗੋਲੀ ਦਾ ਨਿਸ਼ਾਨਾ ਬਣ ਗਿਆ।
ਪੁਲਿਸ ਨੂੰ ਬਹਾਦਰ ਦੀ ਕਿਸੇ ਨਾਲ ਰੰਜਸ਼ ਦਾ ਵੀ ਪਤਾ ਨਾ ਲੱਗ ਸਕਿਆ। ਬਹਾਦਰ ਆਪਣੀ ਪਤਨੀ ਨੂੰ ਨਾਲ ਨਹੀਂ ਰੱਖਦਾ ਸੀ। ਉਹ ਨੇਪਾਲ ਵਿਚ ਰਹਿੰਦੀ ਸੀ। ਉਹ ਪੈਸੇ ਕਮਾਉਣ ਭਾਰਤ ਆਉਂਦਾ ਸੀ। ਉਸਦਾ ਕਿਸੇ ਔਰਤ ਨਾਲ ਵੀ ਕੋਈ ਸਬੰਧ ਨਹੀਂ ਸੀ।
ਪੁਲਿਸ ਨੇ ਜਾਂਚ ਦਲ ਗਠਿਤ ਕੀਤਾ। ਜਾਂਚ ਆਰੰਭ ਹੋਈ। ਪੀ. ਸੀ. ਆਰ. ਨੇ ਉਕਤ ਸੂਚਨਾ ਥਾਣਾ ਰੋਹਿਣੀ ਸਾਊਥ ਨੂੰ ਦਿੱਤੀ ਤਾਂ ਪੁਲਿਸ ਆਈ। ਮੌਕੇ ਤੇ ਗੋਲੀ ਦਾ ਖੋਲ ਵੀ ਮਿਲਿਆ ਅਤੇ ਲਾਸ਼ ਵੀ। ਮੋਬਾਇਲ ਚੈਕ ਕੀਤਾ ਤਾਂ ਦੇਖਿਆ ਕਿ ਪਹਿਲੀ ਅਤੇ ਤੀਜੀ ਕਾਲ ਇਕ ਹੀ ਮੋਬਾਇਲ ਤੋਂ ਗਈ ਸੀ। ਦੋਵੇਂ ਵਾਰ ਫੋਟ ਕਰਤਾ ਨੇ ਆਪਣੀ ਪਛਾਣ ਗੁਪਤ ਰੱਖੀ ਸੀ। ਰਾਤ ਨੂੰ ਜੋ ਦੂਜਾ ਫੋਨ ਪੀ. ਸੀ. ਆਰ. ਨੂੰ ਕੀਤਾ ਗਿਆ ਸੀ, ਪੁੱਛਣ ਤੇ ਫੋਟ ਕਰਨ ਵਾਲੇ ਨੇ ਆਪਣਾ ਨਾਂ ਦੀਪਕ ਦੱਸਿਆ ਸੀ।
ਦੀਪਕ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਕਿਸੇ ਲਾਸ਼ ਨੂੰ ਤੜਫਦੇ ਦੇਖਿਆ ਸੀ, ਜਿਸ ਦੇ ਗੋਲੀ ਲੱਗੀ ਸੀ। ਉਹ ਡਰ ਗਿਆ ਅਤੇ ਦੌੜ ਗਿਆ। ਇਸ ਤੋਂ ਬਾਅਦ ਉਸ ਨੇ ਇਕ ਸੁਰੱਖਿਅਤ ਥਾਂ ਤੇ ਰੁਕ ਕੇ 100 ਨੰਬਰ ਡਾਇਲ ਕੀਤਾ। ਪੁਲਿਸ ਨੇ ਉਸ ਦੇ ਦੋਵੇਂ ਡਾਇਲ ਕੀਤੇ ਨੰਬਰ ਖੰਘਾਲੇ ਤਾਂ ਦੋਵੇਂ ਬੰਦ ਮਿਲੇ।
ਫਿਰ ਇਲਾਕੇ ਦੇ ਕੈਮਰੇ ਦੇਖੇ ਤਾਂ ਦੋ ਸ਼ੱਕੀ ਵਿਅਕਤੀ ਗਲੀ ਵਿਚ ਟਹਿਲਦੇ ਮਿਲੇ। ਕੈਮਰਾ ਉਠਾਈ ਤੇ ਸੀ, ਇਸ ਕਰਕੇ ਫੁਟੇਜ ਧੁੰਦਲੀ ਸੀ ਅਤੇ ਚਿਹਰਾ ਠੀਕ ਤਰੀਕੇ ਨਾਲ ਪਛਾਣਿਆ ਨਹੀਂ ਜਾ ਰਿਹ ਾਸੀ। ਪੁਲਿਸ ਨੂੰ ਸ਼ੱਕ ਹੋਇਆ ਕਿ ਮ੍ਰਿਤਕ ਦੇ ਰਿਸ਼ਤੇਦਾਰ ਜੈਪਾਲ ਅਤੇ ਵਿਸ਼ਾਲ ਤਾਂ ਪੁਲਿਸ ਨੂੰ ਸਹਿਯੋਗ ਦਿੰਦੇ ਰਹੇ ਹਨ। ਉਹ ਕਾਤਲ ਨਹੀਂ ਹੋ ਸਕਦੇ। ਜੈਪਾਲ ਅੱਧਖੜ੍ਹ ਉਮਰ ਦਾ ਸੀ, ਜਦਕਿ ਵਿਸ਼ਾਲ 20-22 ਸਾਲ ਦਾ ਨੌਜਵਾਨ ਸੀ। ਕਿਉਂਕਿ ਦੋਵੇਂ ਪੁਲਿਸਨੂੰ ਸਹਿਯੋਗ ਕਰ ਰਹੇ ਸਨ, ਇਯ ਕਰਕੇ ਸ਼ੱਕ ਦੀ ਗੁੰਜ਼ਾਇਸ਼ ਘੱਟ ਸੀ।
ਉਦੋਂ ਹੀ ਰਾਮਪਾਲ ਨਾਂ ਦਾ ਇਕ ਵਿਅਕਤੀ ਆਇਆ। ਉਸਨੇ ਦੱਸਿਆ ਪਿਛਲੇ ਮਹੀਨੇ ਮੇਰੇ ਲੜਕਿਆਂ ਦਾ ਵਿਆਹ ਸੀ ਅਤੇ ਕੋਈ ਮੈਨੂੰ ਫੋਨ ਤੇ ਧਮਕੀ ਦੇ ਰਿਹਾ ਸੀ ਕਿ ਲੜਕੇ ਦੇ ਸਿਰ ਤੇ ਸਿਹਰਾ ਬੰਨ੍ਹਿਆ ਤਾਂ ਉਹ ਉਸਨੂੰ ਕਫਨ ਪਹਿਨਾ ਦੇਵੇਗਾ।
ਮੰਗੋਲਪੁਰ ਪਿੰਡ ਨਿਵਾਸੀ ਰਾਮਪਾਲ ਨੇ ਆਪਣੇ ਦੋ ਲੜਕਿਆਂ ਵਿਸ਼ਾਲ ਅਤੇ ਆਕਾਬ ਦਾ ਵਿਆਹ ਬਵਾਨਾ ਨਿਵਾਸੀ ਮਨੋਹਰ ਦੀਆਂ ਲੜਕੀਆਂ ਮਹਿਕ ਅਤੇ ਖੁਸ਼ਬੂ ਨਾਲ ਤਹਿ ਕੀਤਾ ਸੀ। ਨਵੰਬਰ 2015 ਵਿਚ ਵਿਆਹ ਦਾ ਮਹੂਰਤ ਸੀ। ਦੋਵੇਂ ਪੱਖ ਵਿਆਹ ਦੀਆਂ ਤਿਆਰਆਂ ਵਿਚ ਜ਼ੋਰ-ਸ਼ੋਰ ਨਾਲ ਲੱਗੇ ਸਨ ਕਿ ਰਾਮਪਾਲ ਨੂੰ ਧਮਕੀ ਭਰੇ ਫੋਨ ਮਿਲਣੇ ਆਰੰਭ ਹੋ ਗਏ। ਮਹਿਕ ਮੇਰੀ ਹੈ, ਮੇਰੀ ਹੀ ਰਹੇਗੀ। ਮੇਰੀ ਮਹਿਬੂਬਾ ਨੂੰ ਆਪਣੀ ਨੂੰਹ ਬਣਾਉਣ ਦੀ ਕੋਸ਼ਿਬ ਕੀਤੀ ਤਾਂ ਤੁਹਾਡੇ ਬੇਟੇ ਦੀ ਲਾਸ਼ ਦੇਖੋਗੇ।
ਮਨੋਹਰ ਅਤੇ ਰਾਮਪਾਲ ਨੇ ਵੀ ਇਸ ਮਾਮਲੇ ਵਿਚ ਸਮਝਦਾਰੀ ਤੋਂ ਕੰਮ ਲਿਆ। ਉਹਨਾਂ ਦਾ ਵਿਚਾਰ ਸੀ ਕਿ ਹਰ ਆਦਮੀ ਨਾਲ ਈਰਖਾ ਕਰਨ ਵਾਲੇ ਹੁੰਦੇ ਹਨ। ਉਹਨਾਂ ਨਾਲ ਵੀ ਈਰਖਾ ਕਰਨ ਵਾਲਾ ਕੋਈ ਹੋਵੇਗਾ, ਜੋ ਨਹੀਂ ਚਾਹੁੰਦਾ ਹੋਵੇਗਾ ਕਿ ਇਹ ਰਿਸ਼ਤਾ ਹੋਵੇ। ਇਸ ਕਰਕੇ ਰਿਸ਼ਤਾ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਗੇ ਕੰਮਾਂ ਵਿਚ ਕੁਝ ਲੋਕ ਅੜਿੱਕਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਉਹਨਾਂ ਨੂੰ ਇਹ ਰਿਸ਼ਤਾ ਨਹੀਂ ਤੋੜਨਾ ਚਾਹੀਦਾ।
ਭੂਤਕਾਲ ਦੀ ਗੱਲ ਯਾਦ ਆਈ ਤਾਂ ਪਵਨ ਨੇ ਪੁੱਛਿਆ, ਉਹ ਬਦਮਾਸ਼ ਫਿਰ ਤੋਂ ਕੋਈ ਬਖੇੜਾ ਖੜ੍ਹਾ ਕਰ ਰਿਹਾ ਹੈ ਕੀ?
ਨਹੀਂ ਸਰ, ਅਜਿਹਾ ਤਾਂ ਕੁਝ ਨਹੀਂ ਹੈ। ਹਾਂ, 27-28 ਦਸੰਬਰ ਦੀ ਰਾਤ ਨੂੰ ਸਾਡੀ ਕਲੋਨੀ ਵਿਚ ਕਤਲ ਦੀ ਵਾਰਦਾਤ ਹੋਈ ਸੀ, ਉਸੇ ਸਿਲਸਿਲੇ ਵਿਚ ਪੁੱਛਗਿੱਛ ਦੇ ਲਈ ਪੁਲਿਸ ਮੇਰੇ ਭਰਾ ਜੈਪਾਲ ਅਤੇ ਬੇਟੇ ਵਿਸ਼ਾਲ ਨੂੰ ਥਾਣੇ ਲੈ ਆਈ। ਰਾਮਪਾਲ ਨੇ ਦੱਸਿਆ ਕਿ ਘਰ ਤੋਂ ਫੋਨ ਤੇ ਕਾਲ ਆਈ ਤਾਂ ਮੈਂ ਦੌੜਿਆ ਆਇਆ। ਪਵਨ ਨੇ ਹੈਰਾਨੀ ਨਾਲ ਪੁੱਛਿਆ, ਕੀ ਤੁਸੀਂ ਮੰਗੋਲਪੁਰ ਪਿੰਡ ਦੀ ਗਲੀ ਨੰਬਰ 6 ਦੇ ਮਕਾਨ ਨੰਬਰ 14 ਵਿਚ ਰਹਿੰਦੇ ਹੋ। ਜੀ ਹਾਂ, ਇਸੇ ਮਕਾਨ ਵਿਚ ਮੈਂ ਅਤੇ ਮੇਰਾ ਭਰਾ ਜੈਪਾਲ ਸਾਂਝੇ ਪਰਿਵਾਰ ਵਿਚ ਰਹਿੰਦੇ ਹਾਂ।
ਪਵਨ ਦੀਆਂ ਅੱਖਾਂ ਮੂਹਰੇ ਘਟਨਾ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਗਈ। ਕੋਈ ਹੈ, ਜਿਸਨੇ ਪਹਿਲਾਂ ਵਿਸ਼ਾਲ ਅਤੇ ਮਹਿਕ ਦਾ ਵਿਆਹ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਜੈਪਾਲ ਅਤੇ ਵਿਸ਼ਾਲ ਨੂੰ ਮਰਡਰ ਕੇਸ ਵਿਚ ਫਸਾਉਣ ਲਈ ਜਾਲ ਬੁਣ ਰਿਹਾ ਹੈ। ਹੱਤਿਆਰਿਆਂ ਦੀ ਪਛਾਣ ਦੇ ਲਈ ਮੰਗੋਲਪੁਰ ਪਿੰਡ ਤੋਂ ਸੈਕਟਰ 3 ਰੋਹਿਣੀ ਤੱਕ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲਈ ਗਈ।
ਇਹ ਫੁਟੇਜ ਜੈਪਾਲ ਅਤੇ ਮਨੋਹਰ ਨੂੰ ਦਿਖਾਈ ਤਾਂ ਕੁਝ ਪਛਾਣ ਹੋਈ। ਮਹਿਕ ਦਾ ਇੲ ਬਿਆਨ ਪੁਲਿਸ ਨੂੰ ਉਤਸ਼ਾਹ ਨਾਲ ਭਰ ਦੇਣ ਵਾਲਾ ਸੀ। ਪੁਲਿਸ ਨੇ ਪੁੱਛਿਆ, ਕੌਣ ਆਸ਼ੂ ਹੈ?
ਰਿਸ਼ਤੇ ਵਿਚ ਮੇਰਾ ਚਚੇਰਾ ਭਰਾ ਲੱਗਦਾ ਹੈ, ਮਹਿਕ ਨੇ ਦੱਸਿਆ। ਵੈਸੇ ਤਾਂ ਉਸਦਾ ਨਾ ਆਸ਼ੀਸ਼ ਹੈ, ਪਰ ਸਭ ਉਸਨੂੰ ਆਸ਼ੂ ਕਹਿੰਦੇ ਹਨ। ਅੱਗੇ ਦੀ ਪੁੱਛਗਿੱਛ ਤੋਂਪਤਾ ਲੱਗ ਗਿਆ ਕਿ ਅਸ਼ੀਸ਼ ਉਰਫ ਆਸ਼ੂ ਪੰਨਾ ਘਣੀਵਾਲਾ, ਬਵਾਨਾ ਸਥਿਤ ਮਕਾਨ ਵਿਚ ਰਹਿੰਦਾ ਸੀ। ਉਸਦੇ ਪਿਤਾ ਐਸ. ਸੀ. ਡੀੀ ਸਕੂਲ ਵਿਚ ਟੀਚਰ ਸਨ। ਪੰਜ ਭੈਣਾਂ ਵਿਚ ਆਸ਼ੂ ਇਕੱਲਾ ਭਰਾ ਸੀ। ਉਹ ਰਾਜਧਾਨੀ ਕਾਲਜ ਵਿਚ ਬੀ. ਏ. ਦਾ ਵਿਦਿਆਰਥੀ ਸੀ। ਆਸ਼ੂ ਨੂੰ ਥਾਣੇ ਲਿਆਂਦਾ ਤਾਂ ਜਲਦੀ ਹੀ ਸਿੰਘੇ ਬਹਾਦਰ ਦੀ ਹੱਤਿਆ ਦੀ ਪੋਲ ਖੁੱਲ੍ਹ ਗਈ। ਹੈਰਾਨੀ ਦੀ ਗੱਲ ਇਹ ਸੀ ਕਿ ਬਹਾਦਰ ਨਾਲ ਕਿਸੇ ਕਿਸਮ ਦਾ ਵੈਰ ਹੋਣਾ ਤਾਂ ਦੂਰ, ਆਸ਼ੂ ਨੇ ਉਸਨੂੰ ਪਹਿਲਾਂ ਕਦੀ ਦੇਖਿਆ ਵੀ ਨਹੀਂ ਸੀ। ਫਿਰ ਵੀ ਉਸਦੀ ਹੱਤਿਆ ਕਰ ਦਿੱਤੀ। ਆਸ਼ੂ ਨੂੰ ਕਿਸੇ ਨਾ ਕਿਸੇ ਨੂੰ ਮਾਰਨਾ ਸੀ, ਮਿਲ ਗਿਆ ਬਹਾਦੁਰ ਤਾਂ ਉਸਨੂੰ ਹੀ ਮਾਰ ਦਿੱਤਾ। ਦਰਅਸਲ ਆਸ਼ੂ ਕੁਨਬੇ ਦੀ ਹੀ ਖੁਸ਼ਬੂ, ਜੋ ਰਿਸ਼ਤੇ ਵਿਚ ਭੈਣ ਲੱਗਦੀ ਸੀ, ਨੂੰ ਚਾਹੁੰਦਾ ਸੀ। ਉਸਦਾ ਇਹ ਪਿਆਰ ਇੱਕਪਾਸੜ ਸੀ। ਖੁਸ਼ਬੂ ਦੇ ਮਨ ਵਿਚ ਅਜਿਹੀ ਕੋਈ ਭਾਵਨਾ ਨਹੀਂ ਸੀ। ਆਸ਼ੂ ਨੇ ਸੁਣਿਆ ਸੀ ਕਿ ਪਿਆਰ ਨਾਲ ਪਿਆਰ ਪੈਦਾ ਹੁੰਦਾ ਹੈ, ਜਦਕਿ ਖੁਸ਼ਬੂ ਦੇ ਦਿਲ ਤੇ ਉਸਦੇ ਪਿਆਰ ਦਾ ਕੋਈ ਅਸਰ ਨਹੀਂ ਸੀ। ਇਸਦੇ ਬਾਵਜੂਦ ਆਸ਼ੂ ਨਿਰਾਸ਼ ਨਾ ਹੋਇਆ। ਆਸ਼ੂ ਦੇ ਦਿਲ ਵਿਚ ਪਿਆਰ ਪੈਦਾ ਕਰਨ ਲਈ ਉਹ ਉਸ ਤੇ ਡੋਰੇ ਪਾਉਣ ਲੱਗਿਆ ਰਿਹਾ।
ਆਸ਼ੂ ਅਤੇ ਖੁਸ਼ਬੂ ਦੀ ਰਿਸ਼ਤੇਦਾਰੀ ਸੀ। ਇਸਦੇ ਬਾਵਜੂਦ ਉਹ ਰੋਜ਼ ਉਸਦੇ ਘਰ ਜਾ ਕੇ ਬੈਠ ਨਹੀਂ ਸਕਦਾ ਸੀ। ਇਸ ਕਰਕੇ ਉਸਨੇ ਦੋ ਕੰਮ ਕੀਤਾ, ਪਹਿਲਾ ਖੁਸ਼ਬੂ ਜਿਸ ਕੋਚਿੰਗ ਵਿਚ ਪੜ੍ਹਨ ਜਾਂਦੀ ਸੀ, ਖੁਦ ਵੀ ਉਥੇ ਦਾਖਲਾ ਲੈ ਲਿਆ। ਦੂਜਾ ਇਹ ਕੀਤਾ ਕਿ ਦਿਨ ਵਿਚ ਕਈ ਵਾਰ ਖੁਸ਼ਬੂ ਦੇ ਘਰ ਦੇ ਚੱਕਰ ਲਗਾਉਣ ਲੱਗਿਅ। ਖੁਸ਼ਬੂ ਨੂੰ ਭਾਵੇਂ ਕੁਝ ਨਾ ਪਤਾ ਲੱਗਾ, ਪਰ ਉਸਦੀ ਮਾਂ ਸਮਝ ਗਈ ਕਿ ਕੁਝ ਗੜਬੜ ਹੈ। ਆਸ਼ੂ ਰਸਤਾ ਕੱਢਣ ਦਾ ਯਤਨ ਕਰ ਰਿਹਾ ਸੀ ਕਿ ਮਨੋਹਰ ਨੇ ਆਪਣੀਆਂ ਦੋਵੇਂ ਬੇਟੀਆਂ ਮਹਿਕ ਅਤੇ ਖੁਸ਼ਬੂ ਦਾ ਰਿਸ਼ਤਾ ਰਾਮਪਾਲ ਦੇ ਪੁੱਤਰਾਂ ਵਿਸ਼ਾਲ ਅਤੇ ਆਕਾਸ਼ ਨਾਲ ਕਰ ਦਿੱਤਾ। ਇਹ ਦੋਵੇਂ ਸਕੀਆਂ ਭੈਣਾਂ ਅਤੇ ਸਕੇ ਭਰਾ ਸਨ। ਆਸ਼ੂ ਦੇ ਕਹਿਣ ਤੇ ਖੁਸ਼ਬੂ ਅਤੇ ਵਿਸ਼ਾਲ ਦਾ ਰਿਸ਼ਤਾ ਟੁੱਟਣਾ ਨਹੀਂ ਸੀ। ਇਸ ਕਰਕੇ ਰਿਸ਼ਤਾ ਤੁੜਵਾਉਣ ਲਈ ਉਸਨੇ ਦੂਜੀ ਚਾਲ ਚੱਲੀ। ਉਸਨੇ ਇਕ ਪੁਰਾਣਾ ਮੋਬਾਇਲ ਅਤੇ ਨਕਲੀ ਆਈ. ਡੀ. ਤੇ ਸਿਮ ਲਿਆ ਅਤੇ ਰਾਮਪਾਲ ਨੂੰ ਧਮਕੀਆਂ ਦੇਣ ਲੱਗਿਆ, ਰਿਸ਼ਤਾ ਤੋੜ ਦਿਓ, ਵਰਨਾ ਮੈਂ ਤੁਹਾਡੇ ਬੇਟੇ ਨੂੰ ਜਾਨ ਤੋਂ ਮਾਰ ਦਿਆਂਗਾ।
ਹੱਤਿਆ ਕਿਸਦੀ ਕੀਤੀ ਜਾਵੇਗੀ, ਇਹ ਆਸ਼ੂ ਦੇ ਮਨ ਵਿਚ ਸਪਸ਼ਟ ਨਹੀਂ ਸੀ। ਉਸਤੇ ਤਾਂ ਬੱਸ ਕਿਸੇ ਨਾ ਕਿਸੇ ਨੂੰ ਮਾਰ ਦੇਣ ਦਾ ਭੂਤ ਸਵਾਲ ਸੀ ਅਤੇ ਜੈਪਾਲ ਅਤੇ ਵਿਸ਼ਾਲ ਨੂੰ ਫਸਾਉਣਾ ਚਾਹੁੰਦਾ ਸੀ।
ਆਸ਼ੂ ਦੇ ਘਰ ਦੇ ਨੇੜੇ ਇਕ ਨਾਬਾਲਗ ਲੜਕਾ ਕੱਲੂ ਰਹਿੰਦਾ ਸੀ। ਉਸਦਾ ਰੁਝਾਨ ਅਪਰਾਧਾਂ ਵੱਲ ਸੀ। ਅਪਰਾਧ ਜਗਤ ਵਿਚ ਪ੍ਰਵੇਸ਼ ਕਰਕੇ ਉਹ ਵੱਡਾ ਡਾਨ ਬਣਨਾ ਚਾਹੁੰਦਾ ਸੀ। ਆਸ਼ੂ ਨੇ ਕੱਲੂ ਦੇ ਇਹਨਾਂ ਹੀ ਸੁਪਨਿਆਂ ਦਾ ਲਾਭ ਲਿਆ ਅਤੇ ਉਸਨੂੰ ਸਾਜਿਸ਼ ਵਿਚ ਸ਼ਰੀਕ ਕਰ ਲਿਆ। ਕੱਲੂ ਨੂੰ ਲੁਭਾਉਣ ਲਈ ਆਸ਼ੂ ਨੇ ਭਰੋਸਾ ਦਿੱਤਾ ਕਿ ਖਤਰਨਾਕ ਗੈਂਗਸਟਰ ਨੀਰਜ ਬਦਾਨੀਆ ਉਸਦਾ ਜਾਣਕਾਰ ਹੈ। ਉਹ ਉਸਨੂੰ ਉਸਦੇ ਗਿਰੋਹ ਵਿਚ ਸ਼ਾਮਲ ਕਰਵਾ ਦੇਵੇਗਾ।
27 ਦਸੰਬਰ ਦੀ ਰਾਤ ਸਾਢੇ 11 ਵਜੇ ਕੱਲੂ ਨੂੰ ਨਾਲ ਲੈ ਕੇ ਆਸ਼ੂ ਮੰਗੋਲਪੁਰ ਪਿੰਡ ਪਹੁੰਚ ਗਿਆ। ਸਰਦੀ ਦਾ ਮੌਸਮ ਹੋਣ ਕਾਰਨ ਉਸ ਵਕਤ ਗਲੀਆਂ ਸੁੰਨਸਾਨ ਸਨ। ਆਸ਼ੂ ਨੇ ਪਹਿਲਾਂ ਤੋਂ ਚੱਲਿਆ ਇਕ ਕਾਰਤੂਸ ਰਾਮਪਾਲ ਦੇ ਘਰ ਦੇ ਸਾਹਮਣੇ ਸੜਕ ਤੇ ਸੁੱਟ ਦਿੱਤਾ। ਉਸ ਤੋਂ ਬਾਅਦ ਇੰਤਜ਼ਾਰ ਕਰਨ ਲੱਗਿਆ ਕਿ ਕੋਈ ਉਥੋਂ ਲੰਘੇ ਤਾਂ ਉਸਨੂੰ ਗੋਲੀ ਮਾਰੇ। ਇਕ ਆਦਮੀ ਲੰਘਿਆ ਵੀ, ਆਸ਼ੂ ਨੇ ਉਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਫਾਇਰ ਨਾ ਹੋਇਆ। ਇਸ ਤੋਂ ਬਾਅਦ ਬਦਕਿਸਮਤ ਬਹਾਦਰ ਉਥੋਂ ਲੰਘਿਆ। ਭੋਜਨ ਕਰਨ ਲਈ ਉਹ ਆਪਣੇ ਘਰ ਜਾ ਰਿਹਾ ਸੀ। ਕੱਲੂ ਅਤੇ ਆਸ਼ੂ ਬਹਾਦਰ ਦੇ ਪਿੱਛੇ ਲੱਗ ਗਏ ਅਤੇ ਆਸ਼ੂ ਨੇ ਉਸਦੀ ਪਿੱਠ ਤੇ ਗੋਲੀ ਮਾਰ ਦਿੱਤੀ। ਗੋਲੀ ਮਾਰਨ ਤੋਂ ਬਾਅਦ ਦੋਵੇਂ ਉਥੋਂ ਫਰਾਰ ਹੋ ਗਏ। ਅਗਲੀ ਗਲੀ ਵਿਚ ਜਾ ਕੇ ਆਸ਼ੂ ਨੇ ਪੀ. ਸੀ. ਆਰ. ਨੂੰ ਫੋਨ ਕਰਕੇ ਘਟਨਾ ਦੀ ਸੂਚਨਾ ਦਿੰਦੇ ਹੋਏ ਰਾਮਪਾਲ ਦੇ ਘਰ ਦੇ ਕੋਲ ਲਾਸ਼ ਪਈ ਹੋਣ ਦੀ ਖਬਰ ਦੇ ਕੇ ਉਸਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਵੀ ਰਾਮਪਾਲ ਅਤੇ ਉਸਦੇ ਪਰਿਵਾਰ ਨੂੰ ਹੱਤਿਆ ਦੇ ਅਪਰਾਧ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਕਾਮਯਾਬ ਨਾ ਹੋਇਆ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਹੱਤਿਆ ਦੇ ਭੇਦ ਤੋਂ ਪਰਦਾ ਖੋਲ੍ਹ ਦਿੱਤਾ।