ਸੁਖਬੀਰ ਬਾਦਲ ਵਲੋਂ ਯੂਥ ਅਕਾਲੀ ਦਲ ਦੇ ਜਿਲਾ ਗੁਰਦਾਸਪੁਰ (ਸ਼ਹਿਰੀ) ਪ੍ਰਧਾਨ ਦਾ ਐਲਾਨ

6ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਗੁਰਦਾਸਪੁਰ (ਸ਼ਹਿਰੀ) ਪ੍ਰਧਾਨ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੇ ਪੜੇ ਲਿਖੇ ਅਤੇ ਮਿਹਨਤੀ ਨੌਂਜਵਾਨ ਆਗੂ ਸ. ਗੁਰਜੀਤ ਸਿੰਘ ਬਿਜਲੀਵਾਲ ਨੂੰ ਯੂਥ ਅਕਾਲੀ ਦੇ ਜਿਲਾ ਗੁਰਦਾਸਪੁਰ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਬਾਦਲ ਨੇ ਦੱਸਿਆ ਕਿ ਬਾਕੀ ਰਹਿੰਦੇ ਢਾਂਚੇ ਦਾ ਐਲਾਨ ਵੀ ਇਸੇ ਹਫਤੇ ਕਰ ਦਿੱਤਾ ਜਾਵੇਗਾ।