ਪੁਰਸ਼ਾਂ ‘ਚ ਸ਼ੁਕਰਾਣੂ ਘੱਟ ਹੋਣ ਦੇ ਕਾਰਨ

ਪੁਰਸ਼ਾਂ ‘ਚ ਜ਼ਿਆਦਾਤਰ ਸਮੱਸਿਆ ਘੱਟ ਸ਼ੁਕਰਾਣੂਆਂ, ਨਿੱਲ ਸ਼ੁਕਰਾਣੂ ਜਾਂ ਫ਼ਿਰ ਸ਼ੁਕਰਾਣੂਆਂ ਦੀ Motility ਜਾਂ ਗਤੀਸ਼ੀਲਤਾ ਨੂੰ ਲੈ ਕੇ ਪਾਈ ਜਾ ਰਹੀ ਹੈ। ਕੁੱਝ ਸਾਲ ਪਹਿਲਾਂ ਬਾਂਝਪਨ ਦੀਆਂ ਜ਼ਿਆਦਾਤਰ ਸਮੱਸਿਆਵਾਂ ਔਰਤਾਂ ‘ਚ ਪਾਈਆਂ ਜਾਂ ਉਨ੍ਹਾਂ ਸਿਰ ਮੜ੍ਹੀਆਂ ਜਾਂਦੀਆਂ ਸਨ, ਪਰ ਅੱਜਕੱਲ੍ਹ Infertility ਦੇ ਕੇਸਾਂ ‘ਚ 40 ਫ਼ੀਸਦੀ ਸਮੱਸਿਆਵਾਂ ਪੁਰਸ਼ਾਂ ‘ਚ ਪਾਈਆਂ ਜਾ ਰਹੀਆਂ ਹਨ। ਮਰਦਾਂ ‘ਚ ਸ਼ੁਕਰਾਣੂਆਂ ਦੀ ਗਿਣਤੀ (Sperm Count) ‘ਚ ਕਾਫ਼ੀ ਕਮੀ ਦੇਖੀ ਜਾ ਰਹੀ ਹੈ। ਜੇਕਰ ਤੁਹਾਡੇ ਵੀਰਜ ‘ਚ ਪ੍ਰਤੀ ਮਿਲੀਲੀਟਰ 15 ਮਿਲੀਅਨ ਤੋਂ ਘੱਟ ਸ਼ੁਕਰਾਣੂ ਹਨ ਤਾਂ ਤੁਹਾਡੇ ਸ਼ੁਕਰਾਣੂਆਂ ਦੀ ਗਿਣਤੀ ਆਮ ਨਾਲੋਂ ਘੱਟ ਮੰਨੀ ਜਾਂਦੀ ਹੈ। ਬਾਂਝਪਨ ਦੇ ਇੱਕ-ਤਿਹਾਈ ਤੋਂ ਵੱਧ ਮਾਮਲਿਆਂ ‘ਚ ਸਮੱਸਿਆ ਪੁਰਸ਼ਾਂ ਨਾਲ ਹੁੰਦੀ ਹੈ। ਇੱਕ ਰੀਸਰਚ ‘ਚ ਕਿਹਾ ਗਿਆ ਹੈ ਕਿ ਚਾਰ ਦਹਾਕਿਆਂ ਦੇ ਅੰਕੜਿਆਂ ‘ਚ ਸ਼ੁਕਰਾਣੂਆਂ ਦੀ ਗਿਣਤੀ ‘ਚ ਅੱਧੇ ਤੋਂ ਵੱਧ ਦੀ ਗਿਰਾਵਟ ਆਈ ਹੈ। ਇਸ ਲਈ ਅੱਜ ਅਸੀਂ ਉਨ੍ਹਾਂ ਕਾਰਨਾਂ ਬਾਰੇ ਦੱਸਾਂਗੇ ਜਿਨ੍ਹਾਂ ਕਾਰਨ ਪੁਰਸ਼ਾਂ ਦੇ ਵੀਰਜ ‘ਚ ਸ਼ੁਕਰਾਣੂਆਂ ਦੀ ਗਿਣਤੀ ਯਾਨੀ Sperm Count ਘਟ ਹੋ ਜਾਂਦਾ ਹੈ।
1.ਮੋਟਾਪਨ: ਮੋਟਾਪਾ ਟੈਸਟਾਸਟਰੌਨ ਦੇ ਪੱਧਰ (Testosterone levels) ਨੂੰ ਘਟਾਉਾਂਦਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਟੈਸਟਾਸਟਰੌਨ ਹੀ ਸ਼ੁਕਰਾਣੂਆਂ ਦੇ ਉਤਪਾਦਨ ਨੂੰ ਵਧਾਉਂਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ, ਉਨ੍ਹਾਂ ਨੂੰ ਭਾਰ ਘਟਾਉਣਾ ਚਾਹੀਦਾ ਹੈ ਜਿਸ ਨਾਲ ਸ਼ੁਕਰਾਣੂਆਂ ਦੀ ਗਿਣਤੀ ਵਧੇਗੀ।
2. ਬੌਕਸਰ ਪਹਿਨਣਾ: ਇੱਕ ਨਵੇਂ ਅਧਿਐਨ ‘ਚ ਪਾਇਆ ਗਿਆ ਕਿ ਜਿਹੜੇ ਪੁਰਸ਼ ਬੌਕਸਰ ਸ਼ੌਰਟਸ ਪਹਿਨਦੇ ਹਨ, ਉਨ੍ਹਾਂ ‘ਚ ਟਾਈਟ ਅੰਡਰਵਿਅਰ ਪਹਿਨਣ ਵਾਲਿਆਂ ਦੀ ਤੁਲਨਾ ‘ਚ ਸ਼ੁਕਰਾਣੂਆਂ ਦੀ ਗਿਣਤੀ ਵੱਧ ਹੁੰਦੀ ਹੈ। ਬੌਕਸਰ ਪਹਿਨਣ ਵਾਲਿਆਂ ‘ਚ FSH, ਭਾਵ ਫ਼ੋਲੀਕਲ ਉਤੇਜਕ ਹੌਰਮੋਨ ਦਾ ਪੱਧਰ ਵੀ ਘੱਟ ਹੁੰਦਾ ਹੈ ਜੋ ਸ਼ੁਕਰਾਣੂਆਂ ਲਈ ਇੱਕ ਸਿਹਤਮੰਦ ਵਾਤਾਵਰਣ ਦਾ ਸੰਕੇਤ ਦਿੰਦਾ ਹੈ।
3. ਸ਼ਰਾਬ: ਸ਼ਰਾਬ ਦੀ ਵਰਤੋਂ ਨੂੰ ਬਾਂਝਪਨ ਨਾਲ ਜੋੜਿਆ ਗਿਆ ਹੈ। ਕਿਹਾ ਗਿਆ ਹੈ ਕਿ ਇਸ ਨਾਲ ਪੁਰਸ਼ਾਂ ‘ਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਜਾਂਦੀ ਹੈ ਅਤੇ ਉਨ੍ਹਾਂ ‘ਚ ਨਿਪੁੰਸਕਤਾ ਆ ਸਕਦੀ ਹੈ। ਇਸ ਦੇ ਨਾਲ ਹੀ ਸ਼ਰਾਬ ਦੇ ਸੇਵਨ ਨਾਲ ਸ਼ੁਕਰਾਣੂਆਂ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਸਕਦੀ ਹੈ।
4. ਸਿਗਰਟਨੋਸ਼ੀ: ਸਿਗਰਟਨੋਸ਼ੀ ਜਾਂ ਸਿਗਰਟ ਪੀਣ ਨਾਲ ਪੁਰਸ਼ਾਂ ‘ਚ ਪ੍ਰਜਣਨ ਸਮਰੱਥਾ ਘੱਟ ਹੋਣ ਦਾ ਪਤਾ ਲੱਗਾ ਹੈ। ਸਿਗਰਟਨੋਸ਼ੀ ਸ਼ੁਕਰਾਣੂਆਂ ਦੀ ਮਾਤਰਾ, ਸ਼ੁਕਰਾਣੂਆਂ ਦੀ ਗਿਣਤੀ, ਸ਼ੁਕਰਾਣੂਆਂ ਦੀ ਗਤੀਸ਼ੀਲਤਾ ਅਤੇ ਸ਼ੁਕਰਾਣੂਆਂ ਦੇ ਤੈਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਸਿਗਰਟਨੋਸ਼ੀ ਨਾਲ ਵੀਰਜ ਦੀ ਕੁਆਲਿਟੀ ਭਾਵ ਗੁਣਵੱਤਾ ‘ਤੇ ਵੀ ਅਸਰ ਪੈਂਦਾ ਹੈ ਅਤੇ ਸ਼ੁਕਰਾਣੂ ਇਨ-ਐਕਟਿਵ ਹੋਣ ਲੱਗਦੇ ਹਨ।
5. ਨਸ਼ੀਲੀਆਂ ਦਵਾਈਆਂ ਦੀ ਵਰਤੋਂ: ਜੇਕਰ ਤੁਸੀਂ ਬੱਚਾ ਪੈਦਾ ਕਰਨਾ ਚਾਹੁੰਦੇ ਹੋ ਤਾਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਕੋਈ ਇਨ੍ਹਾਂ ਦਾ ਨਸ਼ਾ ਕਰਦਾ ਸੀ, ਅਤੇ ਉਹ ਇਨ੍ਹਾਂ ਦਾ ਸੇਵਨ ਬੰਦ ਕਰ ਦਿੰਦਾ ਹੈ ਤਾਂ ਉਸ ਦੇ ਸਪਰਮ ਕਾਊਂਟ ਠੀਕ ਹੋ ਸਕਦੈ।
6. ਹੌਟ ਟੱਬ ਅਤੇ ਸੌਨਾ ਬਾਥ ਭਾਵ Hot Tubs and Sauna: ਸ਼ੁਕਰਾਣੂਆਂ ਦੇ ਨਿਰਮਾਣ ਲਈ ਇੱਕ ਆਦਮੀ ਦੇ ਅੰਡਕੋਸ਼ ਨੂੰ ਉਸ ਦੇ ਸ਼ਰੀਰ ਦੇ ਬਾਕੀ ਹਿੱਸਿਆਂ ਦੀ ਤੁਲਨਾ ‘ਚ ਠੰਡਾ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਜਦੋਂ ਕੋਈ ਵਿਅਕਤੀ ਹੌਟ ਟੱਬ, ਜਕੂਜ਼ੀ ਜਾਂ ਸੌਨਾ ਬਾਥ ਦੇ ਗਰਮ ਵਾਤਾਵਰਣ ‘ਚ ਨਹਾਉਂਦਾ ਹੈ ਤਾਂ ਉਸ ਦੇ ਸ਼ੁਕਰਾਣੂਆਂ ਦੀ ਗਿਣਤੀ ਘੱਟ ਜਾਂਦੀ ਹੈ।
7. ਸ਼ੂਗਰ ਜਾਂ ਡਾਇਬੀਟੀਜ਼: ਜ਼ਿਆਦਾ ਵਜ਼ਨ ਜਾਂ ਮੋਟਾਪੇ ਕਾਰਨ ਹੋਣ ਵਾਲੀ ਟਾਈਪ 2 ਡਾਇਬਟੀਜ਼ ਵੀ ਘੱਟ ਟੈਸਟਾਸਟਰੌਨ ਦੇ ਪੱਧਰ ਅਤੇ ਬਾਂਝਪਨ ਨਾਲ ਜੁੜੀ ਹੋਈ ਹੈ। ਵਜ਼ਨ ਘੱਟ ਕਰਨ ਅਤੇ ਡਾਇਬੀਟੀਜ਼ ਨੂੰ ਕੰਟਰੋਲ ਕਰਨ ਨਾਲ ਟੈਸਟਾਸਟਰੌਨ ਦੇ ਪੱਧਰ ‘ਚ ਸੁਧਾਰ ਹੋ ਸਕਦਾ ਹੈ ਅਤੇ ਸ਼ੁਕਰਾਣੂਆਂ ਦੀ ਗਿਣਤੀ ਵੀ ਵੱਧ ਜਾਂਦੀ ਹੈ।
ਘੱਟ ਸ਼ੁਕਰਾਣੂਆਂ ਵਾਲੇ ਮਰੀਜ਼ਾਂ ਲਈ ਪ੍ਰਹੇਜ਼ ਅਤੇ ਡਾਈਟ
ਆਪਣੀ ਡਾਈਟ ‘ਚ ਅੰਡੇ, ਡਾਰਕ ਚੌਕਲੇਟ, ਲਸਣ, ਕੇਲਾ, ਕੱਦੂ ਦੇ ਬੀਜ, ਬਰੌਕਲੀ, ਅਖਰੋਟ ਅਤੇ ਪਾਲਕ ਜ਼ਰੂਰ ਸ਼ਾਮਿਲ ਕਰੋ। ਸ਼ਰਾਬ ਅਤੇ ਸਿਗਰੇਟ ਦੇ ਸੇਵਨ ਤੋਂ ਬਚੋ, ਨਸ਼ੇ ਨਾ ਕਰੋ, ਟਾਈਟ ਅੰਡਰਵੀਅਰ ਨਾ ਪਾਓ, ਵਜ਼ਨ ਘਟਾਓ, ਮਸਾਲੇਦਾਰ ਭੋਜਨ, ਫ਼ਾਸਟ ਫ਼ੂਡ, ਜੰਕ ਫ਼ੂਡ ਤੋਂ ਪ੍ਰਹੇਜ਼ ਰੱਖੋ, ਜ਼ਿਆਦਾ ਤਨਾਅ ਨਾ ਲਓ, ਲੈਪਟੌਪ ਨੂੰ ਆਪਣੇ ਪੱਟਾਂ ‘ਤੇ ਨਾ ਰੱਖੋ ਅਤੇ ਮੋਬਾਈਲ ਨੂੰ ਜ਼ਿਆਦਾਤਰ ਪੈਂਟ ਦੀ ਜੇਬ੍ਹ ‘ਚ ਨਾ ਪਾਓ।
ਘੱਟ ਸ਼ੁਕਰਾਣੂਆਂ (Low Sperm Count) ਜਾਂ ਸ਼ੁਕਰਾਣੂਆਂ ਦੀ ਕਿਸੇ ਵੀ ਸਮੱਸਿਆ ਲਈ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਦੇ ਆਯੁਰਵੈਦ ਅਚਾਰਿਆ KSB ਕੋਲੋਂ 1-416-992-5489 ‘ਤੇ ਫ਼ੋਨ ਕਰ ਕੇ ਜ਼ਰੂਰ ਸਲਾਹ ਲਵੋ। ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦੇ ਪਤਲਾਪਨ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦੇ ਢਿੱਲੇਪਨ, ਸੈੱਅਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ ਅਤੇ ਪੁਰਾਣੇ ਰੇਸ਼ਾ, ਨਜ਼ਲਾ-ਜ਼ੁਕਾਮ, ਖ਼ਾਂਸੀ, ਸਾਹ ਦੀ ਐਲਰਜੀ, ਦਮਾ-ਐਜ਼ਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕ੍ਹੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ – ਲਿਊਅਕੋਰੀਆ (ਸਫ਼ੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ ਸੂਰਜਵੰਸ਼ੀ ਦਵਾਖਾਨੇ ਵਾਲਿਆਂ ਤੋਂ ਕਰਵਾਓ।
ਨੋਟ: ਇੰਦਰੀਵਰਧਕ ਨੁਸਖ਼ਾ ਲੈਣ ਵਾਲੇ ਵੀਰ ਸੂਰਜਵੰਸ਼ੀ ਦਵਾਖ਼ਾਨੇ ਵਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ 150 ਡਾਲਰ ਦੀ ਕੀਮਤ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਣ।
surajvanshidawakhana.com