ਪਵਾਰ ਅਤੇ ਸ਼੍ਰੀਨਿਵਾਸਨ ਲਈ ਦਰਵਾਜ਼ੇ ਬੰਦ, ਠਾਕੁਰ ਨੂੰ ਛੱਡਣਾ ਹੋਵੇਗਾ HPCA

sports-news-300x150ਨਵੀਂ ਦਿੱਲੀਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.)  ਦੇ ਅਹੁੱਦੇਦਾਰਾਂ ਦੀ ਉਮਰ ਸੀਮਾ 70 ਸਾਲ ਤੈਅ ਕਰਨ ਦੀ ਲੋਢਾ ਕਮੇਟੀ ਦੀ ਸਿਫ਼ਾਰਿਸ਼ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਸਵੀਕਾਰ ਕਰਨ ਦਾ ਮਤਬਲ ਹੈ ਕਿ ਬੋਰਡ ‘ਚ ਸ਼ਰਦ ਪਵਾਰ, ਐੱਨ ਸ਼੍ਰੀਨਿਵਾਸਨ ਅਤੇ ਨਿਰੰਜਨ ਸ਼ਾਹ ਵਰਗੇ ਤਜ਼ਰਬੇਕਾਰ ਪ੍ਰਸ਼ਾਸਕਾਂ ਲਈ ਰਾਸਤੇ ਬੰਦ ਹੋ ਗਏ ਹਨ।
ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਹੋਰ ਸਿਫ਼ਾਰਿਸ਼ਾਂ ਦੇ ਤਹਿਤ ਬੀ. ਸੀ. ਸੀ. ਆਈ. ਪ੍ਰਧਾਨ ਅਨੁਰਾਗ ਠਾਕੁਰ (ਹਿਮਾਚਲ ਪ੍ਰਦੇਸ਼), ਸਕੱਤਰ ਅਜੇ ਸ਼ਿਕਰੇ (ਮਹਾਰਾਸ਼ਟਰ), ਉਪ ਪ੍ਰਧਾਨ ਅਨਿਰੁਧ ਚੌਧਰੀ (ਹਰਿਆਣਾ) ਅਤੇ ਸੰਯੁਕਤ ਸਕੱਤਰ ਅਮਿਤਾਭ ਚੌਧਰੀ (ਝਾਰਖੰਡ) ਨੂੰ ‘ਹਿੱਤਾਂ ਦੇ ਟਕਰਾਅ’ ਤੋਂ ਬਚਣ ਲਈ ਆਪਣੇ ਸੰਬੰਧਿਤ ਸੂਬਾ ਸੰਘਾਂ ‘ਚ ਆਪਣਾ ਅਹੁੱਦਾ ਛੱਡਣਾ ਹੋਵੇਗਾ। ਬੋਰਡ ਨੂੰ ਸਿਫ਼ਾਰਿਸ਼ਾਂ ਲਾਗੂ ਕਰਨ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਬੋਰਡ ਦੇ ਸਾਬਕਾ ਪ੍ਰਧਾਨ ਸ਼ਰਦ ਪਵਾਰ 75 ਸਾਲ ਦੀ ਉਮਰ ਦੇ ਹਨ, ਜਦਕਿ ਤਾਮਿਲਨਾਡੂ ਕ੍ਰਿਕਟ ਸੰਘ ਦੇ ਸ਼੍ਰੀਨਿਵਾਸਨ 71 ਸਾਲ ਦੇ ਹਨ। ਦੋਵੇਂ ਆਪਣੇ ਸੂਬਿਆਂ ਕ੍ਰਮਵਾਰ ਮੁੰਬਈ ਕ੍ਰਿਕਟ ਸੰਘ ਅਤੇ ਤਾਮਿਲਨਾਡੂ ਕ੍ਰਿਕਟ ਸੰਘ ਦੇ ਪ੍ਰਧਾਨ ਹਨ।