ਮੈਨੂੰ ਨਹੀਂ ਲੱਗਦਾ ਕਿ ਮੈਂ ਫ਼ਿਲਮਾਂ ‘ਚ ਕੰਮ ਕਰਾਂਗੀ: ਸਾਨੀਆ

sports-news-300x150ਮੁੰਬਈਂ ਦਿੱਗਜ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਕਿਹਾ ਕਿ ਉਹ ਫ਼ਿਲਮਾਂ ‘ਚ ਕੰਮ ਕਰ ਸਕਦੀ ਹੈ ਪਰ ਉਨ੍ਹਾਂ ਦਾ ਬਾਲੀਵੁੱਡ ‘ਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਮਹਿਲਾ ਡਬਲਜ਼ ਦੀ ਦੁਨੀਆ ਦੀ ਨੰਬਰ ਇੱਕ ਦੀ ਖਿਡਾਰਨ ਦੀ ਜ਼ਿੰਦਗੀ ਨਾਲ ਸੰਬੰਧਿਤ ਫ਼ਿਲਮ ਨੂੰ ਲੈ ਕੇ ਲੰਮੇ ਸਮੇਂ ਤੋਂ ਰੁਕਾਵਟਾਂ ਪੈ ਰਹੀਆਂ ਹਨ। ਇਹ ਪੁੱਛਣ ‘ਤੇ ਕਿ ਕੀ ਤੁਸੀਂ ਭਵਿੱਖ ਵਿੱਚ ਫ਼ਿਲਮਾਂ ‘ਚ ਕੰਮ ਕਰੋਗੇ ਤਾਂ ਉਨ੍ਹਾਂ ਨੇ ਕਿਹਾ, ”ਮੈਨੂੰ ਯਕੀਨ ਹੈ ਕਿ ਮੈਂ ਇਹ ਕਰ ਸਕਦੀ ਹਾਂ, ਮੈਂ ਇਸ ਨੂੰ ਲੰਮੇ ਸਮੇਂ ਤੋਂ ਜਾਣਦੀ ਹਾਂ। ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਕਰਾਂਗੀ।”
ਸਾਨੀਆ ਦੀ ਆਤਮਕਥਾ ‘ਐੱਸ. ਅਗੇਂਸਟ ਆਡਸ’ ਦਾ ਲਾਂਚ ਬਾਲੀਵੁਡ ਸਟਾਰ ਸਲਮਾਨ ਖਾਨ ਨੇ ਬੀਤੀ ਰਾਤ ਕੀਤਾ। ਇਸ 29 ਸਾਲਾ ਖਿਡਾਰਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਫ਼ਰਾਹ ਖਾਨ ਉਨ੍ਹਾਂ ਦੀ ਜ਼ਿੰਦਗੀ ਤੇ ਆਧਾਰਿਤ ਫ਼ਿਲਮ ਬਣਾ ਰਹੀ ਹੈ। ਇਸ ਬਾਰੇ ਪੁੱਛਣ ‘ਤੇ ਸਾਨੀਆ ਨੇ ਕਿਹਾ, ”ਨਹੀਂ, ਅਜਿਹਾ ਕੁਝ ਨਹੀਂ ਹੈ, ਫ਼ਰਾਹ ਮੇਰੇ ਕਰੀਬੀ ਦੋਸਤਾਂ ‘ਚੋਂ ਇੱਕ ਹੈ, ਲੋਕਾਂ ਨੇ ਇਹ ਅੰਦਾਜ਼ਾ ਲਗਾਇਆ ਹੈ ਕਿ ਉਹ ਮੇਰੇ ‘ਤੇ ਫ਼ਿਲਮ ਬਣਾ ਰਹੀ ਹੈ ਕਿਉਂਕਿ ਉਹ ਸਾਨੂੰ ਹਮੇਸ਼ਾ ਇੱਕਠੇ ਦੇਖਦੇ ਹਨ।”
ਸਾਨੀਆ ਨੇ ਕਿਹਾ, ”ਪਰ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ‘ਚ ਇਸ ‘ਤੇ ਗੰਭੀਰ ਚਰਚਾ ਨਹੀਂ ਹੋਈ। ਜੇਕਰ ਫ਼ਿਲਮ ਬਣਨੀ ਹੈ ਤਾਂ ਬਣੇਗੀ ਨਹੀਂ ਤਾਂ ਨਹੀਂ। ਫ਼ਿਲਹਾਲ ਕੁਝ ਵੀ ਤੈਅ ਨਹੀਂ ਹੈ।” ਸਾਨੀਆ ਨੇ ਕਿਹਾ ਕਿ ਉਨ੍ਹਾਂ ਨੇ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਲਈ ਪਰਿਣੀਤੀ ਚੋਪੜਾ ਅਤੇ ਦੀਪਿਕਾ ਪਾਦੁਕੋਣ ਵਰਗੀਆਂ ਕੁਝ ਅਭਿਨੇਤਰੀਆਂ ਦੇ ਨਾਂ ਦੱਸੇ ਹਨ।
ਉਨ੍ਹਾਂ ਨੇ ਕਿਹਾ, ”ਮੈਂ ਅਸਲ ‘ਚ ਕੁਝ ਨਾਂਵਾਂ ਦਾ ਸੁਝਾਅ ਦਿੱਤਾ ਹੈ। ਮੈਂ ਕਿਹਾ ਕਿ ਸਾਡੇ ਕੋਲ ਪਰਿਣੀਤੀ, ਅਨੁਸ਼ਕਾ, ਦੀਪਿਕਾ ਅਤੇ ਕਈ ਸਾਰੀਆਂ ਅਭਿਨੇਕਤੀਆਂ ਅੱਜ ਸਾਡੇ ਕੋਲ ਹਨ ਜੋ ਇਹ ਕੰਮ ਕਰ ਸਕਦੀਆਂ ਹਨ। ਜੇਕਰ ਇਨ੍ਹਾਂ ਵਿੱਚੋਂ ਕੋਈ ਕੰਮ ਕਰਦਾ ਹੈ ਤਾਂ ਮੈਂ ਮਾਣ ਮਹਿਸੂਸ ਕਰਾਂਗੀ। ਲੋਕ ਪਰਿਣੀਤੀ ਨੂੰ ਮੇਰੀ ਤਰ੍ਹਾਂ ਜ਼ਿਆਦਾ ਸਮਝਦੇ ਹਨ ਕਿਉਂਕਿ ਅਸੀਂ ਬਹੁਤ ਚੰਗੇ ਦੋਸਤ ਹਾਂ।” ਸਲਮਾਨ ਦੇ ਇਲਾਵਾ ਸ਼ਾਹਰੂਖ ਖਾਨ ਨੇ ਹੈਦਰਾਬਾਦ ਜਦਕਿ ਪਰਿਣੀਤੀ ਨੇ ਦਿੱਲੀ ‘ਚ ਸਾਨੀਆ ਦੀ ਕਿਤਾਬ ਨੂੰ ਲਾਂਚ ਕੀਤਾ ਸੀ।