ਨਵੀਂ ਦਿੱਲੀ- ਖਿਡਾਰੀ ਤਾਂ ਸਿਆਸੀ ਪਾਰਟੀਆਂ ਹੁੰਦੀਆਂ ਹਨ ਪਰ ਹਮੇਸ਼ਾ ਚੋਣਾਂ ਤੋਂ ਬਾਅਦ ਕਈ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ। ਹੁਣ ਚੋਣ ਕਮਿਸ਼ਨ ਵੀ ਅਜਿਹੇ ਦੋਸ਼ਾਂ ਨੂੰ ਲੈ ਕੇ ਸਖਤ ਹੋਣ ਦੀ ਤਿਆਰੀ ‘ਚ ਹੈ। ਸਿਆਸੀ ਬਿਆਨਬਾਜ਼ੀ ‘ਤੇ ਚੁੱਪ ਰਹਿਣ ਦੀ ਬਜਾਏ ਹੁਣ ਚੋਣ ਕਮਿਸ਼ਨ ਸਵਾਲ-ਜਵਾਬ ਕਰੇਗਾ ਅਤੇ ਦੋਸ਼ਾਂ ਦੇ ਮੱਦੇਨਜ਼ਰ ਤੱਥ ਨਾ ਪੇਸ਼ ਕਰਨ ‘ਤੇ ਪਾਰਟੀਆਂ ਜਾਂ ਸੰਬੰਧਿਤ ਨੇਤਾਵਾਂ ਖਿਲਾਫ ਕਾਰਵਾਈ ਵੀ ਕਰੇਗਾ। ਇਸ ਬਾਰੇ ਮੰਥਨ ਤੇਜ਼ ਹੈ। ਚੋਣ ਸੁਧਾਰਾਂ ਨੂੰ ਲੈ ਕੇ ਤੇਜ਼ੀ ਨਾਲ ਜੁਟੇ ਕਮਿਸ਼ਨ ਨੇ ਇਹ ਤੇਜ਼ੀ ਉਦੋਂ ਦਿਖਾਈ ਹੈ, ਜਦੋਂ ਇਸਦੇ ਖਿਲਾਫ ਤੱਥਹੀਨ ਅਤੇ ਬੇਬੁਨਿਆਦ ਦੋਸ਼ ਵਧਣ ਲੱਗੇ ਹਨ। ਖਾਸ ਕਰਕੇ ਸੋਸ਼ਲ ਮੀਡੀਆ ਰਾਹੀਂ ਤੱਥਹੀਨ ਗੱਲਾਂ ਨੂੰ ਫੈਲਾ ਕੇ ਉਸਦੇ ਅਕਸ ਨੂੰ ਕਠਹਿਰੇ ‘ਚ ਖੜ੍ਹਾ ਕੀਤਾ ਜਾਂਦਾ ਹੈ।
ਚੋਣ ਕਮਿਸ਼ਨ ਨੇ ਚੁੱਕੇ ਕਦਮ
ਸੂਤਰਾਂ ਦੀ ਮੰਨੀਏ ਤਾਂ ਕਮਿਸ਼ਨ ਨੇ ਇਸ ਦਿਸ਼ਾ ‘ਚ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ‘ਚ ਉਸਨੇ ਆਪਣੀ ਇਸੇ ਰਣਨੀਤੀ ਤਹਿਤ ਸਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੱਲੋਂ ਪਾਰਟੀ ਵਰਕਰਾਂ ਦੇ ਸੰਮੇਲਨ ‘ਚ ਲਗਾਏ ਗਏ ਇਕ ਗੰਭੀਰ ਦੋਸ਼ ਨੂੰ ਲੈ ਕੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜਿਸ ਵਿਚ ਉਨ੍ਹਾਂ ਨੇ ਕਮਿਸ਼ਨ ‘ਤੇ ਉਤਰ ਪ੍ਰਦੇਸ਼ ‘ਚ ਭਾਜਪਾ ਨੂੰ ਜਿਤਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਾਰੀ ਵਿਧਾਨ ਸਭਾ ‘ਚ ਮੁਸਲਿਮ ਅਤੇ ਯਾਦਵ ਵੋਟਰਾਂ ਦੀਆਂ ਕਰੀਬ 20-20 ਹਜ਼ਾਰ ਵੋਟਾਂ ਵੋਟਰ ਲਿਸਟ ‘ਚੋਂ ਕੱਟ ਦਿੱਤੀਆਂ ਗਈਆਂ ਸਨ।















