ਹੜ ਨਾਲ ਬੇਹਾਲ ਹੋਇਆ ਆਸਾਮ, 26 ਲੋਕਾਂ ਦੀ ਮੌਤ

11ਗੁਹਾਟੀ :  ਅਸਮ ਸੂਬੇ ਦੇ 22 ਜ਼ਿਲ੍ਹਿਆਂ ਦੇ 18 ਲੱਖ ਲੋਕ ਹੜ ਤੋਂ ਪ੍ਰਭਾਵਿਤ ਹਨ। ਇਸ ਹੜ ਨਾਲ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ| ਇਸ ਦੌਰਾਨ ਸੂਬਾ ਬੁਰੀ ਤਰ੍ਹਾਂ ਹੜ ਨਾਲ ਬੇਹਾਲ ਹੋ ਗਿਆ ਹੈ| ਲੋਕਾਂ ਨੇ ਸ਼ਰਨਾਰਥੀ ਕੈਂਪਾਂ ਵਿਚ ਸ਼ਰਨ ਲੈ ਰੱਖੀ ਹੈ| ਪ੍ਰਸਾਸਨ ਵਲੋਂ ਪੀੜਤਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ| ਜਿਕਰਯੋਗ ਹੈ ਕਿ ਇਸੇ ਮਹੀਨੇ ਦੇ ਸੁਰੂ ਵਿਚ ਆਸਾਮ ਵਿਚ ਹੜ ਨੇ ਭਾਰੀ ਤਬਾਹੀ ਮਚਾਈ ਸੀ|
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਸਵੇਰੇ ਅਸਮ ਲਈ ਰਵਾਨਾ ਹੋਏ ਤੇ ਉਨ੍ਹਾਂ ਨੇ ਜਹਾਜ਼ ਰਾਹੀਂ ਹੜ ਤੋਂ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ।