ਰਾਜਨਾਥ ਨੂੰ ਪਾਕਿਸਤਾਨ ਆਉਣ ‘ਤੇ ਰੋਕੇ ਨਵਾਜ ਸ਼ਰੀਫ: ਹਾਫ਼ਿਜ ਸਈਦ

5ਲਹੌਰ : ਪਾਕਿਸਤਾਨ ਸਥਿਤ ਅੱਤਵਾਦੀ ਗੁਟ ਜਮਾਤ ਉਦ ਦਾਵਾ ਯਾਨੀ ਜੇਯੁਡੀ ਦੇ ਸਰਗਨਾ ਹਾਫ਼ਿਜ ਸਈਦ ਨੇ ਨਵਾਜ ਸ਼ਰੀਫ਼ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸਲਾਮਾਬਾਦ ਵਿੱਚ ਹੋਣ ਵਾਲੇ ਸਾਰਕ ਸਨਮੇਲਣ ਵਿੱਚ ਹਿੱਸਾ ਲੈਣ ਦੀ ਅਨੁਮਤੀ ਨਾ ਦਿੱਤੀ ਜਾਵੇ ਨਹੀਂ ਤਾਂ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਰਾਜਨਾਥ ਸਿੰਘ 4 ਅਗਸਤ ਨੂੰ ਇਸਲਾਮਾਬਾਦ ਵਿੱਚ ਹੋਣ ਵਾਲੇ ਸਾਰਕ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲੈਣ ਪਾਕਿਸਤਾਨ ਜਾ ਰਹੇ ਹਨ। ਉਥੇ ਭਾਰਤ ਨੇ ਸਈਦ ਦੀ ਇਸ ਚਿਤਾਵਨੀ ਨੂੰ ਕੋਈ ਅਹਿਮਿਅਤ ਨਾ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਸੁਰੱਖਿਆ ਪਾਕਿਸਤਾਨ ਦੀ ਜਿੰਮੇਵਾਰੀ ਹੈ। ਗ੍ਰਹਿ ਰਾਜ ਮੰਤਰੀ ਕਿਰੇਨ ਰਿਜਿਜੁ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਜਨਾਥ ਸਿੰਘ ਦੀ ਪਾਕਿ ਯਾਤਾ ਦੌਰਾਨ ਜੇਕਰ ਕੋਈ ਸੁਰੱਖਿਆ ਦਾ ਪ੍ਰਸ਼ਨ ਉਠੇ ਤਾਂ ਇਸ ਵਾਸਤੇ ਪਾਕਿਸਤਾਨ ਜਿੰਮੇਵਾਰ ਹੋਵੇਗਾ। ਇਕ ਉਚ ਅਧਿਕਾਰੀ ਨੇ ਕਿਹਾ ਰਾਜਨਾਥ ਸਿੰਘ ਸਾਰਕ ਸਨਮੇਲਣ ਵਾਸਤੇ ਪਾਕਿਸਤਾਨ ਜਾ ਰਹੇ ਹਨ ਜੋਕਿ ਇਕ ਬਹੁਪੱਖੀ ਬੈਠਕ ਹੈ ਨਾ ਕਿ ਦੁਪੱਖੀ। ਇਸ ਬੈਠਕ ਵਿੱਚ ਅੱਤਵਾਦ ਦਾ ਮੁੱਦਾ ਤੈਅ ਹੋਵੇਗਾ। ਸਈਦ ਨੇ ਚਿਤਾਵਨੀ ਦਿੰਦੀ ਹੈ ਕਿ ਵਿਰੋਧ ਪ੍ਰਦਰਸ਼ਨ 3 ਅਗਸਤ ਨੂੰ ਰਾਜਧਾਨੀ ਇਸਲਾਮਾਬਾਦ, ਲਹੌਰ, ਕਰਾਚੀ, ਪੇਸ਼ਾਵਰ, ਮੁਲਤਾਨ ਤੇ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਦੇ ਮੁਜਫਰਾਬਾਦ ‘ਚ ਕੀਤੇ ਜਾਣਗੇ। ਸਈਦ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਕਸ਼ਮੀਰਿਆਂ ਦੇ ਜਲੇ ‘ਤੇ ਨਮਕ ਛਿੜਕਣ ਜਿਹਾ ਹੋਵੇਗਾ ਜੇਕਰ ਪਾਕਿਸਤਾਨ ਸਰਕਾਰ ਰਾਜਨਾਥ ਸਿੰਘ ਦਾ ਸੁਆਗਤ ਕਰੇ। ਇਕ ਪਾਸੇ ਤਾਂ ਪਾਕਿਸਤਾਨ ਕਸ਼ਮੀਰ ਵਿੱਚ ਭਾਰਤ ਦੀ ਨੀਤੀਆਂ ਦਾ ਵਿਰੋਧ ਕਰਦਾ ਹੈ ਤਾਂ ਦੂਜੇ ਪਾਸੇ ਰਾਜਨਾਥ ਸਿੰਘ ਦਾ ਫੁੱਲ ਮਾਲਾ ਪਹਿਣਾ ਕੇ ਸੁਆਗਤ ਕਰਦਾ ਹੈ। ਹਿਜਬੁਲ ਮੁਜਾਹਿਦੀਨ ਦੇ ਸਰਗਨਾ ਸਲਾਹੁਦੀਨ ਨੇ ਵੀ ਕਿਹਾ ਕਿ ਪਾਕਿਸਤਾਨ ਨੂੰ ਰਾਜਨਾਥ ਸਿੰਘ ਨੂੰ ਇਸਲਾਮਾਬਾਦ ਆਉਣ ਦਾ ਨਿਓਤਾ ਨਹੀਂ ਦੇਣਾ ਚਾਹੀਦਾ ਸੀ।