ਨਵੇਂ ਸਾਲ ‘ਤੇ ਰਣਬੀਰ ਕਪੂਰ ਦਾ ਖ਼ੂੰਖਾਰ ਅੰਦਾਜ਼

ਹਿੰਦੀ ਸਿਨੇਮਾ ਦੇ ਸੁਪਰਸਟਾਰ ਰਣਬੀਰ ਕਪੂਰ ਦੀ ਮਸਹੂਰ ਫ਼ਿਲਮ ਐਨੀਮਲ ਦਾ ਪਹਿਲਾ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਐਨੀਮਲ ਦੇ ਪੋਸਟਰ ਦੀ ਰਿਲੀਜ਼ ਡੇਟ ਦਾ ਐਲਾਨ 30 ਦਸੰਬਰ ਨੂੰ ਹੀ ਕੀਤਾ ਗਿਆ ਸੀ। ਅਜਿਹੇ ‘ਚ ਨਵੇਂ ਸਾਲ ਦੀ ਅੱਧੀ ਰਾਤ ਨੂੰ ਐਨੀਮਲ ਦਾ ਦਮਦਾਰ ਫ਼ਰਸਟ ਲੁੱਕ ਪੋਸਟਰ ਪ੍ਰਸੰਸਕਾਂ ਦਾ ਉਤਸ਼ਾਹ ਵਧਾਉਣ ਲਈ ਨਸ਼ਰ ਕੀਤਾ ਗਿਆ ਸੀ। ਐਨੀਮਲ ਦੇ ਇਸ ਪੋਸਟਰ ‘ਚ ਰਣਬੀਰ ਕਪੂਰ ਬਹੁਤ ਹੀ ਖ਼ੂੰਖਾਰ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਨਵੇਂ ਸਾਲ ਦੀ ਅੱਧੀ ਰਾਤ ਨੂੰ ਕਰੀਬ 12 ਵਜੇ ਫ਼ਿਲਮ ਆਲੋਚਕ ਤਰਨ ਆਦਰਸ਼ ਦੁਆਰਾ ਅਧਿਕਾਰਿਕ ਇਨਸਟਾਗ੍ਰੈਮ ਹੈਂਡਲ ‘ਤੇ ਐਨੀਮਲ ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਗਿਆ। ਇਸ ਪੋਸਟਰ ‘ਚ ਤੁਸੀਂ ਦੇਖ ਸਕਦੇ ਹੋ ਕਿ ਸੁਪਰਸਟਾਰ ਨਵੇਂ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਹੱਥ ‘ਚ ਕੁਹਾੜੀ, ਮੂੰਹ ‘ਚ ਸਿਗਰੇਟ ਅਤੇ ਖ਼ੂਨ ਨਾਲ ਲੱਥਪੱਥ ਰਣਬੀਰ ਕਪੂਰ ਕਾਫ਼ੀ ਖ਼ਤਰਨਾਕ ਲੱਗ ਰਿਹਾ ਹੈ। ਐਨੀਮਲ ਦੇ ਇਸ ਪੋਸਟਰ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਸਮਸੇਰਾ ਦੀ ਤਰ੍ਹਾਂ ਇਸ ਵਾਰ ਵੀ ਦਰਸ਼ਕਾਂ ਨੂੰ ਰਣਬੀਰ ਦਾ ਐਕਸ਼ਨ ਅੰਦਾਜ਼ ਦੇਖਣ ਨੂੰ ਮਿਲੇਗਾ। ਐਨੀਮਲ ਦੇ ਇਸ ਪੋਸਟਰ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ ਹੈ। ਐਨੀਮਲ ਦੇ ਇਸ ਤਾਜ਼ਾ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਐਨੀਮਲ ਦਾ ਫ਼ਰਸਟ ਲੁੱਕ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਬੇਤਾਬ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ 11 ਅਗਸਤ 2023 ਨੂੰ ਰਣਬੀਰ ਕਪੂਰ ਦੀ ਫ਼ਿਲਮ ਐਨੀਮਲ ਸਿਨੇਮਾਘਰਾਂ ‘ਤੇ ਦਸਤਕ ਦੇਵੇਗੀ। ਇਸ ਫ਼ਿਲਮ ‘ਚ ਸੁਪਰਸਟਾਰ ਰਣਬੀਰ ਕਪੂਰ ਤੋਂ ਇਲਾਵਾ ਸਾਊਥ ਦੀ ਮਸਹੂਰ ਅਭਿਨੇਤਰੀ ਰਸਮਿਕਾ ਮੰਡਾਨਾ ਵੀ ਮੁੱਖ ਭੂਮਿਕਾ ‘ਚ ਹੈ। ਇੰਨਾ ਹੀ ਨਹੀਂ ਬੌਲੀਵੁਡ ਦੇ ਦਿੱਗਜ ਕਲਾਕਾਰ ਅਨਿਲ ਕਪੂਰ ਅਤੇ ਬੌਬੀ ਦਿਓਲ ਰਣਬੀਰ ਨਾਲ ਐਨੀਮਲ ‘ਚ ਜਲਵਾ ਬਿਖੇਰਦੇ ਨਜ਼ਰ ਆਉਣਗੇ। ਐਨੀਮਲ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ।