LPG ਦੀਆਂ ਕੀਮਤਾਂ ‘ਚ ਵਾਧੇ ‘ਤੇ ਬੋਲੇ ਖੜਗੇ, ਕਦੋਂ ਤੱਕ ਜਾਰੀ ਰਹਿਣਗੇ ‘ਲੁੱਟ ਦੇ ਫਰਮਾਨ’

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਘਰੇਲੂ ਰਸੋਈ ਗੈਸ ਸਿਲੰਡਰ ਅਤੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਬੁੱਧਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ‘ਲੁੱਟ ਦੇ ਫਰਮਾਨ’ ਕਦੋਂ ਤੱਕ ਜਾਰੀ ਰਹਿਣਗੇ। ਖੜਗੇ ਨੇ ਟਵੀਟ ਕੀਤਾ,”ਘਰੇਲੂ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧੀ, ਵਪਾਰਕ ਗੈਸ ਸਿਲੰਡਰ 350 ਰੁਪਏ ਮਹਿੰਗੇ ਹੋਏ। ਜਨਤਾ ਪੁੱਛ ਰਹੀ ਹੈ- ਹੁਣ ਕਿਵੇਂ ਬਣਨਗੇ ਹੋਲੀ ਦੇ ਪਕਵਾਨ, ਕਦੋਂ ਤੱਕ ਜਾਰੀ ਰਹਿਣਗੇ ਲੁੱਟ ਦੇ ਇਹ ਫਰਮਾਨ?”
ਕਾਂਗਰਸ ਪ੍ਰਧਾਨ ਨੇ ਤੰਜ਼ ਕੱਸਦੇ ਹੋਏ ਕਿਹਾ,”ਮੋਦੀ ਸਰਕਾਰ ‘ਚ ਲਾਗੂ ਕਮਰਤੋੜ ਮਹਿੰਗਾਈ ਹੇਠ ਪਿੱਸਦਾ ਹਰ ਇਨਸਾਨ! ਜ਼ਿਕਰਯੋਗ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਬੁੱਧਵਾਰ ਨੂੰ 50 ਰੁਪਏ ਵਾਧਾ ਕੀਤਾ ਗਿਆ। ਦਿੱਲੀ ‘ਚ ਹੁਣ ਘਰੇਲੂ ਗੈਸ ਸਿਲੰਡਰ ਦੀ ਕੀਮਤ 1,103 ਰੁਪਏ ਹੋ ਗਈ ਹੈ। ਪਹਿਲੇ ਰਾਜਧਾਨੀ ‘ਚ 1,053 ਰੁਪਏ ‘ਚ ਘਰੇਲੂ ਐੱਲ.ਪੀ.ਜੀ. ਸਿਲੰਡਰ ਮਿਲਦਾ ਸੀ।