ਓਲੰਪਿਕਸ 2028 ‘ਚ ਕ੍ਰਿਕਟ ਨੂੰ ਕੀਤਾ ਜਾ ਸਕਦੈ ਸ਼ਾਮਿਲ – ICC

ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੂੰ ਹੁਣ ਵੀ ਖੇਡ ਦੇ ਲੌਸ ਐਂਜਲਸ 2028 ਓਲੰਪਿਕਸ ‘ਚ ਸ਼ਾਮਿਲ ਕੀਤੇ ਜਾਣ ਦੀ ਉਮੀਦ ਹੈ ਅਤੇ ਉਸ ਖੇਡਾਂ ਦੀ ਆਯੋਜਨ ਕਮੇਟੀ ਨੂੰ ਪੁਰਸ਼ਾਂ ਅਤੇ ਮਹਿਲਾਵਾਂ, ਦੋਵਾਂ ਵਰਗਾਂ, ਲਈ 6-6 ਟੀਮਾਂ ਦੇ T-20 ਮੁਕਾਬਲਿਆਂ ਦੀ ਸਿਫ਼ਾਰਿਸ਼ ਕੀਤੀ ਹੈ। ESPN ਕ੍ਰਿਕਇਨਫ਼ੋ ਦੀ ਖ਼ਬਰ ਅਨੁਸਾਰ ਕ੍ਰਿਕਟ ਨੂੰ ਸ਼ਾਮਿਲ ਕਰਨ ‘ਤੇ ਫ਼ੈਸਲਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਵਲੋਂ ਅਕਤੂਬਰ ‘ਚ ਲਿਆ ਜਾਵੇਗਾ ਜਿਸ ਤੋਂ ਬਾਅਦ ਆਯੋਜਕ ਮਾਰਚ ਤਕ ਨਵੀਆਂ ਖੇਡਾਂ ਦੀ ਸੂਚੀ ‘ਤੇ ਫ਼ੈਸਲਾ ਕਰਨਗੇ।
ਇਸ ਤੋਂ ਬਾਅਦ ਮੁੰਬਈ ‘ਚ IOC ਦੇ ਸੈਸ਼ਨ ‘ਚ ਇਸ ਦੀ ਪੁਸ਼ਟੀ ਕੀਤੀ ਜਾਵੇਗੀ ਜਿਸ ਦੇ ਇਸ ਸਾਲ ਅਕਤੂਬਰ ਦੇ ਨੇੜੇ-ਤੇੜੇ ਕਰਵਾਉਣ ਦੀ ਉਮੀਦ ਹੈ। ਰਣਨੀਤਕ ਕਦਮ ਦੇ ਤਹਿਤ BCCI (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਸਕੱਤਰ ਜੈ ਸਾਹ ਨੂੰ ICC ਦੇ ਓਲੰਪਿਕਸ ਕਾਰਜਕਾਰਨੀ ਸਮੂਹ ‘ਚ ਸ਼ਾਮਿਲ ਕੀਤਾ ਗਿਆ ਹੈ ਜਿਸ ਦੀ ਪ੍ਰਧਾਨਗੀ ICC ਦੇ ਪ੍ਰਧਾਨ ਗ੍ਰੈਗ ਬਰਕਲੇ ਕਰਦੇ ਹਨ ਅਤੇ ਇਸ ‘ਚ ਇੰਦਰਾ ਨੂਈ (ਆਜ਼ਾਦ ਨਿਰਦੇਸ਼ਕ) ਅਤੇ ਪਰਾਗ ਮਰਾਠੇ (ਅਮਰੀਕੀ ਕ੍ਰਿਕਟ ਸੰਘ ਦੇ ਸਾਬਕਾ ਪ੍ਰਧਾਨ) ਸ਼ਾਮਿਲ ਹਨ। ਸਾਹ ਨੂੰ 2036 ‘ਚ ਓਲੰਪਿਕਸ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਇੱਛਾ ਨੂੰ ਧਿਆਨ ‘ਚ ਰੱਖਦੇ ਹੋਏ ਸ਼ਾਮਿਲ ਕੀਤਾ ਗਿਆ ਸੀ।